ਹੁਸ਼ਿਆਰਪੁਰ (19 ਫ਼ਰਵਰੀ, 2016): ਸਰਬੱਤ ਖਾਲਸਾ (2015) ਦਾ ਸਮਾਗਮ ਕਰਾਉਣ ਵਾਲੇ ਮੋਹਰੀ ਸਿੱਖ ਆਗੂਆਂ ਵਿੱਚੋਂ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਹੁਸ਼ਿਆਰਪੁਰ ਜੇਲ ਵਿੱਚੋਂ ਫਿਰੋਜ਼ਪੁਰ ਪੁਲਿਸ ਕਿਸੇ ਹੋਰ ਕੇਸ ਵਿੱਚ ਵਿੱਚ ਪ੍ਰੋਡਕਸ਼ਨ ਵਾਰੰਟ ‘ਤੇ ਲੈ ਗਈ ।
ਭਾਈ ਬਲਜੀਤ ਸਿੰਘ ਦਾਦੂਵਾਲ, ਜਿਨ੍ਹਾਂ ਦੀ ਬੀਤੇ ਦਿਨ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਦੇਸ਼ਧ੍ਰੋਹ ਦੇ ਕੇਸ ‘ਚ ਜ਼ਮਾਨਤ ਹੋ ਗਈ ਸੀ, ਨੂੰ ਅੱਜ ਫਿਰੋਜ਼ਪੁਰ ਪੁਲਿਸ ਕਿਸੇ ਹੋਰ ਕੇਸ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਲੈ ਗਈ । ਹਾਈਕੋਰਟ ਵਲੋਂ ਬੁੱਧਵਾਰ ਨੂੰ ਜ਼ਮਾਨਤ ਮਿਲ ਗਈ ਸੀ, ਪਰ ਸ਼ੁੱਕਰਵਾਰ ਤੱਕ ਇਸ ਨਾਲ ਸਬੰਧਿਤ ਦਸਤਾਵੇਜ਼ ਜ਼ਿਲ੍ਹਾ ਜੇਲ੍ਹ ਨਹੀਂ ਪੁੱਜੇ ਸਨ ਜਿੱਥੇ ਕਿ ਭਾਈ ਦਾਦੂਵਾਲ ਪਿਛਲੇ ਲਗਭਗ ਤਿੰਨ ਮਹੀਨੇ ਤੋਂ ਨਜ਼ਰਬੰਦ ਸਨ ।
ਜ਼ਿਲ੍ਹਾ ਜੇਲ੍ਹ ਦੇ ਸੁਪਰਡੈਂਟ ਅਜਮੇਰ ਰਾਣਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੰਤ ਦਾਦੂਵਾਲ ਨੂੰ ਜ਼ਮਾਨਤ ‘ਤੇ ਰਿਹਾਅ ਨਹੀਂ ਕੀਤਾ ਗਿਆ ਬਲਕਿ ਫਿਰੋਜ਼ਪੁਰ ਪੁਲਿਸ ਉਨ੍ਹਾਂ ਨੂੰ ਇਕ ਪੁਰਾਣੇ ਕੇਸ ‘ਚ ਗਿ੍ਫ਼ਤਾਰ ਕਰਕੇ ਲੈ ਗਈ ਹੈ ।
ਵੀਰਵਾਰ ਨੂੰ ਭਾਈ ਦਾਦੂਵਾਲ ਦੀ ਰਿਹਾਈ ਦੀ ਸੰਭਾਵਨਾ ਨੂੰ ਵੇਖਦਿਆਂ ਉਨ੍ਹਾਂ ਦੇ ਸਮਰਥਕ ਭਾਰੀ ਸੰਖਿਆ ‘ਚ ਜ਼ਿਲ੍ਹਾ ਜੇਲ੍ਹ ਦੇ ਬਾਹਰ ਪੁੱਜ ਗਏ ਸਨ ਪਰ ਉਨ੍ਹਾਂ ਨੂੰ ਨਿਰਾਸ਼ ਪਰਤਣਾ ਪਿਆ ।
ਇਸ ਮੌਕੇ ਕੇਵਲ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਖੱਖ ਹੀ ਹਾਜ਼ਰ ਸਨ । ਅਕਾਲੀ ਦਲ (ਅ) ਦੇ ਸੀਨੀਅਰ ਆਗੂ ਗੁਰਨਾਮ ਸਿੰਘ ਸਿੰਗੜੀਵਾਲਾ ਨੇ ਸੰਤ ਦਾਦੂਵਾਲ ਦੀ ਰਿਹਾਈ ਨਾ ਕੀਤੇ ਜਾਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਆਪਣੀਆਂ ਦਮਨਕਾਰੀ ਨੀਤੀਆਂ ਦਾ ਜਵਾਬ 2017 ਦੀਆਂ ਚੋਣਾਂ ਵਿਚ ਮਿਲ ਜਾਵੇਗਾ ।
ਜ਼ਿਕਰਯੋਗ ਹੈ ਪਿਛਲੇ ਸਾਲ 10 ਨਵੰਬਰ ਨੂੰ ਅੰਮਿ੍ਤਸਰ ਵਿਖੇ ਸਿੱਖ ਜਥੇਬੰਦੀਆਂ ਵਲੋਂ ਸੱਦੇ ਸਰਬੱਤ ਖਾਲਸਾ ਬਾਅਦ ਸਰਬੱਤ ਖਾਲਸਾ ਵਿੱਚ ਸਰਗਰਮ ਭੁਮਿਕਾ ਨਿਭਾਉਣ ਵਾਲੇ ਭਾਈ ਬਲਜੀਤ ਸਿੰਘ ਦਾ ਦੂਵਾਲ ਸਮੇਤ ਾਂ ਸਿੱਖ ਆਗੂਆਂ ‘ਤੇ ਪੰਜਾਬ ਦੀ ਬਾਦਲ ਸਰਕਾਰ ਨੇ ਦੇਸ਼ ਧਰੋਹ ਦੇ ਪਰਚੇ ਦਰਜ਼ ਕਰਕੇ ਜੇਲਾਂ ਵਿੱਚ ਬੰਦ ਕਰ ਦਿੱਤਾ ਸੀ।