ਬੈਂਗਲੁਰੂ/ ਚੰਡੀਗੜ੍ਹ: ਹਿੰਦੂਵਾਦੀ ਜਥੇਬੰਦੀ ਅਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਮੰਗ ਕੀਤੀ ਹੈ ਕਿ ਐਮਨੈਸਟੀ ਇੰਟਰਨੈਸ਼ਨਲ ‘ਤੇ ਪਾਬੰਦੀ ਲਾਈ ਜਾਵੇ। ਜ਼ਿਕਰਯੋਗ ਹੈ ਕਿ ਐਮਨਸਟੀ ਇੰਟਰਨੈਸ਼ਨਲ ਨੇ ਕਸ਼ਮੀਰੀ ਪੰਡਤਾਂ ਅਤੇ ਹੋਰ ਕਸ਼ਮੀਰੀ ਪਰਿਵਾਰਾਂ ਨੂੰ ਲੈ ਕੇ ਬੈਂਗਲੁਰੂ ਵਿਚ “ਬ੍ਰੋਕਨ ਫੈਮੀਲੀਜ਼” (ਟੁੱਟੇ ਪਰਿਵਾਰ) ਨਾਂ ਦਾ ਪ੍ਰੋਗਰਾਮ ਕਰਵਾਇਆ ਸੀ।
ਏ.ਬੀ.ਵੀ.ਪੀ., ਜਿਸਦੀ ਸ਼ਿਕਾਇਤ ‘ਤੇ ਬੈਂਗਲੁਰੂ ਵਿਖੇ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਦੇ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ, ਚਾਹੁੰਦੀ ਹੈ ਕਿ ਬੈਂਗਲੁਰੂ ਪੁਲਿਸ 14 ਅਗਸਤ ਦੇ “ਬ੍ਰੋਕਮ ਫੈਮੀਲੀਜ਼” ਦੇ ਪ੍ਰਬੰਧਕਾਂ ਅਤੇ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰੇ।
ਏ.ਬੀ.ਵੀ.ਪੀ. ਦੇ ਜਨਰਲ ਸਕੱਤਰ ਵਿਨੈ ਬਿਦਰੇ ਨੇ ਕਿਹਾ, “ਅਸੀਂ ਚਾਹੁੰਦੇ ਹਾਂ, ਐਮਨੈਸਟੀ ਇੰਟਰਨੈਸ਼ਨਲ ‘ਤੇ ਪਾਬੰਦੀ ਲੱਗੇ”।
ਇਸ ਦੌਰਾਨ, ਐਮਨੈਸਟੀ ਇੰਟਰਨੈਸ਼ਨਲ ਇੰਡੀਆ ਨੇ ਏ.ਬੀ.ਵੀ.ਪੀ. ਵਲੋਂ ਲੱਗੇ ਦੋਸ਼ਾਂ ਦਾ ਬੈਂਗਲੁਰੂ ਪੁਲਿਸ ਨੂੰ ਜਵਾਬ ਦਿੱਤਾ ਹੈ।