Site icon Sikh Siyasat News

ਪੁਲਿਸ ਮੈਨੂੰ ਗ੍ਰਿਫਤਾਰ ਕਰਨ ਦੇ ਬਹਾਨੇ ਬਣਾ ਰਹੀ ਹੈ: ਰਵਿੰਦਰਜੀਤ ਸਿੰਘ ਗੋਗੀ

ਮੁੱਲਾਪੁਰ ਦਾਖਾ (8 ਅਗਸਤ, 2015): ਬਾਪੂ ਸੂਰਤ ਸਿੰਘ ਦੇ ਸਪੁੱਤਰ ਰਵਿਂਦਰਜੀਤ ਸਿੰਘ ਗੋਗੀ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਉਸਨੂੰ ਆਨੇ ਬਾਹਨੇ ਤੰਗ ਕਰ ਰਹੀ ਹੈ। ਥਾਣਾ ਮੱਲਾਂਫੁਰ ਦੇ ਮੱਖ ਅਫਸਰ ਨੇ ਕੱਲ ਸ਼ਾਮ ਉਸਨੂੰ ਗ੍ਰਿਫਤਾਰ ਕਰਨ ਦਾ ਯਤਨ ਕੀਤਾ।

ਰਵਿੰਦਰਜੀਤ ਸਿੰਘ ਗੋਗੀ (ਫਾਈਲ ਫੋਟੋ)

ਉਨਾਂ ਦੱਸਿਆ ਕਿ ਮੱਲਾਂਪੁਰ ਥਾਣੇ ਦਾ ਮੁੱਖ ਅਫਸਰ ਕੱਲ ਸ਼ਾਮੀ 5:30 ਵਜੇ ਉਨ੍ਹਾਂ ਦੇਘਰ ਆਇਆ ਅਤੇ ਉਸਨੂੰ ਉਸ ਨਾਲ ਥਾਣੇ ਜਾਣ ਨੂੰ ਕਿਹਾ। ਪਰ ਜਦ ਉਸਨੇ ਮੁੱਖ ਅਫਸਰ ਂੂੰ ਉਸਦੇ ਗ੍ਰਿਫਤਾਰੀ ਵਰੰਟ ਦਿਖਾਉਣ ਲਈ ਕਿਹਾ ਤਾਂ ਉਹ ਕੋਲ ਕੋਈ ਵਾਰੰਟ ਨਹੀਂ ਸਨ।

ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਸਨੂੰ ਆਪਣਾ ਪਾਸਪੋਰਟ ਵੀ ਜਮਾ ਕਰਵਾਉਣ ਲਈ ਕਿਹਾ ਹੈ।
ਬੰਦੀ ਸਿੰਘ ਸ਼ੰਘਰਸ਼ ਕਮੇਟੀ ਦੇ ਕਨਵੀਨਰ ਅਤੇ ਪੰਜਾਬੀ ਅਖਬਾਰ ਰੋਜ਼ਾਨਾ ਪਹਿਰੇਦਾਰ ਦੇ ਸੰਪਾਦਕ ਸ੍ਰ. ਜਸਪਾਲ ਸਿੰਘ ਹੇਰਾਂ ਅਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਗੂਆਂ ਨੇ ਅਗਲੀ ਰਣਨੀਤੀ ‘ਤੇ ਵੀਚਾਰ ਕਰਨ ਲਈ 9 ਅਗਸਤ ਨੂੰ ਮੀਟਿੰਘ ਬੁਲਾਈ ਹੈ।

ਸ੍ਰ. ਗੋਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੰਘਰਸ਼ ਕਮੇਟੀ ਦਾ ਇੱਕ ਵਫ਼ਦ ਸੋਮਵਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ਵਿੱਚ ਦੇਸ਼ ਦੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਮਿਲੇਗਾ। ਉਨ੍ਹ੍‍ਾਂ ਦੱਸਿਆ ਕਿ ਬਾਪੂ ਸੂਰਤ ਸਿੰਘ ਖਾਲਸਾ ਦੀ ਇੱਛਾ ਅਨੁਸਾਰ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਪਿੰਡ ਹਸਨਪੁਰ ਦੇ ਗੁਰਦੁਆਰੇ ਵਿਖੇ ਭਲਕੇ 9 ਅਗਸਤ ਨੂੰ ਅਖੰਡ ਪਾਠ ਅਰੰਭੇ ਜਾਣਗੇ ਜਿਨ੍ਹਾਂ ਦੇ ਭੋਗ 11 ਅਗਸਤ ਨੂੰ ਪੈਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version