Site icon Sikh Siyasat News

ਬੰਦੀ ਸਿੰਘ ਰਿਹਾਈ ਮੋਰਚਾ: ਭਾਈ ਗੁਰਬਖਸ਼ ਸਿੰਘ ਦੀ ਭੱਖ ਹੜਤਾਲ 12ਵੇਂ ਦਿਨ ਵਿੱਚ ਦਾਖਲ, ਭਾਈ ਖਾਲਸਾ ਵੱਲੋਂ ਸਿੱਖ ਵਫਦ ਮੁੱਖ ਮੰਤਰੀ ਹਰਿਆਣਾ ਨੂੰ ਮਿਲਿਆ

ਅੰਬਾਲਾ ( 25 ਨਵੰਬਰ, 2014): ਭਾਰਤ ਦੀਆਂ ਵੱਖ- ਵੱਖ ਜੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਤੇ ਵੀ ਸਰਕਾਰ ਵੱਲੋਂ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਨਜ਼ਬੰਦਾਂ ਦੀ ਰਿਹਾਈ ਲਈ ਗੁਰਦੁਆਰਾ ਲਖਨੌਰ ਸਾਹਿਬ ਪਾਤਿਸ਼ਾਹੀ ਦਸਵੀਂ (ਨੇੜੇ ਅੰਬਾਲਾ) ਵਿਖੇ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ  ਦੀ ਭੁੱਖ ਹੜਤਾਲ ਦੇ 12 ਦਿਨ ਪੂਰੇ ਹੋ ਗਏ ਹਨ। ਹੁਣ ਤੱਕ ਭਾਈ ਗੁਰਬਖਸ਼ ਸਿੰਘ ਜੀ ਦਾ 9 ਕਿੱਲੋ ਦੇ ਕਰੀਬ ਵਜ਼ਨ ਘੱਟ ਹੋ ਚੁੱਕਾ ਹੈ।

ਭਾਈ ਗੁਰਬਖਸ਼ ਸਿੰਘ

ਸਿੱਖ ਸਿਆਸਤ ਨੂੰ ਭੇਜੇ ਪ੍ਰੱਸ ਨੋਟ ਵਿੱਚ ਭਾਈ ਖਾਲਸਾ ਦੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਅੱਜ ਭਾਈ ਖਾਲਸਾ ਦੀਆਂ ਮੰਗਾਂ ਸੰਬੰਧੀ ਗੁਰਦੁਆਰਾ ਲਖਨੌਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ, ਗੁਰਚਰਨ ਸਿੰਘ ਖਾਲਸਾ,ਸਤਨਾਮ ਸਿੰਘ,ਜੁਝਾਰ ਸਿੰਘ ,ਜਰਨੈਲ ਸਿੰਘ ਅਤੇ ਨਰਿੰਦਰ ਸਿੰਘ ਨੇ ਜਾ ਕੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਜੀ ਨੂੰ ਮਿਲਕੇ ਉਹਨਾਂ ਦੀ ਰਿਹਾਇਸ਼ ਤੇ ਮੰਗ ਪੱਤਰ ਦਿੱਤਾ।ਸ੍ਰੀ ਖੱਟਰ ਜੀ ਨੇ ਵਿਸ਼ਵਾਸ ਦੁਆਇਆ ਕਿ ਉਹ ਜਲਦੀ ਹੀ ਇਸ ਮੁੱਦੇ ਤੇ ਕੇਂਦਰ ਦਾ ਧਿਆਨ ਦਿਵਾਉਣਗੇ।

ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਤੋਂ ਭਾਈ ਖਾਲਸਾ ਵੱਲੌਂ ਸ਼ੁਰੂ ਕੀਤੇ ਮੋਰਚੇ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਯੂ ਐਸ ਏ,ਯੂਕੇ,ਕੈਨਾਡਾ,ਅਸਟਰੇਲੀਆ,ਮਲੇਸ਼ੀਆ,ਨਿਊਜੀਲੈਂਡ,ਜਰਮਨੀ ਅਦਿ ਦੇਸ਼ਾਂ ਵਿੱਚ ਵਸਦੇ ਸਿੱਖਾਂ ਵੱਲੋਂ ਇਸ ਸੰਘਰਸ਼ ਦਾ ਬਹੁਤ ਜਿਆਦਾ ਸਾਂਥ ਦਿੱਤਾ ਜਾ ਰਿਹਾ ਹੈ।

ਅੱਜ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਭਾਈ ਖਾਲਸਾ ਦੀ ਸਿਹਤ ਦਾ ਪਤਾ ਕਰਨ ਪਹੁੰਚੇ। ਇਸ ਤੋਂ ਇਲਾਵਾ ਗੁਰਦੁਆਰਾ ਪ੍ਰੇਮਸ਼ਵਰ ਦੁਆਰ ਪਟਿਆਲਾ ਤੋਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਜੱਥਾ ਭਾਈ ਖਾਲਸਾ ਜੀ ਕੋਲ ਪਹੁੰਚਿਆ।

ਉਨ੍ਹਾਂ ਦੱਸਿਆ ਕਿ ਗੁਰਦੁਅਰਾ ਲਖਨੌਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ਥਾਣੇ ਵਿੱਚ ਬੁਲਾ ਕੇ ਡਰਾਇਆ ਧਮਕਾਇਆ ਗਿਆ ਕਿਉਂ ਕਿ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਨੂੰ ਭੁੱਖ ਹੜਤਾਲ ਤੇ ਬੈਠਣ ਲਈ ਮਨਜੂਰੀ ਦਿੱਤੀ ਹੈ।ਭਾਈ ਨਿਰੰਜਣ ਸਿੰਘ ਪ੍ਰਧਾਨ ਗੁਰਦੁਆਰਾ ਲਖਨੌਰ ਸਾਹਿਬ ਕਮੇਟੀ ਤੋਂ ਲਿਖਤੀ ਰੂਪ ਵਿੱਚ ਇਹ ਲਿਖਵਾਇਆ ਗਿਆ ਕਿ ਜੇਕਰ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਤੇ ਕੋਈ ਘਟਨਾ ਘਟਦੀ ਹੈ ਤਾਂ ਇਸ ਦੇ ਜੁੰਮੇਵਾਰ ਆਪ ਹੋਵੋਗੇ।

ਇਸ ਤੋਂ ਇਲਾਵਾ ਸੰਗਤਾਂ ਨੇ ਫੋਨ ਕਰਕੇ ਗਲਾਸਗੋ ਸਕਾਟਲੈਂਡ ਤੋਂ ਦੱਸਿਆ ਕਿ ਭਾਈ ਖਾਲਸਾ ਦੀ ਚੜਦੀ ਕਲਾ ਲਈ ਇੱਥੇ ਸਾਰੇ ਗੁਰੂ ਘਰਾਂ ਵਿੱਚ ਅਰਦਾਸਾਂ ਕੀਤੀਆਂ ਗਈਆਂ ਹਨ। ਭਾਰੀ ਗਿਣਤੀ ਵਿੱਚ ਸੰਗਤ ਭਾਈ ਖਾਲਸਾ ਨੂੰ ਮਿਲਣ ਪਹੁੰਚੀ ਜਿੰਨਾਂ ਵਿੱਚ ਬਗੀਚਾ ਸਿੰਘ ਬੜੈਚ,ਬਲਵਿੰਦਰ ਸਿੰਘ ਨਨਹੇੜਾ,ਸੁਰਿੰਦਰ ਸਿੰਘ ਅਕਾਲਗੜ ਬੋਰਾਂ,ਭਾਈ ਕਮਲਜੀਤ ਸਿੰਘ ਸ਼ਹੀਦਸਰ ,ਗਾਇਕ ਜੋੜੀ ਬੀ ਸਿੱਧੂ ਅਤੇ ਰਾਜ ਸਿੱਧੂ ਆਦਿ ਸ਼ਾਮਿਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version