“ਹੋਲਾ ਮਹੱਲਾ” ਸਿਰਲੇਖ ਵਾਲੀ ਇਹ ਲਿਖਤ ਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ ਅਪ੍ਰੈਲ 2000 ਅੰਕ ਵਿੱਚ ਛਪੀ ਸੀ। ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇਹ ਲਿਖਤ ਇੱਥੇ ਮੁੜ ਛਾਪ ਰਹੇ ਹਾਂ – ਸੰਪਾਦਕ।
ਹੋਲਾ ਮਹੱਲਾ ਸਿੱਖਾਂ ਦਾ ਇੱਕ ਸਰਵਉਚ, ਸ਼ਕਤੀ ਦਾ ਪ੍ਰਤੀਕ ਅਤੇ ਫੌਜੀ ਲਸ਼ਕਰ ਦਾ ਇੱਕ ਕੌਤਕ ਹੈ। ਇਸ ਅਵਸਰ ਉਤੇ ਜੁਝਾਰੂ ਸਿੰਘਾਂ ਦੇ ਆਪਣੇ ਸ਼ਸ਼ਤਰਾਂ ਅਤੇ ਯੁੱਧ-ਵਿਧੀ ਦਾ ਕਰਤਬ ਸੰਗਤਾਂ ਨੂੰ ਵਿਖਾਉਂਦੇ ਹਨ। ਇਹ ਰੀਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਹਮਣੇ ਖਾੜਕੂ ਸਿੰਘਾਂ ਨੂੰ ਢਾਲ-ਤਲਵਾਰ ਦਾ ਜ਼ੌਹਰ ਵਿਖਾਉਣ ਲਈ ਅਤੇ ਯੁੱਧ-ਕਲਾ ਵਿਚ ਨਿਪੁੰਨ ਅਤੇ ਸੁਚੇਤ ਰਹਿਣ ਲਈ ਸ਼ੁਰੂ ਕੀਤਾ ਸੀ। ਇਸ ਅਵਸਰ ਨਾਲ ਯੋਧੇ ਸਿੰਘਾਂ ਦੀਆਂ ਬੜੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਹਨ। ਹੋਲਾ ਮਹੱਲਾ ਇਕ ਨਿਰਾ ਮੇਲਾ ਹੀ ਨਹੀਂ| ਜਿਸ ਵਿਚ ਨਵੇਂ-ਨਵੇਂ ਕੱਪੜੇ ਪਾ ਕੇ ਅਸੀ ਆਨੰਦਪੁਰ ਦੀ ਧਰਤੀ ਨੂੰ ਆਪਣਾ ਸੁਹੱਪਣ ਵਿਖਾਈਏ, ਇਹ ਤਾਂ ਸਗੋ ਜੁਝਾਰੂ ਸਿੰਘਾਂ ਅਤੇ ਖਾੜਕੂ ਯੋਧਿਆਂ ਦੀ ਚਲੀ ਆ ਰਹੀ ਇਕ ‘ਯੁੱਧ-ਖੇਡ’ ਹੈ ਜਿਸ ਨੂੰ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਾਹਮਣੇ ਸ਼ੁਰੂ ਕਰਕੇ ਸਿੱਖਾਂ ਨੂੰ ਸੰਤ ਸਿਪਾਹੀ ਹੀ ਨਹੀਂ ਸਗੋਂ, ਉਹਨਾਂ ਨੂੰ ਖਾੜਕੂ ਯੋਧਾ ਬਣਨ ਲਈ ਇਕ ਸਿਖਲਾਈ ਦੀ ਰੀਤ ਪਾਈ ਅਤੇ ਇੱਕ ਨਵੇਂ ਢੰਗ ਨਾਲ ਹਿੰਦੂ ਤਿਉਹਾਰ ਹੌਲੀ ਨੂੰ ਫੌਜੀ ਲਸ਼ਕਰ ਦੇ ਰੂਪ ਵਿਚ ਬਦਲ ਕੇ ਸਿੰਘਾਂ ਨੂੰ ਇਕ ਨਵਾਂ ਉਤਸਵ ਪ੍ਰਦਾਨ ਕੀਤਾ।
ਭਾਈ ਕਾਹਨ ਸਿੰਘ ਨਾਭਾ ਆਪਣੇ ਮਹਾਨ ਕੋਸ਼ ਵਿਚ ਲਿਖਦੇ ਹਨ, ਹੋਲਾ ਮਹੱਲਾ ਵਾਲੇ ਦਿਨ (ਸੰਮਤ ੧੭੫੭ ਚੇਤ ਵਦੀ) ਆਨੰਦਪੁਰ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸ਼ਸ਼ਤਰ ਅਤੇ ਯੁੱਧ ਵਿਦਿਆ ਵਿਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ ਸੀ। ਜਿਸ ਵਿਚ ਦੋ ਦਲ ਬਣਾ ਕੇ ਪ੍ਰਧਾਨ ਸਿੰਘ ਦੇ ਹੇਠ ਇਕ ਖਾਸ ਥਾਂ ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤੱਵ ਵੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿੱਖਿਆ ਦਿੰਦੇ ਸੀ ਅਤੇ ਜੋ ਦਲ ਕਾਮਯਾਬ ਹੁੰਦਾ ਸੀ ਉਸਨੂੰ ਦੀਵਾਨ ਸਜਾਕੇ ਸਿਰੋਪਾ ਬਖਸ਼ਦੇ ਸਨ। ਹੋਲੇ ਮਹੱਲੇ ਦੀ ਸ਼ੁਰੂਵਾਤ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰ ਆਨੰਦਪੁਰ ਦੇ ਕਿਲੇ ਹੋਲਗੜ੍ਹ ਵਿੱਚ ਸੰਮਤ ੧੭੫੭ ਵਦੀ, (ਮਾਰਚ ੧੭00 ਏ. ਡੀ.) ਨੂੰ ਕੀਤੀ। ਇਸ ਦਿਨ ਗੁਰੂ ਜੀ ਨੇ ਸੰਗਤਾਂ ਨੂੰ ਪਰੇਰਿਆ ਕਿ ਉਹ ਹਥਿਆਰਾਂ ਦੀ ਸਿਖਲਾਈ ਅਤੇ ਵਰਤੋਂ ਨੂੰ ਚੰਗੀ ਤਰ੍ਹਾਂ ਸਮਝਣ, ਪਰਖਣ ਅਤੇ ਚਲਾਉਣ ਵਿਚ ਨਿਪੁੰਨ ਹੋਣ ਤਾਂ ਜੋ ਜ਼ਾਲਮ ਮੁਗਲ ਸਰਕਾਰ ਦੀ ਸਿੱਖਾਂ ਪ੍ਰਤੀ ਢਾਹੁ ਨੀਤੀ ਨੂੰ ਨੱਥ ਪਾ ਸਕਣ। ਸਿੰਘ ਸ਼ਸ਼ਤਰਧਾਰੀ ਹੋ ਕੇ ਇਸ ਤਰ੍ਹਾਂ ਕਰਤਵ ਵਿਖਾਉਣ ਲਗੇ ਕਿ ਇਕ ਤੋਂ ਵੱਧ ਦੂਜਾ ਆਪਣਾ ਜੌਹਰ ਵਿਖਾਉਂਦਾ ਹੋਇਆ ਆਪਣੇ ਆਪ ਨੂੰ ਨਿਪੁੰਨ ਅਤੇ ਯੋਗ ਯੋਧਾ ਦਸਣ ਲਈ ਵੱਧ ਤੋਂ ਵੱਧ ਸ਼ਕਤੀ ਅਤੇ ਨਿਪੁੰਨਤਾ ਦਾ ਨਮੂਨਾ ਪੇਸ਼ ਕਰਨ ਲਗੇ। ਇਸ ਤਰ੍ਹਾਂ ਸ਼ਸ਼ਤਰਧਾਰੀ ਸਿੰਘ ਹੋਲਾ ਮਹੱਲਾ ਵੱਲੋਂ ਆਪਣੀਆਂ ਯੁੱਧ ਵਿਉਤਾਂ ਨੂੰ ਸਿਖਲਾਈ ਦੇ ਰੂਪ ਵਿਚ ਪੇਸ਼ ਕਰਦੇ ਅਤੇ ਨੇੜੇ ਦੇ ‘ਹਿੰਦੂ ਵਰਗਾਂ’ ਨੂੰ ਉਤੇਜਿਤ ਕਰਦੇ ਕਿਉਂ ਜੋ ਉਹ ਆਪਣੇ ਵਿਚ ਸੁੱਤੀ ਅਤੇ ਮਰੀ ਹੋਈ ਜ਼ਮੀਰ ਨੂੰ ਜਗਾਉਣ ਤਾਂ ਜੋ ਇਕਮੁੱਠ ਹੋ ਕੇ ਜ਼ਾਲਮ ਮੁਗਲ ਸਰਕਾਰ ਨੂੰ ਜਿਹੜੀ ਕਿ ਇੱਥੇ ਦੇ ਵਾਸੀਆਂ ਨੂੰ ਦੂਜੇ ਦਰਜੇ ਦਾ ਅਤੇ ਘਟੀਆ ਨਾਗਰਿਕ ਸਮਝਦੇ ਸੀ, ਤਲਵਾਰ ਦੇ ਜੋਰ ਨਾਲ ਹੋ ਰਹੀਆਂ ਵਧੀਕੀਆਂ ਨੂੰ ਠੱਲ ਪਾ ਸਕਣ।
ਭਾਵੇਂ ਸਿੱਖ ਧਰਮ ਸੰਸਾਰ ਦੇ ਮੁੱਖ ਧਰਮਾਂ ਵਿਚੋਂ ਉਮਰ ਵਿਚ ਛੋਟਾ ਹੈ ਪਰ ਇਸਦੀ ਹੋਂਦ ਅਤੇ ਇਸਦੇ ਸ਼ਰਧਾਲੂਆਂ ਦੀ ਗਿਣਤੀ ਸੰਸਾਰ ਦੇ ਹਰ ਹਿੱਸੇ ਵਿਚ ਪਾਈ ਜਾਂਦੀ ਹੈ। ਗੁਰੂ ਨਾਨਕ ਦੇਵ ਜੀ, ਜੋ ਸਿੱਖ ਧਰਮ ਦੇ ਬਾਨੀ ਹਨ, ਨੇ ਆਪਣੇ ਸਮੇਂ ਦੇ ਹਾਕਮਾਂ, ਜਿਹੜੇ ਕਿ ਉਸ ਸਮੇਂ ਦੇ ਹਿੰਦੂ ਸਮਾਜ ਉਤੇ ਵਧੀਕੀਆਂ ਕਰਦੇ ਸਨ, ਨੂੰ ਆਪਣੀ ਜੋਰਦਾਰ ਆਵਾਜ਼ ਨਾਲ ਹਲੂਣਿਆ। ਗੁਰੂ ਅੰਗਦ ਦੇਵ ਜੀ, ਜੋ ਕਿ ਸਿੱਖਾਂ ਦੇ ਦੂਸਰੇ ਗੁਰੂ ਸਨ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਇੱਥੋਂ ਦੇ ਲੋਕਾਂ ਵਿਚ ਪ੍ਰਚਲਤ ਕੀਤਾ ਅਤੇ ਇੱਕਤਰ ਹੋਏ ਅਨੁਯਾਈਆਂ ਨੂੰ ਸਾਧ-ਸੰਗਤ ਰੂਪ ਦੇ ਕੇ ਸਿੱਖ ਸੰਸਥਾ ਲੰਗਰ-ਪੰਗਤ ਨੂੰ ਪ੍ਰਫੁਲਤ ਕੀਤਾ। ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੇ ਸਿੱਖ ਮੱਤ ਦੇ ਸ਼ਰਧਾਲੂਆਂ ਨੂੰ ਬਹੁ-ਸੰਗਤ ਦੇ ਰੂਪ ਵਿਚ ਲਿਆ ਕੇ ਸੰਗਠਿਤ ਕੀਤਾ। ਗੁਰੂ ਅਰਜਨ ਦੇਵ ਜੀ ਨੇ ਸਿੱਖ ਸੰਗਤਾਂ ਨੂੰ ਇਕ ਧਾਰਮਿਕ ਗ੍ਰੰਥ ਦੇ ਕੇ ਅਤੇ ਸ਼ਹੀਦਾਂ ਦਾ ਜਾਮ ਪੀ ਕੇ ਸੰਸਾਰ ਦੇ ਦੂਜੇ ਧਰਮਾਂ ਨਾਲੋਂ ਇਕ ਅਨਿਖੜਵਾਂ ਪੰਥ ਬਣਾ ਦਿੱਤਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਮੱਤ ਵਿਚ ਖਾੜਕੂ ਲਹਿਰਾਂ ਵਿਚਾਰਧਾਰਾ ਦੀ ਸੋਚਣੀ ਲੈ ਆਂਦੀ ਅਤੇ ਇਹ ਖਾੜਕੂ ਲਹਿਰ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਪ੍ਰਫੱਲਤ ਹੋਣ ਲੱਗੀ। ਇੱਥੋਂ ਦੇ ਵਸ ਰਹੇ ਲੋਕਾਂ ਵਿਚ ਸਵੈਮਾਨ ਦੀ ਭਾਵਨਾ ਉਜਾਗਰ ਕੀਤੀ। ਇੱਥੋਂ ਦੇ ਵਸ ਰਹੇ ਲੋਕ ਜਿਨ੍ਹਾਂ ਨੂੰ ਮੁਸਲਮਾਨ ਦੂਸਰੇ ਦਰਜੇ ਦੇ ਸ਼ਹਿਰੀ ਅਤੇ ਹੀਣਤਾ ਨਾਲ ਵੇਖਦੇ ਸਨ ਨੂੰ ਗੁਰੂ ਸਾਹਿਬਾਨ ਨੇ ਪ੍ਰੇਰਰਤ ਕੀਤਾ ਕਿ ਉਹ ਆਪਣੀ ਸੁਰੱਖਿਆ ਲਈ ਅਤੇਜੁਲਮ ਦੀ ਆਵਾਜ਼ ਨੂੰ ਦਬਾਉਣ ਲਈ ਇਕ ਮੁੱਠ ਹੋਕੇ ਸ਼ਸ਼ਤਰਧਾਰੀ ਬਣਨ। ਗੁਰੂ ਜੀ ਦੇ ਸ਼ਰਧਾਲੂਆਂ ਨੇ ਸਿੱਖ ਮੱਤ ਵਿਚ ਖਾੜਕੂ ਬੋਲਬਾਲਾ ਲਿਆਂਦਾ ਅਤੇ ਇਹ ਮਹਿਸੂਸ ਕੀਤਾ ਕਿ ਮੁਗਲ ਸਾਮਰਾਜ ਦੇ ਵੱਧਦੇ ਹੋਏ ਅਤਿਆਚਾਰਾਂ ਨੂੰ ਸਿਰਫ ਖਾੜਕੂ ਲਹਿਰ ਹੀ ਠੱਲ ਪਾ ਸਕਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਸਿੱਖ ਸ਼ਸ਼ਤਰਧਾਰੀ ਅਤੇ ਸਜੇ ਫੌਜੀ ਦਸਤਿਆਂ ਦੇ ਰੂਪ ਵਿਚ ਆਪਣੇ ਆਪ ਨੂੰ ਸੰਗਠਿਤ ਕੀਤਾ। ਗੁਰੂ ਹਰਗੋਬਿੰਦ ਜੀ ਤੋਂ ਬਾਦ ਕੁਝ ਸਮੇਂ ਲਈ ਬੇਸ਼ਕ ਇਹ ਜ਼ੋਰ ਤਾਂ ਨਹੀ ਫੜ ਸਕੀ ਪਰ ਇਸਦੀ ਬਣਤਰ ਅਤੇ ਉਦੇਸ਼ ਕਾਇਮ ਰਹੇ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਫਿਰ ਇਸ ਲਹਿਰ ਪ੍ਰਤੀ ਸੁਚੇਤ ਕੀਤਾ ਅਤੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇਕ ਸੁਚੇਤ ਖਾੜਕੂ ਬਣਨ ਲਈ ਪਰੇਰਿਆ ਤਾਂ ਜੋ ਮੁਗਲ ਅਤਿਆਚਾਰਾਂ ਨੂੰ ਨੱਥ ਪਾਈ ਜਾ ਸਕੇ। ਮੁਗਲ ਬਾਦਸ਼ਾਹ ਔਰੰਗਜੇਬ ਭਾਰਤ ਦੀ ਧਰਤੀ ਨੂੰ ਅਤੇ ਇੱਥੋਂ ਦੇ ਵਸਦੇ ਹੋਏ ਲੋਕਾਂ ਨੂੰ ਦਰ-ਉਲ ਇਸਲਾਮ ਦੀ ਧਰਤੀ ਬਨਾਣਾ ਚਾਹੁੰਦਾ ਸੀ ਅਤੇ ਉਸਨੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਨਾਉਣ ਲਈ ਬੜੇ ਕਦਮ ਚੁੱਕੇ। ਹਿੰਦੂਆਂ ਵਿਚ ਹਾਹਾਕਾਰ ਮੱਚੀ ਹੋਈ ਸੀ। ਪਹਾੜੀ ਹਿੰਦੂ ਰਾਜੇ ਆਪਸੀ ਫੁੱਟ ਕਾਰਨ ਮੁਸਲਮਾਨ ਬਾਦਸ਼ਾਹ ਔਰੰਗਜ਼ੇਬ ਤੋਂ ਭੈ-ਭੀਤ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਭੈ-ਭੀਤ ਵਾਤਾਵਰਣ ਵਿਚ ਸਿੱਖਾਂ ਨੇ ਇਕ ਸੱਚੇ-ਸੁੱਚੇ ਅਤੇ ਸੁਚੇਤ ਸੰਤ ਸਿਪਾਹੀ ਬਣਨ ਲਈ ਪਰੇਰਿਆ ਅਤੇ ਖਾੜਕੂ ਸਿੰਘਾਂ ਨੂੰ ਜੱਥੇਬੰਦ ਕਰਕੇ ਮੁਗਲਾਂ ਦੇ ਵੱਧਦੇ ਅਤਿਆਚਾਰਾਂ ਨੂੰ ਰੋਕਣ ਲਈ ਖਾਲਸਾ ਪੰਥ ਦੀ ਸਾਜਣਾ ਕੀਤੀ। ਖਾਲਸਾ ਪੰਥ ਦੀ ਸਿਰਜਣਾ ਨੇ ਸਿੱਖਾਂ ਨੂੰ ਸਵੈਮਾਨ, ਏਕਤਾ, ਬਲ ਅਤੇ ਪ੍ਰਭੂਸੱਤਾ ਦੀ ਹੋਦ ਪ੍ਰਤੀ ਸੁਚੇਤ ਕੀਤਾ। ਸਿੱਖ ਸ਼ਰਧਾਲੂ ਸੰਤ ਸਿਪਾਹੀ ਦੇ ਰੂਪ ਵਿਚ ਸ਼ਸ਼ਤਰ ਧਾਰਨ ਕਰਕੇ ਦੱਬੇ ਹੋਏ ਹਿੰਦੂ ਸਮਾਜ ਦੀ ਰੱਖਿਆ ਲਈ ਖੜੇ ਹੋ ਗਏ । ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ਇਕ ਸ਼ਕਤੀਸ਼ਾਲੀ ਸੰਗਠਨ ਬਣਾ ਦਿੱਤਾ। ਉਨਾਂ ਨੇ ਸਿੱਖ ਸੰਗਤਾਂ ਵਿਚ ਖਾੜਕੂ ਲਹਿਰ ਦੀ ਉਤੇਜਨਾ ਕਰਦੇ ਹੋਏ ਸਿੱਖਾਂ ਨੂੰ ਪਰੇਰਦੇ ਸਨ ਕਿ ਉਹ ਦੱਬੇ ਹੋਏ ਲੋਕਾਂ ਵਿਚ ਸਵੈਮਾਨ ਦੀ ਭਾਵਨਾ ਭਰਨ। ਇੱਥੋਂ ਦੇ ਵਸਨੀਕ ਮੁਗਲਾਂ ਦੇ ਅਤਿਅਚਾਰ ਤੋਂ ਭੈ-ਭੀਤ ਤਾਂ ਸਨ ਹੀ ਪਰ ਉਨਾਂ ਵਿਚ ਏਕਤਾ ਦੀ ਕਮੀ ਵੀ ਸੀ। ਉਹ ਵੱਖ ਵੱਖ ਵੰਡੇ ਹੋਏ ਸਨ ਅਤੇ ਇਕ ਨਿਰਬਲ ਮਨੁੱਖ ਦੇ ਰੂਪ ਵਿਚ ਮੁਗਲਾਂ ਦਾ ਅਤਿਆਚਾਰ ਸਹੀ ਜਾ ਰਹੇ ਸਨ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਵਿਚ ਜੁਝਾਰੂ ਭਾਵਨਾ ਭਰੀ ਅਤੇ ਸੈਨਿਕ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ। ਉਨਾਂ ਨੇ ਆਨੰਦਪੁਰ ਸਾਹਿਬ ਵਿਚ ਕਿਲਿਆਂ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਤਾਂ ਜੋ ਜੁਝਾਰੂ ਸਿੱਖ ਇਨ੍ਹਾਂ ਕਿਲਿਆਂ ਦਾ ਨਿਰਮਾਣ, ਸ਼ਰਧਾਲੂਆਂ ਨੂੰ ਬਹੁ-ਸੰਗਤ ਦੇ ਰੂਪ ਵਿਚ ਲਿਆ ਕੇ ਸੰਗਠਿਤ ਕੀਤਾ। ਗੁਰੂ ਅਰਜਨ ਦੇਵ ਜੀ ਨੇ ਸਿੱਖ ਸੰਗਤਾਂ ਨੂੰ ਇਕ ਧਾਰਮਿਕ ਗ੍ਰੰਥ ਦੇ ਕੇ ਅਤੇ ਸ਼ਹੀਦਾਂ ਦਾ ਜਾਮ ਪੀ ਕੇ ਸੰਸਾਰ ਦੇ ਦੂਜੇ ਧਰਮਾਂ ਨਾਲੋਂ ਇਕ ਅਨਿਖੜਵਾਂ ਪੰਥ ਬਣਾ ਦਿੱਤਾ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਮੱਤ ਵਿਚ ਖਾੜਕੂ ਵਿਚਾਰਧਾਰਾ ਦੀ ਸੋਚਣੀ ਲੈ ਆਂਦੀ ਅਤੇ ਇਹ ਖਾੜਕੂ ਲਹਿਰ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਪ੍ਰਫੁੱਲਤ ਹੋਣ ਲੱਗੀ। ਇੱਥੋਂ ਦੇ ਵਸ ਰਹੇ ਲੋਕਾਂ ਵਿਚ ਸਵੈਮਾਨ ਦੀ ਭਾਵਨਾ ਉਜਾਗਰ ਕੀਤੀ। ਇੱਥੋਂ ਦੇ ਵਸ ਰਹੇ ਲੋਕ ਜਿਨ੍ਹਾਂ ਨੂੰ ਮੁਸਲਮਾਨ ਦੂਸਰੇ ਦਰਜੇ ਦੇ ਸ਼ਹਿਰੀ ਅਤੇ ਹੀਣਤਾ ਨਾਲ ਵੇਖਦੇ ਸਨ ਨੂੰ ਗੁਰੂ ਸਾਹਿਬਾਨ ਨੇ ਪ੍ਰੇਰਰਤ ਕੀਤਾ ਕਿ ਉਹ ਆਪਣੀ ਸੁਰੱਖਿਆ ਲਈ ਅਤੇ ਜ਼ੁਲਮ ਦੀ ਆਵਾਜ਼ ਨੂੰ ਦਬਾਉਣ ਲਈ ਇਕ ਮੁੱਠ ਹੋ ਕੇ ਸ਼ਸ਼ਤਰਧਾਰੀ ਬਣਨ। ਗੁਰੂ ਜੀ ਦੇ ਸ਼ਰਧਾਲੂਆਂ ਨੇ ਸਿੱਖ ਮੱਤ ਵਿਚ ਖਾੜਕੂ ਬੋਲਬਾਲਾ ਲਿਆਂਦਾ ਅਤੇ ਇਹ ਮਹਿਸੂਸ ਕੀਤਾ ਕਿ ਮੁਗਲ ਸਾਮਰਾਜ ਦੇ ਵੱਧਦੇ ਹੋਏ ਅਤਿਆਚਾਰਾਂ ਨੂੰ ਸਿਰਫ ਖਾੜਕੂ ਲਹਿਰ ਹੀ ਠੱਲ ਪਾ ਸਕਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਸਿੱਖ ਸ਼ਸ਼ਤਰਧਾਰੀ ਅਤੇ ਸਜੇ ਫੌਜੀ ਦਸਤਿਆਂ ਦੇ ਰੂਪ ਵਿਚ ਆਪਣੇ ਆਪ ਨੂੰ ਸੰਗਠਿਤ ਕੀਤਾ। ਗੁਰੂ ਹਰਗੋਬਿੰਦ ਜੀ ਤੋਂ ਬਾਦ ਕੁਝ ਸਮੇਂ ਲਈ ਬੇਸ਼ਕ ਇਹ ਜੋਰ ਤਾਂ ਨਹੀ ਫੜ ਸਕੀ ਪਰ ਇਸਦੀ ਬਣਤਰ ਅਤੇ ਉਦੇਸ਼ ਕਾਇਮ ਰਹੇ।
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਫਿਰ ਇਸ ਲਹਿਰ ਪ੍ਰਤੀ ਸੁਚੇਤ ਕੀਤਾ ਅਤੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਇਕ ਸੁਚੇਤ ਖਾੜਕੂ ਬਣਨ ਲਈ ਪਰੇਰਿਆ ਤਾਂ ਜੋ ਮੁਗਲ ਅਤਿਆਚਾਰਾਂ ਨੂੰ ਨੱਥ ਪਾਈ ਜਾ ਸਕੇ। ਮੁਗਲ ਬਾਦਸ਼ਾਹ ਔਰੰਗਜੇਬ ਭਾਰਤ ਦੀ ਧਰਤੀ ਨੂੰ ਅਤੇ ਇੱਥੋਂ ਦੇ ਵਸਦੇ ਹੋਏ ਲੋਕਾਂ ਨੂੰ ਦਰ-ਉਲ-ਇਸਲਾਮ ਦੀ ਧਰਤੀ ਬਨਾਣਾ ਚਾਹੁੰਦਾ ਸੀ ਅਤੇ ਉਸਨੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਨਾਉਣ ਲਈ ਬੜੇ ਕਦਮ ਚੁੱਕੇ। ਹਿੰਦੂਆਂ ਵਿਚ ਹਾਹਕਾਰ ਮੱਚੀ ਹੋਈ ਸੀ। ਪਹਾੜੀ ਹਿੰਦੂ ਰਾਜੇ ਆਪਸੀ ਫੁੱਟ ਕਾਰਨ ਮੁਸਲਮਾਨ ਬਾਦਸ਼ਾਹ ਔਰੰਗਜੇਬ ਤੋਂ ਭੈ-ਭੀਤ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਭੈ-ਭੀਤ ਵਾਤਾਵਰਣ ਵਿਚ ਸਿੱਖਾਂ ਨੇ ਇਕ ਸੱਚੇ-ਸੁੱਚੇ ਅਤੇ ਸੁਚੇਤ ਸੰਤ ਸਿਪਾਹੀ ਬਣਨ ਲਈ ਪਰੇਰਿਆ ਅਤੇ ਖਾੜਕੂ ਸਿੰਘਾਂ ਨੂੰ ਜੱਥੇਬੰਦ ਕਰਕੇ ਮੁਗਲਾਂ ਦੇ ਵੱਧਦੇ ਅਤਿਆਚਾਰਾਂ ਨੂੰ ਰੋਕਣ ਲਈ ਖਾਲਸਾ ਪੰਥ ਦੀ ਸਾਜਣਾ ਕੀਤੀ। ਖਾਲਸਾ ਪੰਥ ਦੀ ਸਿਰਜਣਾ ਨੇ ਸਿੱਖਾਂ ਨੂੰ ਸਵੈਮਾਨ, ਏਕਤਾ, ਬਲ ਅਤੇ ਪ੍ਰਭੂਸੱਤਾ ਦੀ ਹੋਂਦ ਪ੍ਰਤੀ ਸੁਚੇਤ ਕੀਤਾ। ਸਿੱਖ ਸ਼ਰਧਾਲੂ ਸੰਤ-ਸਿਪਾਹੀ ਦੇ ਰੂਪ ਵਿਚ ਸ਼ਸ਼ਤਰ ਧਾਰਨ ਕਰਕੇ ਦੱਬੇ ਹੋਏ ਹਿੰਦੂ ਸਮਾਜ ਦੀ ਰੱਖਿਆ ਲਈ ਖੜੇ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਨੂੰ ਇਕ ਸ਼ਕਤੀਸ਼ਾਲੀ ਸੰਗਠਨ ਬਣਾ ਦਿੱਤਾ। ਉਨਾਂ ਨੇ ਸਿੱਖ ਸੰਗਤਾਂ ਵਿਚ ਖਾੜਕੂ ਲਹਿਰ ਦੀ ਉਤੇਜਨਾ ਕਰਦੇ ਹੋਏ ਸਿੱਖਾਂ ਨੂੰ ਪਰੇਰਦੇ ਸਨ ਕਿ ਉਹ ਦੱਬੇ ਹੋਏ ਲੋਕਾਂ ਵਿਚ ਸਵੈਮਾਨ ਦੀ ਭਾਵਨਾ ਭਰਨ। ਇੱਥੋਂ ਦੇ ਵਸਨੀਕ ਮੁਗਲਾਂ ਦੇ ਅਤਿਅਚਾਰ ਤੋਂ ਭੈ-ਭੀਤ ਤਾਂ ਸਨ ਹੀ ਪਰ ਉਨਾਂ ਵਿਚ ਏਕਤਾ ਦੀ ਕਮੀ ਵੀ ਸੀ। ਉਹ ਵੱਖ-ਵੱਖ ਵੰਡੇ ਹੋਏ ਸਨ ਅਤੇ ਇਕ ਨਿਰਬਲ ਮਨੁੱਖ ਦੇ ਰੂਪ ਵਿਚ ਮੁਗਲਾਂ ਦਾ ਅੱਤਿਆਚਾਰ ਸਹੀ ਜਾ ਰਹੇ ਸਨ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਵਿਚ ਜੁਝਾਰੂ ਭਾਵਨਾ ਭਰੀ ਅਤੇ ਸੈਨਿਕ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ।ਉਹਨਾਂ ਨੇ ਆਨੰਦਪੁਰ ਸਾਹਿਬ ਵਿਚ ਕਿਲਿਆਂ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਤਾਂ ਜੋ ਜੁਝਾਰੂ ਸਿੱਖ ਇਨ੍ਹਾਂ ਕਿਲਿਆਂ ਦਾ ਨਿਰਮਾਣ, ਸੈਨਿਕ ਲਸ਼ਕਰ ਅਤੇ ਸਮੱਗਰੀ ਨੂੰ ਪਹਿਲ ਦਿਤੀ। ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਕਿਲੇਆਂ ਤੋਂ ਇਲਾਵਾ ਹੋਲਗੜ੍ਹ ਕਿਲੇ ਦਾ ਨਿਰਮਾਣ ਸਮੁੱਚੇ ਤੌਰ ਤੇ ਸਿੱਖਾਂ ਨੂੰ ‘ਯੁੱਧ-ਹੋਲੀ’ ਖੇਡਣ ਲਈ ਕੀਤਾ।
ਹੌਲਗੜ੍ਹ ਦਾ ਕਿਲਾ ਚੌੜਾ ਅਤੇ ਮਜਬੂਤ ਸੀ, ਜਿਸ ਵਿਚ ਗੁਰੂ ਸਾਹਿਬ ਨੇ ਸ਼ਸ਼ਤਰਾਂ ਨੂੰ ਸੁਰੱਖਿਆ ਦਾ ਪੂਰਨ ਰੱਖਣ ਦਾ ਪ੍ਰਬੰਧ ਕੀਤਾ ਹੋਇਆ ਸੀ। ਉਸ ਸਮੇਂ ਦੇ ਇਤਿਹਾਸਕ ਸੋਮਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਕਿਲੇ ਦੀਆਂ ਦੀਵਾਰਾਂ ਇੰਨੀਆਂ ਚੌੜੀਆਂ ਸਨ ਕਿ ‘ਸਿੱਖ-ਯੋਧੇ` ਉਨਾਂ ਉਪਰ ਚਲ ਫਿਰ ਸਕਦੇ ਸਨ। ਦੀਵਾਰ ਸੰਕੇਤ ਲਈ ਅਤੇ ਜੁਝਾਰੂ ਸਿੱਖਾਂ ਵੱਲ ਆਉਣ ਵਾਲਿਆਂ ਦੀ ਪਰਖ ਲਈ ਹੋਲ ਚੌਕੀਆਂ ਵੀ ਬਣੀਆਂ ਹੋਈਆਂ ਸਨ। ਹੋਲਗੜ੍ਹ, ਲੋਹਗੜ੍ਹ, ਕੇਸਗੜ੍ਹ ਕਿਲਾ, ਆਨੰਦਪੁਰ ਸ਼ਹਿਰ ਵਿਚ ਸਿੱਖਾਂ ਦੀ ਯੁੱਧ-ਹੌਲੀ ਲਈ ਮਸ਼ਹੂਰ ਸਨ। ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਹੋਲਾ-ਮਹੱਲਾ ਨੂੰ ਸਿੰਘ ਨਗਾਰੇ ਨਿਸ਼ਾਨ ਸਮੇਤ, ਭਾਵ ‘ਖਾਲਸਾ ਦਲ, ਸਜ ਧਜ ਕੇ ਇਕ ਗੁਰੂਧਾਮ ਤਕ ਫੌਜੀ ਢੰਗ ਨਾਲ (ਇਕ ਫੌਜੀ ਲਸ਼ਕਰ ਦੇ ਰੂਪ ਵਿਚ) ਜਾਂਦੇ ਅਤੇ ਰਾਹ ਵਿਚ ਸ਼ਸ਼ਤਰਾਂ ਨੂੰ ਸੁਚੇਤ ਢੰਗ ਨਾਲ ਵਰਤੋ ਕਰਦੇ ਵਿਖਾਉਦੇ ਜਾਂਦੇ।
ਹੋਲਾ-ਮਹੱਲਾ ਬਾਰੇ ਦਸਦੇ ਹੋਏ ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਸੰਮਤ ੧੭੫੭ ਬਿਕਰਮੀ ਨੂੰ ਮਾਘ ਬੀਤਿਆ ਹੋਲੀ ਦੇ ਦਿਨ ਆ ਜਾਂਦੇ ਹਨ। ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿਤਾ ਕਿ ਗੁਲਾਲ, ਕੁਮਕਮੇ, ਪਿਚਕਾਰੀਆਂ, ਰੰਗ ਤਿਆਰ ਕਰੋ ਅਤੇ ਸੰਗਤਾਂ ਨੂੰ ਬੁਲਾਇਆ ਜਾਵੇ। ਇਸ ਤਰਾਂ ਇਹ ਯੁੱਧ-ਹੋਲੀ ਦਾ ਅਵਸਰ ਕਈ ਕਈ ਦਿਨ (ਪ-੬ ਦਿਨ) ਤਕ ਚਲਦਾ ਰਹਿੰਦਾ। ਭਾਈ ਨੰਦ ਲਾਲ ਨੇ ਹੋਲਾ ਮਹੱਲਾ ਦੇ ਅਵਸਰ ਵਿਖੇ ਸੰਗਤਾਂ ਨੂੰ ਹੇਠ ਲਿਖੀ ਗਜ਼ਲ ਸੁਣਾਈ:
ਗਲੇ ਹੋਲੀ ਬਬਾਸੇ ਦਹਰੇ ਬਿਮਗੁਫਤ
ਲਬੈਚੂੰ ਗੁੰਮਹਾਰਾ ਖੂੰਕਰਦ ਸ਼ੂਕਰੰਦ
ਗੁਲਾਬੇ ਅੰਬਰੋ ਮਸ਼ਕੋ ਅੰਬੀਰੋ
ਚੁਬਾਰਾ ਬਾਰਸੇ ਅਜਸੂਬ ਸੂਇ ਕਰਦ
ਗੁਲਾਲ ਅਫਸਾਈਨਏ ਦਸਤੇਮੁਬਾਰਕ
ਜਿਮੀਨੋ ਅਸਮਾਰਾ ਸਰਖਰੂ ਕਰਦ
ਜਿਹੇ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰਬੇਰੰਗ ਰਾ ਖੁਸ਼ਰੰਗਰੂ ਕਰਦ
ਦੁਆਲਮ ਗਸ਼ਤ ਰੰਗੀ ਅਜ਼ ਤੁਫੈਲਸ।।
ਚੁਅਹਿਸ ਜਅਹ ਰੰਗੀ ਦਰਗੁਲੁ ਕਰਦ।।
ਕਸੈ ਦੋ ਦੀਦਾ ਦੀਦਾਰੇ ਮੁੱਕਦਸਾ
ਮੁਰਾਦੇ ਉਮਰਰਾ ਹਾਸਲ ਨਿਕੋ ਕਰਦ
ਸਵਦ ਕੁਰਬਾਨ ਖਾਕੇ ਸਾਧ ਸੰਗਤ ਦਿਨੇ ਗੋਯਾ ਹਮੀਰਾਂ
ਅਰਚੂ ਕਰਦ।।
ਹੋਲੇ ਤੋਂ ਬਾਅਦ ਵੀ ਲੋਹਗੜ੍ਹ ਅਤੇ ਹੋਲਗੜ੍ਹ ਵਿਚ ਯੁੱਧ ਸਰਗਰਮੀਆਂ ਜਾਰੀ ਰਹਿੰਦੀਆਂ। ਇਵਰਨ ਅਤੇ ਡਾ: ਗੰਡਾ ਸਿੰਘ ਵਰਗੇ ਵਿਦਵਾਨ ਲਿਖਦੇ ਹਨ ਕਿ ਆਨੰਦਪੁਰ ਦੇ ਕਿਲੇ ਕੁਝ ਸਮੇਂ ਲਈ ਬੰਦਾ ਬਹਾਦਰ ਦੇ ਲਸ਼ਕਰਾਂ ਲਈ ਪਨਾਹ ਦੇ ਅਸਥਾਨ ਰਹੇ ਅਤੇ ਹੋਲਗੜ੍ਹ ਵਿਖੇ ਮਨਾਹੀ ਗਈ। ਯੁੱਧ-ਹੋਲੀ ਜਾਂ ਹੋਲਾ ਮਹੱਲਾ ਦੀ ਪ੍ਰੰਪਰਾ ਜਾਰੀ ਰਹੀ। ਇਹ ਠੀਕ ਹੈ ਕਿ ਬੰਦਾ ਬਹਾਦਰ ਤੋਂ ਬਾਅਦ ਸਿੰਘ ਮਿਸਲਾਂ ਸਮੇਂ ਸਿੱਖ ਜੱਥੇ ਮੁਗਲ ਸਾਮਰਾਜ ਨਾਲ ਜੂਝਦੇ ਰਹੇ ਅਤੇ ਉਨ੍ਹਾਂ ਦੇ ਕੋਲ ਸ਼ਾਇਦ ਆਨੰਦਪੁਰ ਵਿਖੇ ਹੋਲਾ ਮਹੱਲਾ ਦੇ ਸਮੇਂ ‘ਯੁੱਧ-ਹੋਲੀ’ ਲਈ ਬਹੁਤ ਸਮਾਂ ਨਾ ਨਿਕਲ ਸਕਿਆ ਹੋਵੇ। ਪਰ ਸਾਨੂੰ ਸਮਕਾਲੀਨ ਇਤਿਹਾਸਕ ਸੋਮਿਆਂ ਤੋਂ ਪਤਾ ਲੱਗਦਾ ਕਿ ਸਿੱਖ ਸਰਦਾਰ ਆਪਣੇ ਜੁਝਾਰੂ ਯੋਧਿਆਂ ਨਾਲ ਆਨੰਦਪੁਰ ਵਿਖੇ ਯੁੱਧ-ਪ੍ਰਦਰਸ਼ਨੀ ਲਈ ਹੋਲਾ ਮਹੱਲਾ ਵਿਖੇ ਆਉਦੇ ਰਹੇ ਤਾਂ ਜੋ ਸਿੱਖ ਆਪਣੇ ਸਵੈਮਾਨ ਅਤੇ ਪ੍ਰਭੂਸੱਤਾ ਦੀ ਮਰਿਯਾਦਾ ਨੂੰ ਕਾਇਮ ਰੱਖ ਸਕਣ। ਬੇਸ਼ਕ ਜਕਰੀਆਂ ਖਾਨ ਦੇ ਸਮੇਂ ਮੀਰ ਅਨਾਇਤਉਲਾ ਨੇ ਹੈਦਰੀ ਫੌਜ ਇੱਕਠੀ ਕੀਤੀ ਅਤੇ ‘ਇਸਲਾਮ’ ਦੀ ਰਹਿਬਰੀ ਦੀ ਦੁਹਾਈ ਦਿੰਦਾ ਹੋਇਆ ਪੰਜਾਬ ਦੇ ਹੇਠਲੇ ਪਹਾੜੀ ਇਲਾਕਿਆਂ ਵਿਚ ਤਬਾਹੀ ਮਚਾਉਦਾ ਹੋਇਆ ਬਣੀਆਂ ਹੋਈਆਂ ਗੜੀਆਂ ਅਤੇ ਕਿਲਿਆਂ ਨੂੰ ਚਾਹੁੰਦਾ ਹੋਇਆ ਆਪਣੇ ਵਹੀਰ ਨੂੰ ਮੁੜ ਲਾਹੌਰ ਵਾਪਸ ਲੈ ਗਿਆ ਪਰ ਇਸਦੇ ਨਾਲ ਆਨੰਦਪੁਰ ਵਿਚ ਖੇਡੀ ਗਈ ਲਸ਼ਕਾਰੀ ਯੁੱਧ ਪ੍ਰਦਰਸ਼ਨੀ ਖਤਮ ਨਹੀਂ ਹੋਈ।
ਅਠਾਰਵੀਂ ਸਦੀ ਦੇ ਪਹਿਲੇ ਯੁੱਧ ਦੇ ਅਖੀਰ ਵਿਚ ਹਾਕਮਾਂ ਨੇ ਸਿੱਖਾਂ ਦਾ ਕਤਲੇਆਮ ਕਰਨਾ ਸ਼ੁਰੂ ਕਰ ਦਿਤਾ ਅਤੇ ਉਨ੍ਹਾਂ ਦੇ ਸਿਰ ਉੱਪਰ ਕੀਮਤਾਂ ਰੱਖ ਦਿੱਤੀਆਂ ਗਈਆਂ ਪਰ ਫਿਰ ਵੀ ਇਹ ਜੁਝਾਰੂ ਸਿੰਘ ਆਪਣੇ ਵਾਹਿਗੁਰੂ ਤੇ ਭਰੋਸਾ ਰੱਖਦੇ ਹੋਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ ਨਾਲ ਆਪਣੀ ਕੌਮ ਅਤੇ ਧਰਮ ਨੂੰ ‘ਸਰਬ-ਲੋਹ ਦੀ ਸ਼ਕਤੀ ਨਾਲ ਤਲਵਾਰ ਚੁੱਕ ਕੇ ਆਪਣੇ ਸਵੈਮਾਨ ਨੂੰ ਅਤੇ ਆਪਣੀ ਹੋਂਦ ਨੂੰ ਕਾਇਮ ਰੱਖਿਆ। ਮੀਰ ਮੰਨੂੰ ਵਰਗੇ ਜਾਲਮ ਹਾਕਮ ਜੋ ਕਿ ਸਿੱਖਾਂ ਦੇ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਦਸ ਦਸ ਰੁਪਏ ਦਿੰਦੇ ਅਤੇ ਕੰਬਲਾਂ ਨਾਲ ਖੁਸ਼ ਕਰਦੇ ਸਨ, ਵੀ ਇਸ ਜਹਾਨ ਤੋਂ ਸਿੱਖਾਂ ਨੂੰ ਨਸ਼ਟ ਕੀਤੇ ਬਿਨ੍ਹਾਂ ਹੀ ਤੁਰ ਗਏ। ਇਹ ਸਮਾਂ ਸਿੱਖਾਂ ਲਈ ਇਕ ਬੜਾ ਭਿਆਨਕ ਕਾਲਮਈ ਅਤੇ ਸਿੱਖ ਕਤਲੇਆਮ ਦਾ ਸਮਾਂ ਸੀ। ਪਰ ਫਿਰ ਵੀ ਸਿੱਖ ਯੋਧਿਆਂ ਨੇ ਜਿਹੜੇ ਕਿ ਆਪਣੇ ਵੱਖਰੇ-ਵੱਖਰੇ ਜੁਝਾਰੂ ਜੱਥਿਆਂ ਵਿਚ ਵੰਡੇ ਹੋਏ ਸਨ, ਆਪਣੇ ਸਿੱਖ ਸਰਦਾਰਾਂ ਦੀ ਅਗਵਾਈ ਹੇਠ ਮੁਗਲਾਂ ਨੂੰ ਪਛਾੜ ਕੇ ਆਪਣਾ ਸਿੱਖ ਰਾਜ ਸਥਾਪਿਤ ਕਰਨ ਵਿਚ ਸਫਲਤਾ ਵੱਲ ਵੱਧਦੇ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸਾਏ ਹੋਏ ਨਿਪੁੰਨ ਯੋਧਿਆ ਤੇ ਸ਼ਸ਼ਤਰ ਵਿਦਿਆ ਹਾਸਲ ਕਰਨ ਵਾਲੇ ਖਾੜਕੂ ਸਿੰਘਾਂ ਨੇ ਪੰਜਾਬ ਵਿਚ ਮੁਗਲ ਸਾਮਰਾਜ ਦੀਆਂ ਨੀਹਾਂ ਨੂੰ ਖੋਖਲਾ ਕਰ ਦਿਤਾ। ਜੁਝਾਰੂ ਸਿੰਘਾਂ ਨੇ ਆਪਣੇ ਸਿੱਖ ਸਰਦਾਰਾਂ ਨੂੰ ਜਿਹੜੇ ਕਿ ਵੱਖਰੇ-ਵੱਖਰੇ ਜੱਥਿਆਂ ਦੇ ਜੱਥੇਦਾਰ ਸਨ ਨੂੰ ‘ਸਿੱਖ-ਰਾਜ’ ਸਥਾਪਤ ਕਰਨ ਲਈ ਆਪਣੀਆਂ ਜਵਾਨੀਆਂ ਵਾਰੀਆਂ, ਤਾਂ ਜੋ ਇਹ ਕੌਮ ਆਪਣੇ ਰਾਜ ਵਿਚ ਸਵੈਮਾਨ ਨਾਲ ਜੀਏ ਅਤੇ ਰਹਿ ਸਕੇ। ਹੋਲਾ ਮਹੱਲਾ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਖਿਆਤ ਕੀਤੇ ਹੋਏ ਜੁਝਾਰੂ ਸਿੰਘਾਂ ਨੇ ਆਪਣੇ ਗੁਣ ਅਤੇ ਹੁਨਰ ਨਾਲ ਬੇਅੰਤ ਖਾੜਕੂ ਤਿਆਰ ਕੀਤੇ| ਜਿਨ੍ਹਾਂ ਨੇ ਸਿੱਖ ਮਿਸਲਚਾਰਾਂ ਨੂੰ ਆਪਣਾ ਰਾਜ ਸਥਾਪਤ ਕਰਨ ਲਈ ਢਾਲ ਅਤੇ ਤਲਵਾਰ ਦੀ ਸ਼ਕਤੀ ਪ੍ਰਦਾਨ ਕੀਤੀ।
ਅਠਾਰਵੀਂ ਸਦੀ ਦੇ ਦੂਸਰੇ ਅੱਧ ਵਿਚ ਸਿੱਖਾਂ ਦਾ ਕਤਲੇਆਮ ਵੱਧਦਾ ਗਿਆ ਪਰ ‘ਯੋਧੇ ਸਿੰਘਾਂ’ ਨੇ ਆਪਣੇ ਆਪਨੂੰ ‘ਦਲ ਖਾਲਸਾ ਦੇ ਰੂਪ ਵਿਚ ਸੰਗਠਨ ਕਰ ਲਿਆ ਹੋਇਆ ਸੀ ਅਤੇ ਵੱਖ ਵੱਖ ਜੁਝਾਰੂ ਜੱਥਿਆਂ ਨੇ ਸਿੱਖ ਰਾਜ ਦੀ ਸਥਾਪਨਾ ਲਈ ‘ਨਿਸਚੈ ਕਰ ਅਪਨੀ ਜੀਤ’ ਨੂੰ ਮੁੱਖ ਰੱਖਦੇ ਹੋਏ ਆਪਣੇ ਰਾਜ ਭਾਗ ਦੀ ਖੋਹ ਵਿਚ ਜੁਟੇ ਰਹੇ। ਇਹੋ ਜਿਹੇ ਜਾਲਮੀ ਸਮੇਂ ਵਿਚ ਵੀ ਜੁਝਾਰੂ ਸਿੰਘ ਹੋਲੇ -ਮਹੱਲੇ ਦੀ ਯਾਦ ਨੂੰ ਤਾਜ਼ਾ ਕਰਦੇ ਰਹੇ। ਮਾਰਚ ੧੭੬੩ ਨੂੰ ਸਿੱਖ ਯੋਧਾ ਜੱਸਾ ਸਿੰਘ ਨੇ ਦਲ ਖਾਲਸਾ ਨਾਲ ਆਨੰਦਪੁਰ ਵਿਚ ਹੋਲਾ ਮਹੱਲਾ ਮਨਾਇਆ। ਸਿੱਖਾਂ ਨੇ ‘ਸ਼ਸ਼ਤਰ ਪ੍ਰਦਰਸ਼ਨੀਂ’ ਕੀਤੀ ਅਤੇ ਯੁੱਧ-ਕਲਾਂ ਦੇ ਨਿਪੁੰਨ ਕਰਤਵ ਵਿਖਾਏ ਅਤੇ ਜੁਝਾਰੂ ਯੋਧਿਆਂ ਨੇ ਸਿੱਖ ਰਾਜ ਦੀ ਨੀਹ ਨੂੰ ਹੋਰ ਮਜ਼ਬੂਤ ਕੀਤਾ। ਇਹ ਠੀਕ ਹੈ ਕਿ ਸਿੱਖ ਮਿਸਲਦਾਰਾਂ ਨੇ ਅਠਾਰਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿਚ ਸਿੱਖ-ਰਾਜ ਮੂਲ ਰੂਪ ਵਿਚ ਸਥਾਪਿਤ ਕਰ ਲਿਆ ਪਰ ਇਸ ਦੀਆਂ ਹੱਦਾਂ ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ਾਵਰ, ਮੁਲਤਾਨ, ਕਸ਼ਮੀਰ ਆਦਿ ਤਕ ਵਧਾ ਕੇ ਲਾਹੋਰ ਨੂੰ ਸਿੱਖ ਰਾਜ ਦੀ ਰਾਜਧਾਨੀ ਬਣਾ ਦਿੱਤਾ।
ਹੋਲੇ ਮਹੱਲੇ ਵਿਚ ਆਏ ਹੋਏ ਸਿੰਘੋ ਤੁਸੀ ਮਹਾਰਾਜਾ ਰਣਜੀਤ ਸਿੰਘ ਦੀ ਰਾਜ-ਸੱਤਾ ਦੇ ਵਾਰਿਸ ਹੋ, ਭਾਵੇਂ ਕੁਝ ਸ਼ਕਤੀਆਂ ਨੇ ਆਪਣੀ ਫੁੱਟ ਪਾਉ ਨੀਤੀ ਨਾਲ ਇਸਨੂੰ ਅੱਤਿਆਚਾਰ ਦੇ ਵਿਰੁੱਧ ਆਪਣੀਆਂ ਜਾਨਾਂ ਵਾਰ ਕੇ ਜੁਲਮੀ ਰਾਜ ਦੀਆਂ ਜੜਾਂ ਸਾਫ ਕਰਨ ਲਈ ਕੁਰਬਾਨੀਆਂ ਦੇ ਕੇ ਸਿੱਖ-ਰਾਜ ਦੀ ਸਥਾਪਨਾ ਕੀਤੀ। ਜਿਸਦੇ ਹੱਕਦਾਰ ਹੁਣ ਆਪਣੇ ਆਪ ਨੂੰ ਹੋਲਾ ਮਹੱਲਾ ਵਿਚ ਰਚੇ ਜਾ ਰਹੇ ਕਰਤਵ ਨੂੰ ਸ਼ਾਇਦ ਵੇਖਣ ਵਿਚ ਅਸਮਰਥ ਹਨ ਜਾਂ ਫਿਰ ਸਰਕਾਰ ਦੀ ਮਾਰੂ ਨੀਤੀ ਤੋਂ ਉਹਲੇ ਹੋ ਕੇ ਆਪਣੀਆਂ ਭਾਵਨਾਵਾਂ ਨੂੰ ਦੱਸਣ ਵਿਚ ਭੈ-ਭੀਤ ਹੋਏ ਬੈਠੇ ਹਨ।
ਹੋਲਾ-ਮਹੱਲਾ ਦੇ ਮੁੱਖ ਉਦੇਸ਼ ਨੂੰ ਭੁੱਲਕੇ ਅੱਜ ਅਸੀਂ ਇਸਨੂੰ ਰਸਮੀ ਮੇਲਾ ਸਮਝਣ ਲੱਗ ਗਏ ਹਾਂ। ਆਪਣੀ ਹੋਦ, ਪ੍ਰਭੂਸੱਤਾ ਦੀ ਖਿੱਚ, ਆਪਣਾ ਰਾਜਭਾਗ ਜੋ ਜੁਝਾਰੂ ਸਿੰਘਾਂ ਨੇ ਜੰਗਲਾਂ ਵਿਚ ਰਹਿ ਕੇ ਅਤੇ ਮੁਗਲਾਂ ਦੇ ਤਸੀਹੇ ਸਹਿ ਕੇ ਸਿੱਖ ਕੌਮ ਨੂੰ ਬਖਸ਼ਿਆ ਸੀ, ਅੱਜ ਉਹ ਖੇਰੂੰ ਖੇਰੂੰ ਹਨ। ਸਿੰਘੋ ਇਕ ਮੁੱਠ ਹੋ ਜਾਵੋ, ਆਪਣੇ ਸੁਆਰਥ ਅਤੇ ਨਿੱਜੀ ਹਿੱਤਾਂ ਨੂੰ ਛੱਡ ਕੇ ਸਿੱਖ ਕੌਮ ਉੱਤੇ ਬਣੀ ਭੀੜ ਨੂੰ ਸਮਝੋ ਅਤੇ ਗੁਰੂ ਗੋਬਿੰਦ ਸਿੰਘ ਦੇ ਜੁਝਾਰੂ ਸਿੰਘਾਂ ਦੇ ਥਾਪੇ ਹੋਏ ਨਿਸਚੇ ਨੂੰ ਮੁੜ ਵਿਚਾਰੋ ਅਤੇ ਖੁੱਸੇ ਹੋਏ ‘ਸਿੱਖ ਰਾਜ’ ਅਤੇ ਗੁਆਚੇ ਹੋਏ ਸਵੈਮਾਨ ਦੀ ਡੂੰਘੀ ਪੜਚੋਲ ਕਰੇ ਤਾਂ ਜੋ ਹੋਲਾ-ਮਹੱਲਾ ਵਿੱਚ ਆ ਕੇ ਅਸੀਂ ਜੁਝਾਰੂ ਸਿੰਘਾਂ ਦੇ ਪੂਰਨਿਆਂ ਤੇ ਚਲ ਸਕੀਏ।