Site icon Sikh Siyasat News

ਔਸ਼ਵਿਚ ’ਚ ਯਹੂਦੀ ਘੱਲੂਘਾਰੇ ਦੀ 75ਵੀਂ ਯਾਦ ਮਨਾਈ

• ਅੱਜ (ਸੋਮਵਾਰ, 27 ਜਨਵਰੀ) ਨੂੰ ਔਸ਼ਵਿਚ ’ਚ ਯਹੂਦੀ ਘੱਲੂਘਾਰੇ ਦੀ ਯਾਦ ਮਨਾਈ ਜਾ ਰਹੀ ਹੈ।

• ਔਸ਼ਵਿਚ ਪੋਲੈਂਡ ਵਿਚ ਹੈ ਅਤੇ ਦੂਜੀ ਸੰਸਾਰ ਜੰਗ ਵੇਲੇ ਇਹ ਨਾਜ਼ੀ-ਜਰਮਨੀ ਦੇ ਕਬਜੇ ਹੇਠ ਸੀ।

• ਅੱਜ ਤੋਂ 75 ਸਾਲ ਪਹਿਲਾਂ ਅੱਜ ਦੇ ਦਿਨ ਔਸ਼ਵਿਚ ਨੂੰ ਨਾਜ਼ੀਆਂ ਤੋਂ ਅਜ਼ਾਦ ਕਰਵਾਇਆ ਸੀ।

• ਹਿਟਲਰ ਦੀ ਨਾਜ਼ੀ ਪਾਰਟੀ ਨੇ ਇੱਥੇ ਯਹੂਦੀਆਂ ਲਈ ਮੌਤ ਦਾ ‘ਕੈਂਪ’ ਬਣਾਇਆ ਸੀ।

• ਔਸ਼ਵਿਚ ਕੈਂਪ ਵਿਚ ਲੱਖਾਂ ਯਹੂਦੀਆਂ ਦਾ ਕਤਲੇਆਮ ਕੀਤਾ ਗਿਆ ਸੀ।

• ਅੱਜ ਔਸ਼ਵਿਚ ਵਿਚ ਘੱਲੂਘਾਰੇ ਵਿਚੋਂ ਬਚਣ ਵਾਲੇ 200 ਯਹੂਦੀ ਪਹੁੰਚੇ ਹਨ।

• ਇਸ ਸਮਾਗਮ ਵਿਚ 50 ਦੇਸ਼ਾਂ ਤੋਂ ਨੁਮਾਇੰਦੇ (ਡੈਲੀਗੇਟ) ਪਹੁੰਚੇ ਹਨ।
• ਸਮਾਗਮ ਵਿਚ ਇਕੱਠੇ ਹੋਏ ਲੋਕਾਂ ਨੇ ਘੱਲੂਘਾਰੇ ਦੇ ਸੱਚ ਤੇ ਸਬਕਾਂ ਨੂੰ ਹਮੇਸ਼ਾਂ ਯਾਦ ਰੱਖਣ ਦਾ ਸੱਦਾ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version