Site icon Sikh Siyasat News

ਸਿੱਖ ਸਿਆਸਤ ਵੱਲੋਂ ਨਵੀਂ ਬੋਲਦੀ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ” ਜਾਰੀ

ਚੰਡੀਗੜ੍ਹ: ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ ‘”ਖਾੜਕੂ ਸੰਘਰਸ਼ ਦੀ ਸਾਖੀ” (ਅਣਜਾਣੇ, ਅਣਗੌਲੇ, ਸਿਦਕੀ ਅਤੇ ਯੋਧੇ)” ਜਾਰੀ ਕਰ ਦਿੱਤੀ ਗਈ ਹੈ। ਇਹ ਕਿਤਾਬ ਭਾਈ ਦਲਜੀਤ ਸਿੰਘ ਵੱਲੋਂ ਲਿਖੀ ਗਈ ਹੈ। ਇਸ ਕਿਤਾਬ ਦੇ ਕੁਝ ਹਿੱਸੇ ਬਿਨਾ ਭੇਟਾ ਤਾਰੇ ਸੁਣੇ ਜਾ ਸਕਦੇ ਹਨ।

ਇਹ ਸਾਰੀ ਕਿਤਾਬ ਸੁਣਨ ਦੇ ਲਈ ਸਰੋਤੇ ਭੇਟਾ ਤਾਰ ਕੇ ਸਿੱਖ ਸਿਆਸਤ ਦੀਆਂ ਖਾਸ ਸੇਵਾਵਾਂ ਸ਼ੁਰੂ ਕਰਵਾ ਸਕਦੇ ਹਨ। ਸਰੋਤੇ ਸਿੱਖ ਸਿਆਸਤ ਦੀ ਐਪ ਬਿਨਾ ਕਿਸੇ ਭੇਟਾ ਦੇ ਗੁਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਹਾਸਿਲ ਕਰ ਕੇ ਸੁਣ ਸਕਦੇ ਹਨ। ਸਿੱਖ ਸਿਆਸਤ ਐਪ ਹਾਸਿਲ ਕਰੋ 

ਖਾੜਕੂ ਸੰਘਰਸ਼ ਦੀ ਸਾਖੀ ਪੁਸਤਕ ਉਨਾਂ ਗੁੰਮਨਾਮ ਸਿਦਕੀਆਂ ਅਤੇ ਯੋਧਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਅੱਡ-ਅੱਡ ਰੂਪ ਵਿਚ ਜਿਵੇਂ ਸਿੰਘਾਂ ਲਈ ਠਾਹਰਾ ਦਾ ਪ੍ਰਬੰਧ ਕਰਕੇ, ਸੰਘਰਸ਼ ਦੀ ਚੜਦੀਕਲਾ ਦੀ ਪ੍ਰਥਾਏ ਅਰਦਾਸਾ ਕਰਕੇ, ਦਸਵੰਧ ਭੇਟ ਕਰਕੇ, ਕੀਮਤੀ ਜਾਣਕਾਰੀ ਦੇ ਬਦਲੇ ਤਸ਼ੱਦਦ ਝੱਲਦਿਆ ਆਪਣੀ ਜਾਨ ਦਾ ਮੁੱਲ ਤਾਰਕੇ ਆਦਿ ਆਪਣੇ ਉੱਚੇ ਕਿਰਦਾਰਾਂ ਦੇ ਦਰਸ਼ਨ ਕਰਵਾਏ।

ਇਸ ਪੁਸਤਕ ਵਿਚ ਮੁੱਖ ਰੂਪ ਵਿਚ ਛੇ ਪਾਠ ਹਨ ਜਿਨ੍ਹਾਂ ਦੇ ਨਾਮ ਇਸ ਵਰਗੀਕਰਨ ਵਿਚ ਹਨ

੧. ਅਣਜਾਣੇ ਸਿਦਕੀ ਅਤੇ ਯੋਧੇ,
੨.ਅਣਗੌਲੇ ਸਿਦਕੀ ਅਤੇ ਯੋਧੇ
੩.ਠਾਹਰਾ ਵਾਲੇ ਪਰਿਵਾਰ
੪. ਟੁੱਟਦੇ ਤਾਰਿਆਂ ਦੀ ਚਮਕ
੫. ਜੰਗ ਦੀ ਲਪੇਟ ਵਿੱਚ ਆਮ ਲੋਕ ਅਤੇ ਜੰਗ ਅਤੇ
੬.ਬੰਦਿਆਂ ਦੇ ਕਿਰਦਾਰ।

ਭਾਈ ਦਲਜੀਤ ਸਿੰਘ ਦਾ ਇਹ ਬਹੁ-ਮੁੱਲਾ ਕਾਰਜ ਫਰਜ ਦੇ ਨਾਲ-ਨਾਲ ਇਕ ਡੂੰਘੇ ਫਿਕਰ ਵਿੱਚੋਂ ਪੈਦਾ ਹੋਇਆ ਹੈ ਜਿਵੇਂ ਕਿ ਇਸ ਬਾਰੇ ਉਹ ਆਖਦੇ ਹਨ “ਸਿੱਖ ਸੰਘਰਸ਼ ਨੇ ਅਜਿਹੇ ਅਨੇਕਾਂ ਨਾਇਕ ਸਿਰਜੇ ਹਨ ਜੋ ਹਰ ਇਲਾਕੇ ਵਿਚ ਹਾਲੇ ਵੀ ਟਾਂਵੇ ਟਾਂਵੇ ਲੋਕਾਂ ਦੀ ਯਾਦ ਵਿਚ ਵਸੇ ਹੋਏ ਹਨ । ਇਹਨਾਂ ਨੂੰ ਸਾਂਭੇ ਜਾਣ ਨਾਲ ਇਤਿਹਾਸ ਦਾ ਅਮੁਕ ਵਹਿਣ ਸਮੇਂ ਦੇ ਇਸ ਗੰਧਲੇ ਮੋੜ ਉਤੇ ਨਿਰਮਲ ਅਤੇ ਭਰਪੂਰ ਦਰਿਆ ਵਾਂਗ ਵਗਦਾ ਰਹਿ ਸਕਦਾ ਹੈ ਜੋ ਸਾਡੀ ਪ੍ਹੀੜੀ ਦੀ ਜਿੰਮੇਵਾਰੀ ਹੈ।” ਇਸ ਕਾਰਜ ਪ੍ਰਤੀ ਭਾਈ ਸਾਹਿਬ ਆਪਣੇ ਫਰਜ ਦੀ ਦੱਸ ਪਾਉਦਿਆ ਲਿਖਦੇ ਹਨ “ਮੇਰੀ ਕੋਸ਼ਿਸ਼ ਹੋਵੇਗੀ ਕਿ ਘਟਨਾਵਾਂ, ਵਰਤਾਰਿਆਂ ਅਤੇ ਸ਼ਖਸ਼ੀਅਤਾਂ ਦੇ ਥੱਲੇ ਜੋ ਕੁਝ ਅਣਦਿਸਦਾ ਅਤੇ ਅਣਗੌਲਿਆ ਵਾਪਰ ਰਿਹਾ ਸੀ ਉਸਨੂੰ ਵੀ ਲਿਖਿਆ ਅਤੇ ਦੱਸਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version