Site icon Sikh Siyasat News

ਤੇ ਹੁਣ ਬਾਦਲ ਨੇ ਕਰੂਕਸ਼ੇਤਰ ‘ਚ ਵਾਪਰੀ ਘਟਨਾ ‘ਤੇ ਹੈਰਾਨੀ ਪ੍ਰਗਟ ਕੀਤੀ

badalਚੰਡੀਗੜ੍ਹ (7 ਅਗਸਤ 2014): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੱਲ ਹਰਿਆਣਾ ਕਮੇਟੀ ਵੱਲੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ‘ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਘਟਨਾ ਤੇ ਹੈਰਾਨੀ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ- ਅਜਿਹੀ ਸਪੱਸ਼ਟ ਸੰਭਾਵਨਾਂ ਦੇ ਚੱਲਦਿਆਂ ਕਿ ਜੇਕਰ ਹਰਿਆਣਾ ਕਮੇਟੀ ਦੇ ਮਸਲੇ ਦਾ ਸਜ਼ੀਦਗ਼ੀ ਨਾਲ ਹੱਲ ਨਾ ਕੱਢਿਆ ਤਾਂ ਸਥਿਤੀ ਕਦੇ ਵੀ ਕਾਬੂ ਤੋਂ ਬਾਹਰ ਹੋ ਸਕਦੀ ਹੈ ਸਿੱਖਾਂ ਦਾ ਆਪਸੀ ਟਕਰਾਅ ਕਦੇ ਵੀ ਹੋ ਸਕਦਾ ਹੈ।ਬਾਦਲ ਦਲ ਅਤੇ ਸ਼ਰੋਮਣੀ ਕਮੇਟੀ ਨੇ ਹਰਿਆਣਾ ਦੇ ਸਿੱਖਾਂ ਨਾਲ ਸੁਚੱਜੇ ਤਰੀਕੇ ਨਾਲ ਗੱਕਬਾਤ ਕਰਨ ਦੀ ਬਜ਼ਾਏ ਉਨ੍ਹਾਂ ਦਾ ਸਾਰਾ ਜੋਰ ਕੇਂਦਰ ਦੀ ਮੋਦੀ ਸਰਕਾਰ ਦੇ ਆਸਰੇ ਇਸ ਕਮੇਟੀ ਨੂੰ ਰੋਕਣ ‘ਤੇ ਹੀ ਲੱਗਾ ਰਿਹਾ।

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸਿੱਖਾਂ ਵੱਲੌਂ ਲੱਗਭੱਗ ਡੇਢ ਦਹਾਕੇ ਤੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਕੀਤੀ ਜਾ ਰਹੀ ਸੀ । ਇਹ ਮੰਗ ਬਾਦਲ ਅਕਾਲੀ ਦਲ ਅਤੇ ਉਸਦੇ ਕੰਟਰੌਲ ਵਿੱਚ ਚੱਲ ਰਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾਂ ਹੀ ਹਰਿਆਣਾ ਦੇ ਸਿੱਖਾ ਪ੍ਰਤੀ ਉਦਾਸੀਨ ਰਵੱਈਆ ਅਪਣਾਇਆ ਹੈ।

ਹਰਿਆਣਾ ਦੇ ਸਿੱਖਾਂ ਦੀ ਹਮੇਸ਼ਾ ਇਹੀ ਸਕਾਇਤ ਰਹੀ ਹੈ ਕਿ ਉਨ੍ਹਾਂ ਨੂੰ ਗੁਰਦੁਆਰਾ ਸਹਿਬਾਨ ਦੇ ਪ੍ਰਬੰਧ ਦੇ ਮਾਮਲੇ ਵਿੱਚ ਹਮੇਸ਼ਾ ਹੀ ਅਣਗੋਲਿਆ ਕੀਤਾ ਗਿਆ ਹੈ।

ਵੱਖਰੀ ਗੁਰਦੁਆਰਾ ਕਮੇਟੀ ਦੇ ਮਸਲੇ ‘ਤੇ ਜੋ ਸਿੱਖਾਂ ਦੇ ਹਿੰਸਕ ਰੂਪ ਵਿੱਚ ਆਹਮੋ- ਸਾਹਮਣੇ ਹੋਣ ਦੀ ਘਟਨਾ ਵਾਪਰੀ ਹੈ, ਵੱਖ ਵੱਖ ਸਿੱਖ ਹਲਕਿਆਂ ਵੱਲੋਂ ਪਹਿਲਾਂ ਹੀ ਇਸ ਸਬੰਧੀ ਚਿੰਤਾ ਪ੍ਰਗਟਾਉਦਿਆਂ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੂੰ ਇਸਦਾ ਕੋਈ ਸੰਜ਼ੀਦਗੀ ਨਾਲ ਹੱਲ ਕੱਢਣ ਬਾਰੇ ਵਾਰ ਵਾਰ ਕਿਹਾ ਗਿਆ ਸੀ, ਪਰ ਆਪਣੀ ਪੁਰਾਣੀ ਆਦਤ ਮੁਤਾਬਿਕ ਬਾਦਲ ਸਾਹਿਬ ਨੇ ਸਿੱਖ ਬੁੱਧੀਜੀਵੀਆਂ ਅਤੇ ਪੰਥਕ ਹਲਕਿਆਂ ਦੀ ਸਲਾਹ ਵੱਲ ਕੋਈ ਧਿਆਨ ਨਹੀਂ ਦਿੱਤਾ। ਹੁਣ ਜਦ ਮਾਮਲਾ ਹੱਦੋਂ ਵੱਧ ਗੰਭੀਰ ਗਇਆ ਹੈ ਅਤੇ ਹਾਲਾਤ ਸਿੱਖਾਂ ਦੇ ਆਪਸੀ ਹਿੰਸਕ ਟਕਰਾਅ ਤੱਕ ਪਹੁੰਚ ਗਏ ਹਨ ਤਾਂ ਇਸਤੇ ਬਾਦਲ ਸਾਹਿਬ ਨੂੰ ਹੈਰਾਨੀ ਹੋਣੀ ਹਾਸੋਹੀਣੀ ਜਾਪਦੀ ਹੈ।

ਬਾਦਲ ਨੇ ਇਸ ਵਾਪਰੀ ਮੰਦਭਾਗੀ ਘਟਨਾ ਦੀ ਜ਼ਿਮੇਵਾਰ ਕਾਂਗਰਸ ਨੂੰ ਦੱਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸ਼ਹਿ ‘ਤੇ ਹਰਿਅਣਾ ਕਮੇਟੀ ਦੇ ਨੁਮਾਇੰਦਿਆਂ ਨੇ ਇਹ ਕਾਰਵਾਈ ਕੀਤੀ ਹੈ। ਜਦਕਿ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਨਾਲ਼ ਕੀਤੀਆਂ ਵਧੀਕੀਆਂ ਦੀ ਲੰਮੀ ਕਹਾਣੀ ਹੈ।ਇਸ ਘਟਨਾ ਦੀ ਸੰਸਾਰ ਵਿੱਚ ਵੱਸਦੇ ਸਹੀ ਸੋਚ ਵਾਲੇ ਵਿਅਕਤੀਆਂ ਨੂੰ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਨੀ ਚਾਹੀਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version