ਨਵੀਂ ਦਿੱਲੀ: ਦਿੱਲੀ ਦੀ ਹਾਈਕੋਰਟ ‘ਚ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਦਾਇਰ ਮਾਣਹਾਨੀ ਦਾ ਇਕ ਕੇਸ ਚੱਲ ਰਿਹਾ ਹੈ। ਇਹ ਕੇਸ ਅਰੁਣ ਜੇਤਲੀ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਚਾਰ ਹੋਰ ਆਗੂਆਂ ‘ਤੇ ਕੀਤਾ ਹੈ।
ਹੁਣ ਕੇਂਦਰੀ ਵਿੱਤ ਮੰਤਰੀ ਅਤੇ ਰੱਖਿਆ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੇ ਅਰਵਿੰਦ ਕੇਜਰੀਵਾਲ ‘ਤੇ ਅੱਜ ਦੂਜਾ ਮਾਣਹਾਨੀ ਕੇਸ ਦਰਜ ਕਰਵਾ ਦਿੱਤਾ ਹੈ। ਇਹ ਕੇਸ ਵੀ 10 ਕਰੋੜ ਰੁਪਏ ਦਾ ਦਰਜ ਕਰਵਾਇਆ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਹ ਕੇਸ ਅਰਵਿੰਦ ਕੇਜਰੀਵਾਲ ਵਲੋਂ ਲੜ ਰਹੇ ਹਨ ਸੀਨੀਅਰ ਵਕੀਲ ਰਾਮ ਜੇਠਮਲਾਨੀ ਵਲੋਂ ਜਿਰਹ ਦੇ ਦੌਰਾਨ ਅਰੁਣ ਜੇਤਲੀ ਨੂੰ ‘ਮਾੜੇ ਸ਼ਬਦ’ ਬੋਲਣ ਕਰਕੇ ਕੀਤਾ ਗਿਆ।
ਇਸ ਕੇਸ ਦੇ ਜੱਜ ਮਨਮੋਹਨ ਨੇ ਕਿਹਾ ਕਿ ਰਾਮ ਜੇਠਮਲਾਨੀ ਇਹ ਕਹਿ ਚੁੱਕੇ ਹਨ ਕਿ ਉਹ ਜੋ ਕਹਿ ਰਹੇ ਹਨ ਉਹ ਕੇਜਰੀਵਾਲ ਵੱਲੋਂ ਕਹਿ ਰਹੇ ਹਨ। ਜੇਤਲੀ ਦੇ ਵਕੀਲਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜੇਕਰ ਅਜਿਹੀ ਭਾਸ਼ਾ ਦੇ ਇਸਤੇਮਾਲ ਦੀ ਇਜਾਜ਼ਤ ਅਰੁਣ ਜੇਤਲੀ ਦੇ ਖਿਲਾਫ ਦਿੱਤੀ ਹੈ ਤਾਂ ਫਿਰ ਇਕ ਹੋਰ 10 ਕਰੋੜ ਦੀ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਜਾਏਗਾ।
ਜ਼ਿਕਰਯੋਗ ਹੈ ਕਿ ਅਦਾਲਤ ‘ਚ ਸਾਂਝੇ ਰਜਿਸਟਰਾਰ ਦੇ ਸਾਹਮਣੇ ਅਰੁਣ ਜੇਤਲੀ ਦਾ ਕ੍ਰਾਸ-ਇਗਜ਼ਾਮਿਨੇਸ਼ਨ ਕਰਦੇ ਹੋਏ ਰਾਮ ਜੇਠਮਲਾਨੀ ਨੇ ਕਰੂਕ (ਧੋਖੇਬਾਜ਼) ਸ਼ਬਦ ਦਾ ਇਸਤੇਮਾਲ ਕੀਤਾ, ਇਸਤੋਂ ਬਾਅਦ ਜੇਤਲੀ ਅਤੇ ਜੇਠਮਲਾਨੀ ਵਿਚ ਕਾਫੀ ਬਹਿਸ ਹੋਈ। ਦੋਵਾਂ ਦੇ ਵਕੀਲਾਂ ਦੀ ਟੀਮ ‘ਚ ਵੀ ਕਾਫੀ ਬਹਿਸ ਹੋਈ ਅਤੇ ਅਦਾਲਤ ਦੀ ਕਾਰਵਾੀ ਨੂੰ ਟਾਲਣਾ ਪਿਆ।
ਅਦਾਲਤ ਨੇ ਇਸ ਮਾਮਲੇ ‘ਚ ਨੋਟਿਸ ਜਾਰੀ ਕਰਕੇ ਕੇਜਰੀਵਾਲ ਨੂੰ ਸਫਾਈ ਦੇਣ ਲਈ ਪਹਿਲਾਂ ਹੀ ਬੁਲਾਇਆ ਹੈ। ਕੇਜਰੀਵਾਲ ਦੇ ਵਕੀਲ ਨੇ ਸਪੱਸ਼ਟ ਕਿਹਾ ਕਿ ਇਸ ਮਾਮਲੇ ‘ਚ ਕੇਜਰੀਵਾਲ ਵਲੋਂ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕਰਨ ਲਈ ਨਹੀਂ ਕਿਹਾ ਗਿਆ। ਜਦਕਿ ਰਾਮ ਜੇਠਮਲਾਨੀ ਨੇ ਅਦਾਲਤ ‘ਚ ਕਿਹਾ ਕਿ ਇਸ ਤਰ੍ਹਾਂ ਦੇ ਕ੍ਰਾਸ ਇਗਜ਼ਾਮਿਨੇਸ਼ਨ ਲਈ ਉਨ੍ਹਾਂ ਨੂੰ ਕੇਜਰੀਵਾਲ ਨੇ ਇਜਾਜ਼ਤ ਦਿੱਤੀ ਹੈ। ਇਸ ਗੱਲ ਨੂੰ ਹੁਣ ਕੇਜਰੀਵਾਲ ਹੀ ਅਦਾਲਤ ‘ਚ ਬਿਆਨ ਦੇ ਕੇ ਸਪੱਸ਼ਟ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਅਰੁਣ ਜੇਤਲੀ ‘ਤੇ ਡੀ.ਡੀ.ਸੀ.ਏ. ਦੇ ਅਹੁਦੇ ‘ਤੇ ਰਹਿੰਦੇ ਹੋਏ ਭ੍ਰਿਸ਼ਟਾਚਾਰ ਦੇ ਦੋਸ਼ ਲਏ ਸੀ ਅਤੇ ਲਗਾਤਾਰ ਕਈ ਸਟੇਜਾਂ ਤੋਂ ਕਈ ਸੌ ਕਰੋੜ ਦੇ ਘੋਟਾਲੇ ਦੇ ਦੋਸ਼ ਲਗਾਤਾਰ ਲਾਉਂਦੇ ਰਹੇ। ਇਸ ‘ਤੇ ਜੇਤਲੀ ਨੇ ਕੇਜਰੀਵਾਲ ਨੂੰ ਮਾਣਹਾਨੀ ਕੇਸ ਦੀ ਧਮਕੀ ਦਿੱਤੀ ਤਾਂ ਜਵਾਬ ਵਿਚ ਕੇਜਰੀਵਾਲ ਅਤੇ ਉਸਦੀ ਟੀਮ ਨੇ ਕਿਹਾ ਕਿ ਜੇ ਜੇਤਲੀ ਸੱਚਾ ਹੈ ਤਾਂ ਮਾਣਹਾਨੀ ਦਾ ਕੇਸ ਕਰੇ, ਸੱਚਾਈ ਅਦਾਲਤ ‘ਚ ਸਾਹਮਣੇ ਆ ਜਾਏਗੀ। ਇਸਤੋਂ ਬਾਅਦ
ਹੁਣ ਕਈ ਮਹੀਨਿਆਂ ਤੋਂ ਮੁਕੱਦਮੇ ਦੀ ਕਾਰਵਾਈ ਜਾਰੀ ਹੈ। ਕੇਜਰੀਵਾਲ ਨੇ ਇਸ ਕੇਸ ਲਈ ਭਾਰਤ ਦੇ ਸਭ ਤੋਂ ਮਹਿੰਗੇ ਵਕੀਲ ਰਾਮ ਜੇਠਮਲਾਨੀ ਨੂੰ ਆਪਣਾ ਪੱਖ ਰੱਖਣ ਲਈ ਕੀਤਾ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: