ਪਟਿਆਲਾ (ਨਰਿੰਦਰਪਾਲ ਸਿੰਘ): ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਿਤਾ ਜਥੇਦਾਰ ਬਾਪੂ ਤਰਲੋਚਨ ਸਿੰਘ ਨਿਮਿਤ ਪਾਠ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਇਲਾਹੀ ਬਾਣੀ ਦਾ ਪਰਵਾਹ ਚਲਿਆ ਅਤੇ ਉਹਨਾ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਸੰਤ ਬਾਬਾ ਇੰਦਰਜੀਤ ਸਿੰਘ ਜੀ ਵਲੋਂ ਗੁਰਸ਼ਬਦ ਕਥਾ ਸਰਵਨ ਕਰਾਇਆ ਗਿਆ ਅਤੇ ਭਾਈ ਬਲਵਿੰਦਰ ਸਿੰਘ ਲੋਪੋਕੇ, ਭਾਈ ਰਾਏ ਸਿੰਘ ਹਜ਼ੂਰੀ ਰਾਗੀ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਜਥਿਆਂ ਤੋਂ ਇਲਾਵਾ 15 ਦੇ ਕਰੀਬੀ ਰਾਗੀ ਜੱਥਿਆਂ ਨੇ ਇਲਾਹੀ ਕੀਰਤਨ ਦਾ ਗੁਣਗਾਨ ਕਰਕੇ ਆਈਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਇਸ ਮੌਕੇ ਸ਼ਰਧਾਂਜਲੀ ਸਮਾਰੋਹ ਦੌਰਾਨ ਵੱਖ-ਵੱਖ ਤਖ਼ਤਾਂ ਦੇ ਜਥੇਦਾਰ, ਸਿੰਘ ਸਾਹਿਬਾਨ, ਸੰਪਰਦਾਵਾਂ, ਨਿਹੰਗ ਜਥੇਬੰਦੀਆਂ, ਨਿਰਮਲਿਆਂ ਅਤੇ ਉਦਾਸੀ ਸੰਪਰਦਾਵਾਂ ਦੇ ਨੁਮਾਇੰਦਿਆਂ ਵੱਲੋਂ ਨਿੱਘਿਆਂ ਸ਼ਰਧਾਂਜਲੀਆਂ ਦਿੱਤਿਆਂ ਗਈਆਂ ਉੱਥੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਆਪਣੀ ਹਾਜ਼ਰੀ ਲਵਾ ਕੇ ਬਾਪੂ ਜੀ ਪ੍ਰਤੀ ਸ਼ਰਧਾ ਭਾਵਨਾ ਪ੍ਰਗਟ ਕੀਤੀ।
ਗਿਆਨੀ ਗੁਰਬਚਨ ਸਿੰਘ ਨੇ ਹਜ਼ਾਰਾਂ ਸ਼ਰਧਾਂਜਲੀ ਦੇਣ ਪੁੱਜੀਆਂ ਸੰਗਤਾਂ ਨੂੰ ਗੁਰ ਇਤਿਹਾਸ, ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਬਾਪੂ ਜੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੈ ਕਿ ਅੱਸੀ ਇੱਥੋਂ ਖਾਲੀ ਨਹੀਂ ਜਾਣਾ ਜ਼ਿੰਦਗੀ ਨੂੰ ਗੁਰੂ ਦੇ ਆਸ਼ੇ ਅਨੁਸਾਰ ਢਾਲਣ ਦਾ ਪ੍ਰਣ ਲੈ ਕੇ ਜਾਣਾ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਤੋਂ ਇਲਾਵਾ ਸ਼ਹੀਦੀਆਂ ਦੇਣ ਵਿੱਚ ਮੋਹਰੀ ਕਤਾਰ ਵਿੱਚ ਹੈ। ਅੱਜ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਜੀ ਖ਼ਾਲਸਾ ਕੌਮ ਨੂੰ ਇੱਕ ਜੁਟ ਕਰ ਕੇ ਬੜੀ ਵੱਡੀ ਭੂਮਿਕਾ ਅਦਾ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਬਾਪੂ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਸਿੱਖ ਕੌਮ ਅਤੇ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਦਮਦਮੀ ਟਕਸਾਲ ਪ੍ਰਤੀ ਵੱਡੀ ਆਸਥਾ ਹੈ। ਟਕਸਾਲ ਨੇ ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਹਿਤਾਂ ਲਈ ਮੋਹਰੀ ਰੋਲ ਅਦਾ ਕੀਤਾ ਅਤੇ ਸੰਤ ਹਰਨਾਮ ਸਿੰਘ ਜੀ ਆਪਣੀ ਉਸੇ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਨ। ਜਦ ਵੀ ਸਿੱਖ ਧਰਮ ਨੂੰ ਤੋੜਨ ਦੀ ਕਿਸੇ ਨੇ ਵੀ ਕੋਸ਼ਿਸ਼ ਕੀਤੀ ਤਾਂ ਸੰਤ ਹਰਨਾਮ ਸਿੰਘ ਜੀ ਨੇ ਪੰਥ ਪ੍ਰਤੀ ਪਰਪੱਕਤਾ, ਦ੍ਰਿੜ੍ਹਤਾ ਅਤੇ ਲਗਨ ਦਾ ਸਬੂਤ ਦਿੰਦੇ ਹੋਏ ਅੱਗੇ ਆਏ ਹਨ। ਉਹਨਾਂ ਕਿਹਾ ਕਿ ਕਿਸੇ ਪਰਿਵਾਰ ਅਤੇ ਨਗਰ ਦੇ ਲਈ ਮਾਣ ਵਾਲੀ ਗਲ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ਕੀਤੀ ਤੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਦੀ ਸਿਰਮੌਰ ਜਥੇਬੰਦੀ ਦੀ ਸੰਤ ਹਰਨਾਮ ਸਿੰਘ ਜੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹੇ ਸਪੂਤ ਦੇ ਲਈ ਉਹ ਬਾਪੂ ਤਰਲੋਚਨ ਸਿੰਘ ਜੀ ਅਤੇ ਨਗਰ ਨੂੰ ਨਤਮਸਤਕ ਹੁੰਦੇ ਹਨ। ਉਹਨਾਂ ਗੁਰਸਿੱਖ ਸਿਧਾਂਤਾਂ ਮਰਿਆਦਾਵਾਂ ਨਿਭਾਉਂਦੇ ਹੋਏ ਸਫਲ ਜ਼ਿੰਦਗੀ ਜੀ ਕੇ ਗਏ ਬਾਪੂ ਤਰਲੋਚਨ ਸਿੰਘ ਜੀ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜਿਵੇਂ ਉਹ ਗੁਰਸਿੱਖੀ ਜੀਵਨ ਜਿਊਂਦੇ ਹੋਏ ਬਿਖੜੇ ਰਾਹਾਂ ‘ਤੇ ਵੀ ਅਡੋਲ ਰਹੇ ਅੱਜ ਸਾਨੂੰ ਉਹਨਾਂ ਤੋਂ ਪ੍ਰੇਰਨਾ ਲੈ ਕੇ ਜਾਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਦਗੀ ਧਰਮ ਤੇ ਸਮਾਜ ਨੂੰ ਸਮਰਪਿਤ ਕਰਕੇ ਗੁਰੂ ਦੇ ਦਸੇ ਰਸਤੇ ‘ਤੇ ਚਲਣਾ ਚਾਹੀਦਾ ਹੈ। ਮਜੀਠੀਆ ਨੇ ਕਿਹਾ ਕਿ ਆਉਣ ਵਾਲੀਆਂ ਕਈ ਸਦੀਆਂ ਤਕ ਸਿੱਖ ਕੌਮ ਨੇ ਬਾਪੂ ਜੀ ਦਾ ਰਿਣੀ ਰਹਿਣਾ ਹੈ, ਕਿਉਂਕਿ ਬਾਪੂ ਜੀ ਨੇ ਕੌਮ ਨੂੰ ਇੱਕ ਅਜ਼ੀਮ ਸ਼ਖਸੀਅਤ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਜੀ ਖ਼ਾਲਸਾ ਦੇ ਰੂਪ ਵਿੱਚ ਦਿੱਤੀ ਹੈ। ਜੋ ਸੰਤ ਸਮਾਜ ਦੀ ਵੀ ਅਗਵਾਈ ਕਰਦੇ ਹੋਏ ਅੱਗੇ ਵੱਧ ਰਹੇ ਹਨ ਅਤੇ ਕੌਮ ਨੂੰ ਇੱਕ ਜੁਟ ਕਰਨ ਲਈ ਸਮਰਪਿਤ ਹਨ। ਮਜੀਠੀਆ ਨੇ ਬਾਪੂ ਜੀ ਦੀ ਯਾਦ ਵਿੱਚ ਪਿੰਡ ਧੁੰਮਾਂ ਦੇ ਵਿਕਾਸ ਲਈ 15 ਲਖ ਗਰਾਂਟ ਦੇਣ ਅਤੇ ਸਕੂਲ ਨੂੰ ਸੀਨੀਅਰ ਸੈਕੰਡਰੀ ਅਪਗਰੇਡ ਕਰਨ ਦਾ ਐਲਾਨ ਵੀ ਕੀਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਦਮਦਮੀ ਟਕਸਾਲ ਨੇ ਕੌਮ ਨੂੰ ਜਦੋਂ ਵੀ ਭੀੜ ਪਈ ਸਭ ਤੋਂ ਮੋਹਰੀ ਹੋ ਕੇ ਗੁਰਧਾਮਾਂ ਦੀ ਰਾਖੀ ਅਤੇ ਪਵਿੱਤਰਤਾ ਕਾਇਮ ਰੱਖਣ ਲਈ ਜੂਝਿਆ। ਉਹਨਾਂ ਬਾਪੂ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਬਾਪੂ ਜੀ ਵੱਲੋਂ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ ਦੀ ਨੇਕ ਨੀਤੀ ਨਾਲ ਕੀਤੀ ਗਈ ਸੇਵਾ ਦੀ ਬਦੌਲਤ ਸੰਤ ਹਰਨਾਮ ਸਿੰਘ ਖ਼ਾਲਸਾ ਅੱਜ ਕੌਮ ਦੀ ਬਤੌਰ ਦਮਦਮੀ ਟਕਸਾਲ ਦੇ ਮੁਖੀ ਸੇਵਾ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁਲਾ ਜਾਂਦੀਆਂ ਹਨ ਉਹ ਕਦੇ ਵੀ ਜਿਉਦੀਆਂ ਨਹੀਂ ਰਹਿੰਦੀਆਂ। ਜਥੇਦਾਰ ਮੱਕੜ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਹੋਰ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਯਾਦਗਾਰ ਉੱਸਾਰਨ ਦਾ ਸਿਹਰਾ ਸੰਤ ਹਰਨਾਮ ਸਿੰਘ ਜੀ ਖ਼ਾਲਸਾ ਦੇ ਸਿਰ ਸਜਾਉਂਦਿਆਂ ਕਿਹਾ ਕਿ ਸੰਤ ਹਰਨਾਮ ਸਿੰਘ ਨੇ ਯਾਦਗਾਰ ਉਸਾਰ ਕੇ ਸਾਬਤ ਕਰ ਦਿੱਤਾ ਕਿ ਉਹ ਪੰਥ ਦੀ ਸੇਵਾ ਵਿੱਚ ਜੁਟੇ ਹੋਏ ਹਨ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਦਿੱਲੀ ਸਰਕਾਰ ਅਤੇ ਕਾਂਗਰਸ ਪਾਰਟੀ ਦੀਆਂ ਕਈ ਅੜਚਣਾਂ ਦੇ ਬਾਵਜੂਦ ਉਹ ਜੋ ਨਵੰਬਰ 1984 ਦੇ ਸ਼ਹੀਦਾਂ ਦੀ ਯਾਦਗਾਰ ਇੱਕ ਨਵੰਬਰ ਤਕ ਮੁਕੰਮਲ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਦ੍ਰਿੜ੍ਹ ਨਿਸ਼ਚੇ ਦੀ ਪ੍ਰੇਰਨਾ ਸੰਤ ਹਰਨਾਮ ਸਿੰਘ ਤੋਂ ਲਈ ਹੈ। ਅਖੀਰ ‘ਚ ਸੰਤ ਹਰਨਾਮ ਸਿੰਘ ਖਾਲਸਾ ਨੇ ਆਈਆਂ ਸੰਗਤਾਂ, ਸੰਤ ਮਹਾਂਪੁਰਸ਼ਾਂ ਅਤੇ ਸੰਪਰਦਾਵਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਗਿਆਨੀ ਇਕਬਾਲ ਸਿੰਘ, ਭਾਈ ਈਸ਼ਰ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਗਿਆਨੀ ਜਗਤਾਰ ਸਿੰਘ, ਭਾਈ ਹਰਚਰਨ ਸਿੰਘ ਰੋਡੇ, ਗੁਰਮਿੰਦਰ ਸਿੰਘ, ਅਮਰਜੀਤ ਸਿੰਘ ਦਿੜ੍ਹਬਾ, ਮੰਤਰੀ ਡਾ: ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਮੰਤਰੀ ਤੋਤਾ ਸਿੰਘ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਠਾਕੁਰ ਦਲੀਪ ਸਿੰਘ ਨਾਮਧਾਰੀ, ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਚਰਨਜੀਤ ਸਿੰਘ ਬਰਾੜ ਅਤੇ ਮਨਜਿੰਦਰ ਸਿੰਘ ਸਰਸਾ ਦੋਵੇਂ ਓ.ਐਸ.ਡੀ. ਡਿਪਟੀ ਸੀ.ਐੱਮ, ਸੇਵਾ ਸਿੰਘ ਸੇਖਵਾਂ, ਗੁਰਚਰਨ ਸਿੰਘ ਗਰੇਵਾਲ, ਤਰਲੋਕ ਸਿੰਘ ਬਾਠ, ਗਿਆਨੀ ਸੁਖਵਿੰਦਰ ਸਿੰਘ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਕਰਨੈਲ ਸਿੰਘ ਪੀਰਮੁਹੰਮਦ, ਪਰਮਜੀਤ ਸਿੰਘ ਖ਼ਾਲਸਾ, ਮੇਜਰ ਸਿੰਘ ਖ਼ਾਲਸਾ, ਸੰਤ ਪ੍ਰਿਤਪਾਲ ਸਿੰਘ, ਜਥੇ ਕਿਰਪਾਲ ਸਿੰਘ ਬਡੂੰਗਰ, ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਸੰਤ ਜੋਤ ਸਿੰਘ ਰਿਸ਼ੀ ਕੇਸ, ਅਵਤਾਰ ਸਿੰਘ ਓ ਐੱਸ ਡੀ , ਮਹੰਤ ਤੀਰਥ ਸਿੰਘ, ਸਰਬਜੀਤ ਸਿੰਘ ਸੋਹਲ, ਚਰਨਜੀਤ ਸਿੰਘ
ਜੱਸੋਵਾਲ, ਮੁੱਖ ਬੁਲਾਰਾ ਦਮਦਮੀ ਟਕਸਾਲ, ਗੁਰਮਿੰਦਰ ਸਿੰਘ ਕਿਸ਼ਨਪੁਰ, ਪ੍ਰੋ: ਸਰਚਾਂਦ ਸਿੰਘ, ਸਵਰਨ ਸਿੰਘ ਕੁਲਾਰ, ਮਹੰਤ ਬਲਵੰਤ ਸਿੰਘ, ਮਹੰਤ ਸੰਤੋਖ ਸਿੰਘ, ਹਾਕਮ ਸਿੰਘ ਗਡਾ ਸਿੰਘ, ਹਰੀ ਸਿੰਘ ਪਟਿਆਲਾ, ਜਗਮੇਲ ਸਿੰਘ, ਮਹੰਤ ਹਰਵਿੰਦਰ ਸਿੰਘ ਖਨੌੜਾ, ਵਿਧਾਇਕ ਸੁਰਿੰਦਰ ਸਿੰਘ, ਗੁਰਬਚਨ ਸਿੰਘ ਕਰਮੂਵਾਲਾ, ਸੰਤ ਤਰਲੋਕ ਸਿੰਘ ਖਿਆਲਾ, ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਰਘਬੀਰ ਸਿੰਘ ਯੁਕੇ, ਭਾਈ ਗੁਰਦੇਵ ਸਿੰਘ, ਹੀਰਾ ਸਿੰਘ ਚੇਅਰਮੈਨ, ਬਲਵਿੰਦਰ ਸਿੰਘ ਰੰਧਾਵਾ, ਸੰਤ ਅਮੀਰ ਸਿੰਘ ਚਵਿੰਦੀਵਾਲੇ, ਸੰਤ ਮੋਹਨ ਸਿੰਘ ਬੀੜ ਸਾਹਿਬ, ਸੰਤ ਕਲਿਆਣ ਸਿੰਘ ਪਟਨਾ ਸਾਹਿਬ, ਸੰਤ ਬਾਬਾ ਸੁਰਜੀਤ ਸਿੰਘ, ਬਾਬਾ ਬਖਸ਼ੀਸ਼ ਸਿੰਘ ਪਟਿਆਲਾ, ਜਥੇ: ਬਾਬਾ ਸਰਵਨ ਸਿੰਘ ਰਸਾਲ ਬੁੱਢਾ ਦਲ, ਸੰਤ ਬਲਦੇਵ ਸਿੰਘ, ਬਾਬਾ ਬਲਬੀਰ ਸਿੰਘ ਜਰਮਨ ਵਾਲੇ, ਸੰਤ ਗੁਰਦਿਆਲ ਸਿੰਘ, ਭਾਈ ਸੁਖਵਿੰਦਰ ਸਿੰਘ ਅਗਵਾਨ, ਸੰਤ ਟੇਕ ਸਿੰਘ ਧਨੌਲਾ, ਬਾਬਾ ਸਰਦਾਰਾ ਸਿੰਘ ਨਾਨਕਸਰ, ਸੰਤ ਬਲਬੀਰ ਸਿੰਘ ਘੁਣਸ, ਭਾਈ ਹਰਚਰਨ ਸਿੰਘ ਧਾਮੀ ਪ੍ਰਧਾਨ ਦਲ ਖ਼ਾਲਸਾ, ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸੰਤ ਬਾਬਾ ਮੇਜਰ ਸਿੰਘ ਵਾਂ, ਸੰਤ ਬਾਬਾ ਸਵਰਨਜੀਤ ਸਿੰਘ ਤਰਨਾ ਦਲ, ਭਾਈ ਅਜਾਇਬ ਸਿੰਘ ਅਭਿਆਸੀ, ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਜਥੇਦਾਰ ਸੱਜਣ ਸਿੰਘ ਅਲਗੋਕੋਠੀ, ਜਸਪਾਲ ਸਿੰਘ ਮੁੰਬਈ, ਜਸਬੀਰ ਸਿੰਘ ਘੁੰਮਣ, ਸਰਬਜੀਤ ਸਿੰਘ ਜੰਮੂ, ਬਲਵਿੰਦਰ ਸਿੰਘ ਖੋਜਕੀਪੁਰ, ਗੁਰਦੇਵ ਸਿੰਘ ਹਰਪਾਲਪੁਰ, ਹਰਮਿਤਰ ਸਿੰਘ ਅਰਦਾਸੀਆ, ਦਿਲਮੇਗ ਸਿੰਘ ਸਕੱਤਰ, ਅਰਮਿੰਦਰ ਸਿੰਘ ਲਿਬੜਾ, ਭਾਈ ਅਮੋਲਕ ਸਿੰਘ, ਤੇਜਵੰਤ ਸਿੰਘ ਨਾਰੰਗਵਾਲ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਬਲਬੀਰ ਸਿੰਘ ਟਿੱਬਾ ਸਾਹਿਬ, ਸੰਤ ਸਰੂਪ ਸਿੰਘ ਡੂਮੇਵਾਲ, ਭਾਈ ਨਿਰਭੈਲ ਸਿੰਘ, ਸਰਪੰਚ ਨਰਿੰਦਰ ਸਿੰਘ ਮਲਸੀਆ, ਸੰਤ ਦਲੀਪ ਸਿੰਘ, ਗਿਆਨੀ ਪ੍ਰਿਤਪਾਲ ਸਿੰਘ, ਸੰਤ ਬਾਬਾ ਕੁਲਦੀਪ ਸਿੰਘ ਪਾਉਂਟਾ ਸਾਹਿਬ, ਸੰਤ ਬਾਬਾ ਮਿਲਖਾ ਸਿੰਘ ਫ਼ਿਰੋਜਪੁਰ, ਸੰਤ ਬਾਬਾ ਲੱਖਾ ਸਿੰਘ , ਸੰਤ ਬਾਬਾ ਗੁਰਮੀਤ ਸਿੰਘ ਅਟਲਗੜ, ਸੰਤ ਬਾਬਾ ਦਰਸ਼ਨ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਰਾਜਾ ਰਾਮ, ਸੰਤ ਗੁਰਦੀਪ ਸਿੰਘ ਇੰਗਲੈਂਡ, ਸੰਤ ਕਸ਼ਮੀਰਾ ਸਿੰਘ ਅਲੋਰਾ, ਸੰਤ ਮਿਲਖਾ ਸਿੰਘ ਅਰਮਾਨਪੁਰ, ਸੰਤ ਬਾਬਾ ਰਜਿੰਦਰ ਸਿੰਘ ਅਮੋਰ ਵਾਲੇ, ਭਾਈ ਕਸ਼ਮੀਰ ਸਿੰਘ ਪਟਿਆਲਾ, ਬਾਬਾ ਬੀਰ ਸਿੰਘ ਭੰਗਾਲੀ, ਸੰਤ ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਇੰਦਰਜੀਤ ਸਿੰਘ ਸੰਤ ਬਾਬਾ ਗੁਰਚਰਨ ਸਿੰਘ ਬੱਡੋ, ਭਾਈ ਗੁਰਪ੍ਰੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਬਾਬਾ ਲਖਬੀਰ ਸਿੰਘ ਰਤਵਾੜੇ ਵਾਲੇ, ਭਾਈ ਸੁਖਵਿੰਦਰ ਸਿੰਘ, ਸੰਤ ਬਾਬਾ ਬੰਤ ਸਿੰਘ ਮਦਨਪੁਰ ਚਲਹੇੜੀ, ਸੰਤ ਚਰਨਜੀਤ ਸਿੰਘ ਭੇਡਵਾਲ, ਗਿ:ਬਲਜਿੰਦਰ ਸਿੰਘ ਪਰਵਾਨਾ, ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਗੁਰਭੇਜ ਸਿੰਘ ਖੁਜ਼ਾਲਾ, ਮੈਂਬਰ ਸ਼੍ਰੋਮਣੀ ਕਮੇਟੀ, ਸੰਤ ਬਾਬਾ ਕੁਲਦੀਪ ਸਿੰਘ ਪਾਉਂਟਾ ਸਾਹਿਬ, ਭਾਈ ਮਨਜੀਤ ਸਿੰਘ, ਭਾਈ ਕਰਨੈਲ ਸਿੰਘ ਪੰਜੋਲੀ, ਭਾਈ ਮਨਜੀਤ ਸਿੰਘ ਭੋਮਾ, ਭਾਈ ਜੀਵਾ ਸਿੰਘ, ਭਾਈ ਜਗਤਾਰ ਸਿੰਘ, ਭਾਈ ਗੁਰਦੀਪ ਸਿੰਘ, ਹਰਸ਼ਦੀਪ ਸਿੰਘ ਗਾਬੜੀਆ, ਸਵਰਨ ਸਿੰਘ ਕੁਲਾਰਸਿੰਘ ਰੰਧਾਵਾ, ਡਾ.ਅਵਤਾਰ ਸਿੰਘ ਬੁੱਟਰ, ਪਰਮਜੀਤ ਸਿੰਘ, ਸੰਤ ਗੁਰਚਰਨ ਸਿੰਘ ਨਾਨਕ ਸਰ, ਗੁਰਪ੍ਰੀਤ ਸਿੰਘ, ਭਾਈ ਬਲਜਿੰਦਰ ਸਿੰਘ ਤਕੀਪੁਰ, ਭਾਈ ਜੋਗਾ ਸਿੰਘ, ਭਾਈ ਜਸਪਾਲ ਸਿੰਘ ਮੁੰਬਈ, ਹਰਭਜਨ ਸਿੰਘ ਪੱਪੂ ਮੁੰਬਈ, ਹੀਰਾ ਸਿੰਘ ਮੁੰਬਈ, ਦਲਬੀਰ ਸਿੰਘ, ਅਮਰਜੀਤ ਸਿੰਘ, ਬਲਦੇਵ ਸਿੰਘ, ਐਕਸੀਅਨ ਅਮਨਦੀਪ ਸਿੰਘ, ਐੱਸ ਸੀ ਜਤਿੰਦਰ ਸਿੰਘ, ਨਿਰਮਲ ਸਿੰਘ ਆਦਿ ਨੇ ਵੀ ਹਾਜ਼ਰੀ ਲਵਾਈ।