November 21, 2016 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਲੁਧਿਆਣਾ ਤੋਂ ਅਜ਼ਾਦ ਉਮੀਦਵਾਰ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਆਖਰਕਾਰ ਆਮ ਆਦਮੀ ਪਾਰਟੀ (ਆਪ) ਨਾਲ ਗੱਲ ਨਿਬੇੜ ਹੀ ਲਈ।
ਪੱਤਰਕਾਰ ਤੋਂ ਸਿਆਸਤਦਾਨ ਬਣੇ ‘ਆਪ’ ਆਗੂ ਕੰਵਰ ਸੰਧੂ ਦੇ ਟਵਿਟਰ ਹੈਂਡਲ ਤੋਂ ਇਹ ਜਾਣਕਾਰੀ ਮਿਲੀ ਜਿਸ ਵਿਚ ਉਨ੍ਹਾਂ “ਬੈਂਸ ਭਰਾਵਾਂ ਦਾ ਆਪ ਵਿਚ ਸਵਾਗਤ” ਕੀਤਾ ਹੈ।
ਜ਼ਿਕਰਯੋਗ ਹੈ ਕਿ ਬੈਂਸ ਭਰਾਵਾਂ ਨੇ ਆਵਾਜ਼ ਏ ਪੰਜਾਬ ਫਰੰਟ ਬਣਾਇਆ ਸੀ ਜਿਸ ਵਿਚ ਬਾਦਲ ਦਲ ਤੋਂ ਬਾਗੀ ਵਿਧਾਇਕ ਪਰਗਟ ਸਿੰਘ ਅਤੇ ਭਾਜਪਾ ਦੇ ਬਾਗੀ ਨਵਜੋਤ ਸਿੱਧੂ ਸ਼ਾਮਲ ਸਨ। ਸਿੱਧੂ ਦੀ ਅਗਵਾਈ ‘ਚ ਇਸ ਫਰੰਟ ਨੂੰ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਬਹੁਤਾ ਹੁੰਗਾਰਾ ਨਹੀਂ ਜਿਸ ਵਿਚ ਸਿੱਧੂ ਨੇ ਕਿਹਾ ਸੀ ਕਿ ਅਸੀਂ ਸਰਕਾਰ ਵਿਰੋਧੀ ਵੋਟ ਨੂੰ ਵੰਡੇ ਜਾਣ ਨਹੀਂ ਦਿਆਂਗੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Bains Brothers Seal Deal with Aam Aadmi Party; Official Joining on Nov. 21 …
Related Topics: Aam Aadmi Party, Awaaz-e-Punjab Party, Bains Brothers, Balwinder Bains, Gurpreet Singh Waraich Ghuggi, Jarnail Singh Journalist, Punjab Assembly Elections 2017, Punjab Politics, Punjab Polls 2017, Sanjay Singh AAP, Simarjit Bains