ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਦਰਕਿਨਾਰ ਕਰਕੇ ਪਾਰਲੀਮੈਂਟ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਜੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਉਮ ਪ੍ਰਕਾਸ਼ ਚੋਟਾਲਾ ਦੀ ਪਾਰਟੀ ਹੈ,ਉਨ੍ਹਾਂ ਦਾ ਸਮਰਥਨ ਕਰਕੇ ਐਲਾਨ ਵੀ ਕੀਤਾ ਸੀ ਕਿ ਕੇਂਦਰ ਵਿੱਚ ਐਨ.ਡੀ.ਏ ਸਰਕਾਰ ਬਣਨ ਦੀ ਸੂਰਤ ਵਿੱਚ ਸੰਸਦ ਮੈਂਬਰ ਦੁੱਸ਼ਯੰਤ ਚੋਟਾਲਾ ਨੂੰ ਮੰਤਰੀ ਬਣਾਇਆ ਜਾਵੇਗਾ। ਹੁਣ ਚੋਟਾਲਾ ਮੰਤਰੀ ਤੇ ਨਹੀਂ ਬਣੇ ਪਰ ਦਰਿਆਵਾਂ ਨੁੰ ਜੋੜਨ ਦੇ ਮੁੱਦੇ ’ਤੇ ਮੁੱਖ ਮੰਤਰੀ ਬਾਦਲ ਦੇ ਖਿਲਾਫ ਖੜ੍ਹੇ ਹੋ ਗਏ ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਐਨ.ਡੀ.ਏ. ਸਰਕਾਰ ਦੇ ਸਾਰੇ ਪ੍ਰੋਗਰਾਮਾਂ ਦਾ ਸਮਰਥਨ ਕਰ ਰਹੇ ਹਨ ਲੇਕਿਨ ਦਰਿਆਵਾਂ ਤੇ ਨਦੀਆਂ ਨੂੰ ਆਪਸ ਵਿੱਚ ਜੋੜਨ ਦੇ ਪ੍ਰੋਗਰਾਮ ਤੇ ਯੋਜਨਾ ਦਾ ਇਹ ਡੱਟ ਕੇ ਵਿਰੋਧ ਕਰ ਰਹੇ ਹਨ। ਬਾਦਲ ਨੂੰ ਪਤਾ ਹੈ ਕਿ ਜੇਕਰਰ ਐਨ.ਡੀ.ਏ ਸਰਕਾਰ ਇਸ ਯੋਜਨਾ ’ਤੇ ਅਮਲ ਕਰ ਲੈਂਦੀ ਹੈ ਤਾਂ ਪੰਜਾਬ ਨੂੰ ਆਪਣੇ ਪਾਣੀਆਂ ਵਿੱਚੋਂ ਹਰਿਆਣਾ ਨੂੰ ਐਸ.ਵਾਈ ਐਲ ਨਹਿਰ ਵਿੱਚ ਪਾਣੀ ਦੇਣਾ ਪਵੇਗਾ। ਜਦੋਂਕਿ ਪੰਜਾਬ ਵਿੱਚ ਖਾਦ-ਪਾਣੀ ਦੀ ਪਹਿਲਾਂ ਹੀ ਕਮੀ ਹੈ। ਧਰਤੀ ਹੇਠਲੇ ਪਾਣੀ ਦੇ ਫੇਲ੍ਹ ਹੋਣ ’ਤੇ ਪੰਜਾਬ 115 ਬਲਾਕਾਂ ਨੂੰ ਡਾਰਕ ਜੋਨ ਘੋਸ਼ਿਤ ਕਰ ਚੁੱਕਾ ਹੈ।
ਚੋਟਾਲਾ ਨੇ ਕਿਹਾ ਕਿ ਨਦੀਆਂ ਨੂੰ ਜੋੜਨ ਦਾ ਪ੍ਰੋਗਰਾਮ ਹਰਿਆਣਾ ਰਾਜ ਲਈ ਫਾਇਦੇਮੰਦ ਹੈ ਕਿਉਂਕਿ ਇਸ ਦੇ ਨਾਲ ਪੰਜਾਬ ਨੂੰ ਸਤਲੁਜ ਯਮੁਨਾ ਲਿੰਕ ਨਹਿਰ (ਐਸ.ਵਾਈ.ਐਲ) ਨਹਿਰ ਨੂੰ ਪਾਣੀ ਦੇਣਾ ਹੋਵੇਗਾ।ਚੋਟਾਲਾ ਵਿਧਾਨ ਸਭਾ ਚੋਣਾਂ ਜੋ ਇਸ ਸਾਲ ਹੋ ਰਹੀਆਂ ਹਨ, ਇਸ ਨੂੰ ਅਹਿਮ ਮੁੱਦਾ ਬਣਾਉਣ ਜਾ ਰਹੇ ਹਨ।