Site icon Sikh Siyasat News

ਭਾਈ ਚਰਨਜੀਤ ਸਿੰਘ ਹੇੜੀਆਂ ਦਾ 30ਵਾਂ ਸ਼ਹੀਦੀ ਦਿਹਾੜਾ 3 ਨਵੰਬਰ ਨੂੰ ਖ਼ਾਲਸਾਈ ਜਾਹੋਜਲਾਲ ਨਾਲ ਮਨਾਇਆ ਜਾਵੇਗਾ

ਅੰਮ੍ਰਿਤਸਰ: 1980-90 ਦੇ ਦਹਾਕੇ ਦੌਰਾਨ ਸਿੱਖ ਕੌਮ ਦੀ ਅਜ਼ਾਦੀ ਲਈ ਚੱਲੇ ਹਥਿਆਰਬੰਦ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਆਫ਼ ਖ਼ਾਲਿਸਤਾਨ ਦੇ ਦੁਆਬੇ ਇਲਾਕੇ ਦੇ ਚੋਟੀ ਦੇ ਜੁਝਾਰੂ ਭਾਈ ਚਰਨਜੀਤ ਸਿੰਘ ਜੀਤਾ ਹੇੜੀਆਂ ਅਤੇ ਉਨ੍ਹਾਂ ਦੇ ਸਾਥੀਆਂ ਭਾਈ ਮਹਿੰਦਰਪਾਲ ਸਿੰਘ ਪਾਲੀ ਤੇ ਭਾਈ ਸਤਬਚਨ ਸਿੰਘ ਸਕਰੂਲੀ ਦਾ 30ਵਾਂ ਸ਼ਹੀਦੀ ਦਿਹਾੜਾ 3 ਨਵੰਬਰ ਨੂੰ ਪਿੰਡ ਹੇੜੀਆਂ, ਨੇੜੇ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਜਾਵੇਗਾ।

ਸ਼ਹੀਦ ਭਾਈ ਚਰਨਜੀਤ ਸਿੰਘ ਜੀਤਾ ਪਿੰਡ ਹੇੜੀਆਂ, ਜ਼ਿਲ੍ਹਾ ਹੁਸ਼ਿਆਰਪੁਰ

ਇਸ ਸਬੰਧੀ ਪਰਿਵਾਰ ‘ਚੋਂ ਸ਼ਹੀਦ ਦੇ ਪਿਤਾ ਜਥੇਦਾਰ ਸ. ਗੁਰਮੁਖ ਸਿੰਘ ਹੇੜੀਆਂ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਰਾਜਿੰਦਰ ਸਿੰਘ ਰਾਮਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਨਵੰਬਰ 2017 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 3 ਨਵੰਬਰ 2017 ਨੂੰ ਭੋਗ ਤੋਂ ਉਪਰੰਤ ਦੀਵਾਨ ਸਜਾਏ ਜਾਣਗੇ।

ਖੱਬਿਉਂ ਸੱਜੇ: ਸ਼ਹੀਦ ਚਰਨਜੀਤ ਸਿੰਘ ਦੇ ਭਰਾਤਾ, ਪਿਤਾ ਜਥੇਦਾਰ ਗੁਰਮੁਖ ਸਿੰਘ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਰਾਜਿੰਦਰ ਸਿੰਘ ਰਾਮਪੁਰ

ਜਿਸ ਵਿੱਚ ਗੁਰਬਾਣੀ ਕੀਰਤਨ, ਢਾਡੀ ਵਾਰਾਂ, ਕਵੀਸ਼ਰ, ਪ੍ਰਚਾਰਕ ਤੇ ਕਥਾਵਾਚਕ ਹਰਿ ਜਸ ਅਤੇ ਮੌਜੂਦਾ ਸਿੱਖ ਸੰਘਰਸ਼ ਪ੍ਰਤੀ ਇਤਿਹਾਸ ਸੰਗਤਾਂ ਨੂੰ ਸ੍ਰਵਣ ਕਰਵਾਉਣਗੇ। ਇਸ ਮੌਕੇ ਧਾਰਮਿਕ ਅਤੇ ਰਾਜਨੀਤਿਕ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮਾਗਮ ‘ਚ ਮੌਜੂਦਾ ਸਿੱਖ ਸੰਘਰਸ਼ ਦੌਰਾਨ ਸ਼ਹਾਦਤਾਂ ਪਾਉਣ ਵਾਲੇ ਸਿੰਘਾਂ ਦੇ ਪਰਿਵਾਰਾਂ ਅਤੇ ਹੋਰ ਕੌਮੀ ਸੇਵਾਵਾਂ ਨਿਭਾਉਣ ਵਾਲੇ ਗੁਰਮੁਖ ਪਿਆਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸ਼ਹੀਦ ਭਾਈ ਚਰਨਜੀਤ ਸਿੰਘ ਜੀਤਾ ਹੇੜੀਆਂ ਦੀ ਸ਼ਹਾਦਤ ਸੰਘਰਸ਼ ‘ਚ ਕੌਮ ਦੀਆਂ ਸੇਵਾਵਾਂ ਕਰਦਿਆਂ ਹੋਇਆ 3 ਨਵੰਬਰ 1987 ਨੂੰ ਪਿੰਡ ਨੈਣੋਵਾਲ ਵਿਖੇ ਹੋਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version