ਚੰਡੀਗੜ੍ਹ: ਗਾਜ਼ੀਆਬਾਅਦ (ਯੂ.ਪੀ.) ਦੀ ਇਕ ਅਦਾਲਤ ਨੇ ਸਿੱਖ ਸਿਆਸੀ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਅੱਜ (2 ਨਵੰਬਰ, 2017) 23 ਸਾਲਾਂ ਬਾਅਦ ‘ਨਵੇਂ ਦੋਸ਼’ ਤੈਅ ਕੀਤੇ ਹਨ।
ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ, “ਐਡੀਸ਼ਨਲ ਸੈਸ਼ਨ ਜੱਜ ਵੰਦਨਾ ਸਿੰਘ ਨੇ 19 ਅਪ੍ਰੈਲ 1994 ਦੇ ਇਕ ਕੇਸ ਵਿਚ ਪ੍ਰੋ. ਭੁੱਲਰ ਖਿਲਾਫ ਦੋਸ਼ ਤੈਅ ਕੀਤੇ ਹਨ। ਇਹ ਕੇਸ ਗਾਜ਼ੀਆਬਾਦ ਦੇ ਕਵੀ ਨਗਰ ਥਾਣੇ ‘ਚ ਐਫ.ਆਈ.ਆਰ. ਨੰ: 219 ਤਹਿਤ ਧਾਰਾ 364-ਏ, 365 ਅਧੀਨ 19 ਅਪ੍ਰੈਲ 1994 ਨੂੰ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਦੀ ਅਗਲੀ ਤਰੀਕ 25 ਨਵੰਬਰ, 2017 ਪਈ ਹੈ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
After 23 Years Ghaziabad Court Frames Charges Against Prof Davinderpal Singh Bhullar …