ਪਿੰਡ ਬਚਾਓ ਪੰਜਾਬ ਬਚਾਓ ਕਮੇਟੀ ਵੱਲੋਂ ਲੰਘੀ 9 ਮਾਰਚ ਨੂੰ ਇੱਕ ਵਿਚਾਰ ਚਰਚਾ ਕਿਸਾਨ ਭਵਨ ਚੰਡੀਗੜ੍ਹ ਵਿਖੇ ਕਰਵਾਈ ਗਈ ਜਿਸ ਦਾ ਵਿਸ਼ਾ “ਪੰਜਾਬ ਵਿੱਚ ਸਿਆਸੀ ਤਬਦੀਲੀ ਦਾ ਏਜੰਡਾ” ਸੀ।
ਇਸ ਮੌਕੇ ਬੋਲਦਿਆਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਦੇ ਸਕੱਤਰ ਸ. ਖੁਸ਼ਹਾਲ ਸਿੰਘ ਨੇ ਕਿਹਾ ਕਿ ਪੰਜਾਬ ਵਿਚਲੀਆਂ ਸਿਆਸੀ ਧਿਰਾਂ ਦਿੱਲੀ ਦੀ ਬਿਪਰਵਾਦੀ ਹਕੂਮਤ ਦੇ ਅਨੁਸਾਰ ਚੱਲਦੀਆਂ ਹਨ।
ਉਨ੍ਹਾਂ ਕਿਹਾ ਕਿ ਅਖੌਤੀ ਖੇਤਰੀ ਪਾਰਟੀਆਂ ਵੀ ਇਸੇ ਦਾਇਰੇ ਵਿਚ ਹੀ ਵਿਚਰਦੀਆਂ ਹਨ।
ਬੀਤੇ ਸਮੇਂ ਦੌਰਾਨ ਜਦੋਂ ਪੰਜਾਬ ਵਿੱਚ ਸੰਘਰਸ਼ ਦਾ ਦੌਰ ਚੱਲਿਆ ਤਾਂ ਸਪੱਸ਼ਟ ਸੀ ਕਿ ਸ਼ਹੀਦੀਆਂ ਹੋਣਗੀਆਂ ਪਰ ਇਸ ਦੇ ਬਾਵਜੂਦ ਵੀ ਸਿਆਸੀ ਪਾਰਟੀਆਂ ਵੱਲੋਂ ਸ਼ਹੀਦ ਪਰਿਵਾਰਾਂ ਪ੍ਰਤੀ ਉਦਾਸੀਨਤਾ ਵਾਲਾ ਰਵੱਈਆ ਅਪਣਾਇਆ ਗਿਆ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਗਈ।
ਸ. ਖੁਸ਼ਹਾਲ ਸਿੰਘ ਵੱਲੋਂ ਪੇਸ਼ ਕੀਤੇ ਗਏ ਵਿਚਾਰ ਸਿੱਖ ਸਿਆਸਤ ਅਤੇ ਦਰਸ਼ਕਾਂ ਦੀ ਜਾਣਕਾਰੀ ਹਿੱਤ ਬੋਰਡ ਸਾਂਝੇ ਕੀਤੇ ਜਾ ਰਹੇ ਹਨ।