Site icon Sikh Siyasat News

ਡੇਰਿਆਂ ਦੀ ਹਮਾਇਤ ‘ਕੱਲੇ ਅਸੀਂ ਹੀ ਨਹੀਂ ਲੈਂਦੇ ਪਰ ਸਮਝੌਤੇ ਵਾਲੀ ਖ਼ਬਰ ਗਲਤ: ਮਨੋਹਰ ਲਾਲ ਖੱਟੜ

ਹਰਿਆਣਾ ਵਿਧਾਨ ਸਭਾ ਚੋਣਾਂ ਵੇਲੇ ਭਾਜਪਾ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਾ ਹੋਇਆ ਰਾਮ ਰਹੀਮ (ਫਾਈਲ ਫੋਟੋ)

ਨਵੀਂ ਦਿੱਲੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡੇਰਾ ਮੁਖੀ ਤੋਂ ਸਿਆਸੀ ਹਮਾਇਤ ਲਏ ਜਾਣ ਬਾਰੇ ਕਿਹਾ ਹੈ ਕਿ ਚੋਣਾਂ ’ਚ ਸਿਆਸੀ ਪਾਰਟੀਆਂ ਹਰ ਕਿਸੇ ਦਾ ਸਹਿਯੋਗ ਮੰਗਦੀਆਂ ਹਨ। ਡੇਰਾ ਮੁਖੀ ਨਾਲ ਕੋਈ ਸਮਝੌਤਾ ਨਾ ਹੋਣ ਦਾ ਦਾਅਵਾ ਕਰਦਿਆਂ ਖੱਟੜ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਤਾਕਤ ਦੀ ਘੱਟ ਵਰਤੋਂ ਕੀਤੀ ਪਰ ਹਿੰਸਾ ’ਚ ਸ਼ਾਮਲ ਲੋਕਾਂ ਖ਼ਿਲਾਫ਼ ਕੋਈ ਨਰਮੀ ਨਹੀਂ ਵਰਤੀ ਗਈ।

ਡੇਰਾ ਸਿਰਸਾ ਹਮਾਇਤੀਆਂ ਵਲੋਂ 25 ਅਗਸਤ ਨੂੰ ਪੰਚਕੁਲਾ ‘ਚ ਕੀਤੀ ਗਈਆਂ ਹਿੰਸਾ ਦਾ ਦ੍ਰਿਸ਼

ਆਪਣੇ ਅਸਤੀਫ਼ੇ ਤੋਂ ਇਨਕਾਰ ਕਰਦਿਆਂ ਖੱਟੜ ਨੇ ਕਿਹਾ ਕਿ ਸਰਕਾਰ ਨੇ ਡੇਰਾ ਮਾਮਲੇ ’ਚ ਪੂਰੇ ਜ਼ਬਤ ’ਚ ਰਹਿ ਕੇ ਕਾਰਵਾਈ ਕੀਤੀ ਹੈ ਜਿਸ ਤੋਂ ਸੰਤੁਸ਼ਟ ਹਨ।

ਭਾਜਪਾ ਦੇ ਬੜਬੋਲੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਦਾਲਤ ਦਾ ਇਹ ਫੈਸਲਾ ‘ਹਿੰਦੂ ਸੰਸਕ੍ਰਿਤੀ’ ‘ਤੇ ਹਮਲਾ ਹੈ ਤਾਂ ਜੋ “ਸੰਤਾਂ-ਮਹਾਂਪੁਰਖਾਂ” ਨੂੰ ਬਦਨਾਮ ਕੀਤਾ ਜਾ ਸਕੇ

ਮੁੱਖ ਮੰਤਰੀ ਨੇ ਕਿਹਾ ਕਿ ਰਾਮ ਰਹੀਮ ਨੂੰ ਪੰਚਕੂਲਾ ਅਦਾਲਤ ’ਚ ਪੇਸ਼ ਕਰਵਾਉਣਾ ਸਾਡੀ ਸਫਲਤਾ ਹੈ। ਖੱਟੜ ਨੇ ਪੰਚਕੁਲਾ ‘ਚ ਹਜ਼ਾਰਾਂ ਡੇਰਾ ਸਮਰਥਕ ਇਕੱਟੇ ਹੋਣ ਦੀ ਦਲੀਲ ‘ਚ ਕਿਹਾ ਕਿ ਜੇਕਰ ਡੇਰਾ ਮੁਖੀ ਦੀ ਸੀਬੀਆਈ ਅਦਾਲਤ ’ਚ ਪੇਸ਼ੀ ਤੋਂ ਪਹਿਲਾਂ ਕੋਈ ਗੜਬੜ ਹੋ ਜਾਂਦੀ ਤਾਂ ਰਾਮ ਰਹੀਮ ਨੇ ਉਸ ਨੂੰ ਅਦਾਲਤ ’ਚ ਨਾ ਪਹੁੰਚਣ ਦਾ ਮੁੱਦਾ ਬਣਾ ਲੈਣਾ ਸੀ।

ਸਬੰਧਤ ਖ਼ਬਰ:

ਕੈਪਟਨ ਅਮਰਿੰਦਰ ਅਤੇ ਬਾਦਲ ਨੇ ਡੇਰਾ ਸਿਰਸਾ ਨੂੰ ਖੁਸ਼ ਕਰਨ ਲਈ ਪਿੰਡਾਂ ਦੇ ਨਾਂ ਬਦਲੇ ਸਨ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version