Site icon Sikh Siyasat News

ਚੀਨ ਵਾਲੀ ਸਰਹੱਦ ਵੱਲ ਫੌਜ ਦੀ ਤਵੱਜੋ ਵਧਾ ਰਿਹਾ ਹੈ ਇੰਡੀਆ

ਜਨਵਰੀ ਮਹੀਨੇ ਅਜੇ ਸ਼ੁਕਲਾ ਦਾ ਇਕ ਲੇਖ ਛਪਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੰਡੀਅਨ ਫੌਜ ਦਾ ਧੁਰਾ ਹੁਣ ਉੱਤਰ ਦਿਸ਼ਾ ਵੱਲ ਹੋਵੇਗਾ। ਇਹ ਲੇਖ ਭਾਰਤ ਵਲੋਂ ਇੱਕ ‘ਸਟ੍ਰਾਈਕ ਕੋਰਪਸ’ ਨੂੰ ਮਥੁਰਾ ਪਾਕਿਸਤਾਨ ਸਰਹੱਦ ਤੋਂ ਬਦਲਕੇ ਚੀਨ ਵੱਲ ਲਾਉਣ ਦੇ ਫੈਸਲੇ ਤੋਂ ਬਾਅਦ ਆਇਆ।

ਇੰਡੀਆ ਦੋ ਸਰਹੱਦਾਂ ਤੋਂ ਖਤਰਾ ਮਹਿਸੂਸ ਕਰਦਾ ਹੈ – ਪੱਛਮ ਵੱਲ ਪਾਕਿਸਤਾਨ ਤੋਂ ਅਤੇ ਉੱਤਰ ਵੱਲ ਚੀਨ ਤੋਂ। ਆਮ ਧਾਰਨਾ ਇਹ ਹੈ ਕਿ ਚੀਨ ਤੋਂ ਵੱਧ ਖਤਰਾ ਹੈ। ਪਰ ਜੇਕਰ ਇੰਡੀਅਨ ਫੌਜ ਦੀ ਵੰਡ ਵੇਖੀ ਜਾਵੇਂ ਤਾਂ ਸਥਿਤੀ ਬਿਲਕੁਲ ਉਲਟ ਨਜ਼ਰ ਆਉਂਦੀ ਹੈ।

ਇੰਡੀਅਨ ਫੌਜ 14 ਕੋਰਪਸ ਵਿਚ ਵੰਡੀ ਹੋਈ ਹੈ ਜਿਨ੍ਹਾਂ ਵਿਚੋਂ 4 ‘ਸਟ੍ਰਾਈਕ ਕੋਰਪਸ’ ਹਨ। 3 ਪਾਕਿਸਤਾਨ ਸਰਹੱਦ ਉੱਤੇ ਤੈਨਾਤ ਰਹਿੰਦੀਆਂ ਹਨ ਅਤੇ 1 ਹੰਗਾਮੀ ਹਾਲਤ (ਐਮਰਜੈਂਸੀ) ਲਈਂ ਦਿੱਲੀ ਹੈਡਕਆਟਰ ਰਾਖ਼ਵੀ ਰੱਖੀ ਜਾਂਦੀ ਹੈ । ਇਹਨਾਂ 4 ਦੀ ਸਿਖਲਾਈ ਮੈਦਾਨੀ ਜੰਗ ਅਨੁਸਾਰ ਹੈ।

ਚੀਨ ਵਾਲਾ ਸਰਹੱਦੀ ਖੇਤਰ ਪਹਾੜੀ ਹੈ। ਜਿਥੇ 10-15 ਹਜ਼ਾਰ ਫੁੱਟ ਉਚਾਈ ਤੇ ਆਕਸੀਜਨ ਵੀ ਘੱਟ ਹੁੰਦੀ ਹੈ। ਦੱਖਣ ਏਸ਼ੀਆ ਵਿਚ ਬਦਲਦੇ ਹਲਾਤਾਂ ਅਤੇ ਚੀਨ ਦੇ ਤਿੱਖੇ ਤੇਵਰਾਂ ਨਾਲ ਨਜਿੱਠਣ ਲਈ ਪਹਾੜੀ ਫੌਜ ਦੀ ਲੋੜ ਇੰਡੀਆ ਦਹਾਕਾ ਪਹਿਲਾ ਮਹਿਸੂਸ ਕਰ ਚੁੱਕਾ ਸੀ।

ਸਾਲ 2013 ਵਿੱਚ ਭਾਰਤ ਨੇ ਪਹਾੜੀ ਖੇਤਰ ਵਾਸਤੇ ਇੱਕ ‘ਮਾਊਨਟੇਨ ਸਟ੍ਰਾਈਕ ਕੋਰਪਸ’ ਸਥਾਪਤ ਕਰਨ ਦਾ ਫੈਸਲਾ ਕੀਤਾ ਸੀ ਜਿਸ ਦੀਆਂ 2 ਡਵੀਜ਼ਨ ਹੀ ਹਨ। ਇੱਕ ਡਵੀਜ਼ਨ ਲਦਾਖ਼ ਵੱਲ ਅਤੇ ਦੂਜੀ ਸਿੱਕਮ-ਅਰੁਣਾਚਲ ਵੱਲ ਕੇਂਦਰਤ ਰਹਿੰਦੀ ਹੈ। ਪਰ ਜਿਸ ਨੂੰ ਹੁਣ ਤੱਕ ਸੰਪੂਰਨ ਨਹੀਂ ਕੀਤਾ ਜਾ ਸਕਿਆ, ਸ਼ਾਇਦ ਰੱਖਿਆ ਬਜਟ ਕਰਕੇ।

ਇੱਕ ਕੋਰਪਸ ਵਿੱਚ 3 ਡਵੀਜ਼ਨ ਹੁੰਦੀਆ ਹਨ। ਇੰਡੀਆ ਕੋਲ 38 ਇੰਫੈਂਟਰੀ ਡਵੀਜ਼ਨ ਹਨ। ਜਿਨ੍ਹਾਂ ਵਿਚੋਂ 25 ਪਾਕਿਸਤਾਨ ਸਰਹੱਦ ਤੇ ਅਤੇ 12 ਚੀਨ ਸਰਹੱਦ ਤੇ ਤੈਨਾਤ ਹਨ। ਇੱਕ ਡਵੀਜਨ ਹੰਗਾਮੀ ਹਾਲਤ ਲਈਂ ਦਿੱਲੀ ਹੈਡਕਆਟਰ ਰਾਖ਼ਵੀ ਰੱਖੀ ਜਾਂਦੀ ਹੈ। ਇੱਕ ਡਵੀਜ਼ਨ ਵਿੱਚ ਕਰੀਬ 18000 ਫੌਜੀ ਹੁੰਦੇ ਹਨ।

ਹੁਣ, ਇੰਡੀਆ ਨੇ ਪਾਕਿਸਤਾਨ ਸਰਹੱਦ ਤੋਂ 1 ਸਟ੍ਰਾਈਕ ਕੋਰਪਸ ਬਦਲ ਕੇ ਚੀਨ ਵੱਲ ਲਾ ਦਿੱਤੀ ਗਈ ਹੈ। ਇਸ ਨੂੰ ‘ਮਾਊਨਟੇਨ ਸਟ੍ਰਾਈਕ’ ਬਣਾਇਆ ਜਾਣਾ ਹੈ। ਹੁਣ ਇੰਡੀਆ ਕੋਲ ਦੋ ਮਾਊਨਟੇਨ ਸਟ੍ਰਾਈਕ ਕੋਰਪਸ ਹੋਣ ਗਈਆਂ। ਇਸ ਨਵੀਂ ਸਟ੍ਰਾਈਕ ਕੋਰਪਸ ਨੂੰ ਆਧੁਨਿਕ ਘੱਟ ਭਾਰ ਵਾਲੇ ਹਥਿਆਰਾਂ ਅਤੇ ਸੰਦਾਂ ਨਾਲ ਲੈਸ ਕੀਤਾ ਜਾਣਾ ਹੈ। ਪਹਾੜੀ ਜੰਗੀ ਸਿਖਲਾਈ ਨੂੰ ਕਰੀਬ 2 ਸਾਲ ਲੱਗ ਸਕਦੇ ਹਨ। ਦੱਸਣਯੋਗ ਹੈ ਕਿ ਇਹ ਸਟ੍ਰਾਈਕ ਕੋਰਪਸ ਹਨ ‘ਡਿਫੈਂਨਸ ਆਰਮੀ’ ਨਹੀਂ ਹਨ ਤੇ ਇਹ ਆਮ ਹਾਲਤ ਪਿਛਾਂਹ ਹੀ ਰਹੇਗੀ।

ਹੁਣ ਪਾਕਿਸਤਾਨ ਵੱਲ 22 ਡਵੀਜ਼ਨ ਰਹਿ ਜਾਣਗੀਆਂ ਅਤੇ ਚੀਨ ਵੱਲ 14 ਹੋ ਜਾਣਗੀਆਂ, ਜਦਕਿ ਬਦਲੀ ਜਾਣ ਵਾਲੀ ਕੋਰਪਸ ਵਿਚਲੀ 1 ਆਰਮਰਡ ਡਵੀਜ਼ਨ ਦਿੱਲੀ ਰਾਖ਼ਵੀ ਰੱਖੀ ਜਾਵੇਗੀ। ਕੁਝ ਦਿਨ ਪਹਿਲਾਂ ਇੰਡੀਆ ਨੇ ਪਹਿਲਾਂ ਹੀ ਮੌਜੂਦ ਮਾਊਨਟੇਨ ਸਟ੍ਰਾਈਕ ਵਿੱਚ ਦਸ ਹਜ਼ਾਰ ਫੌਜੀਆਂ ਇਜਾਫੇ ਦਾ ਐਲਾਨ ਕਰ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version