ਨਵੀਂ ਦਿੱਲੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡੇਰਾ ਮੁਖੀ ਤੋਂ ਸਿਆਸੀ ਹਮਾਇਤ ਲਏ ਜਾਣ ਬਾਰੇ ਕਿਹਾ ਹੈ ਕਿ ਚੋਣਾਂ ’ਚ ਸਿਆਸੀ ਪਾਰਟੀਆਂ ਹਰ ਕਿਸੇ ਦਾ ਸਹਿਯੋਗ ਮੰਗਦੀਆਂ ਹਨ। ਡੇਰਾ ਮੁਖੀ ਨਾਲ ਕੋਈ ਸਮਝੌਤਾ ਨਾ ਹੋਣ ਦਾ ਦਾਅਵਾ ਕਰਦਿਆਂ ਖੱਟੜ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਤਾਕਤ ਦੀ ਘੱਟ ਵਰਤੋਂ ਕੀਤੀ ਪਰ ਹਿੰਸਾ ’ਚ ਸ਼ਾਮਲ ਲੋਕਾਂ ਖ਼ਿਲਾਫ਼ ਕੋਈ ਨਰਮੀ ਨਹੀਂ ਵਰਤੀ ਗਈ।
ਆਪਣੇ ਅਸਤੀਫ਼ੇ ਤੋਂ ਇਨਕਾਰ ਕਰਦਿਆਂ ਖੱਟੜ ਨੇ ਕਿਹਾ ਕਿ ਸਰਕਾਰ ਨੇ ਡੇਰਾ ਮਾਮਲੇ ’ਚ ਪੂਰੇ ਜ਼ਬਤ ’ਚ ਰਹਿ ਕੇ ਕਾਰਵਾਈ ਕੀਤੀ ਹੈ ਜਿਸ ਤੋਂ ਸੰਤੁਸ਼ਟ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰਾਮ ਰਹੀਮ ਨੂੰ ਪੰਚਕੂਲਾ ਅਦਾਲਤ ’ਚ ਪੇਸ਼ ਕਰਵਾਉਣਾ ਸਾਡੀ ਸਫਲਤਾ ਹੈ। ਖੱਟੜ ਨੇ ਪੰਚਕੁਲਾ ‘ਚ ਹਜ਼ਾਰਾਂ ਡੇਰਾ ਸਮਰਥਕ ਇਕੱਟੇ ਹੋਣ ਦੀ ਦਲੀਲ ‘ਚ ਕਿਹਾ ਕਿ ਜੇਕਰ ਡੇਰਾ ਮੁਖੀ ਦੀ ਸੀਬੀਆਈ ਅਦਾਲਤ ’ਚ ਪੇਸ਼ੀ ਤੋਂ ਪਹਿਲਾਂ ਕੋਈ ਗੜਬੜ ਹੋ ਜਾਂਦੀ ਤਾਂ ਰਾਮ ਰਹੀਮ ਨੇ ਉਸ ਨੂੰ ਅਦਾਲਤ ’ਚ ਨਾ ਪਹੁੰਚਣ ਦਾ ਮੁੱਦਾ ਬਣਾ ਲੈਣਾ ਸੀ।
ਸਬੰਧਤ ਖ਼ਬਰ:
ਕੈਪਟਨ ਅਮਰਿੰਦਰ ਅਤੇ ਬਾਦਲ ਨੇ ਡੇਰਾ ਸਿਰਸਾ ਨੂੰ ਖੁਸ਼ ਕਰਨ ਲਈ ਪਿੰਡਾਂ ਦੇ ਨਾਂ ਬਦਲੇ ਸਨ …