Site icon Sikh Siyasat News

‘ਆਪ’ ਅਤੇ ਲੋਕ ਇਨਸਾਫ ਪਾਰਟੀ ਵਲੋਂ 11 ਦਸੰਬਰ ਨੂੰ ਲੁਧਿਆਣਾ ਵਿਖੇ ‘ਬੇਈਮਾਨ ਭਜਾਉ ਰੈਲੀ’ ਦਾ ਐਲਾਨ

ਸਿਮਰਜੀਤ ਸਿੰਘ ਬੈਂਸ ਤੇ ਐਡਵੋਕੇਟ ਐਚ.ਐਲ ਫੂਲਕਾ ਦਾ ਸਨਮਾਨ ਕਰਦੇ ਹੋਏ ‘ਆਪ’ ਦੇ ਕਾਰਜਕਰਤਾ

ਲੁਧਿਆਣਾ: ਹਲਕਾ ਆਤਮ ਨਗਰ ਵਿੱਚ ਦੁੱਗਰੀ ਰੋਡ ਸਥਿਤ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ, ਦਾਖਾ ਤੋਂ ‘ਆਪ’ ਉਮੀਦਵਾਰ ਐਡਵੋਕੇਟ ਐਚਐਸ ਫੂਲਕਾ ਵੱਲੋਂ ‘ਆਪ’ ਅਤੇ ਲੋਕ ਇਨਸਾਫ਼ ਪਾਰਟੀ ਦੇ ਵਾਲੰਟੀਅਰਾਂ ਨਾਲ ਮੀਟਿੰਗ ਕੀਤੀ ਗਈ। ਇਸ ਵਿੱਚ 11 ਦਸੰਬਰ ਨੂੰ ਹੋਣ ਵਾਲੀ ‘ਬੇਈਮਾਨ ਭਜਾਉ ਰੈਲੀ’ ਦੀ ਤਿਆਰੀ ਬਾਰੇ ਵਿਚਾਰ ਚਰਚਾ ਕੀਤੀ ਗਈ।

ਸਿਮਰਜੀਤ ਸਿੰਘ ਬੈਂਸ ਤੇ ਐਡਵੋਕੇਟ ਐਚ.ਐਲ ਫੂਲਕਾ ਦਾ ਸਨਮਾਨ ਕਰਦੇ ਹੋਏ ‘ਆਪ’ ਦੇ ਕਾਰਜਕਰਤਾ

ਮੀਟਿੰਗ ਦੌਰਾਨ ਐਡਵੋਕੇਟ ਐਚਐਸ ਫੂਲਕਾ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰੈਲੀ ਸਬੰਧੀ ਤਿਆਰੀ ਜ਼ੋਰਾਂ ’ਤੇ ਹੈ। ਇਹ ਰੈਲੀ ਇਤਿਹਾਸਕ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ‘ਆਪ’ ਗੱਠਜੋੜ ਨਾਲ ਜੁੜ ਰਹੇ ਹਨ। ਇਸ ਰੈਲੀ ਦਾ ਮੁੱਖ ਮਕਸਦ ਪੰਜਾਬ ਵਾਸੀਆਂ ਨੂੰ ਬੇਈਮਾਨ ਸਰਕਾਰਾਂ ਨੂੰ ਭਜਾਉਣ ਲਈ ਜਾਗਰੂਕ ਕਰਨਾ ਹੈ। ਫੂਲਕਾ ਤੇ ਬੈਂਸ ਨੇ ਦੱਸਿਆ ਕਿ ਰੈਲੀ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਪਿੰਡਾਂ, ਗਲੀ ਮੁਹੱਲਿਆਂ ਤੋਂ ਲੋਕ ਪੁੱਜਣਗੇ। ਮੀਟਿੰਗ ਵਿੱਚ ‘ਆਪ’ ਦੇ ਸਮੁੱਚੇ ਹਲਕਾ ਤੇ ਵਾਰਡ ਇੰਚਾਰਜਾਂ ਵੱਲੋਂ ਬੈਂਸ ਦਾ ਸਵਾਗਤ ਕੀਤਾ ਗਿਆ।

ਫੂਲਕਾ ਨੇ ਕਿਹਾ ਕਿ ਰੈਲੀ ਵਿੱਚ ‘ਆਪ’ ਵਰਕਰਾਂ ਅਤੇ ਨੇਤਾਵਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤਾਂ ਕਿ ਇਸ ਰੈਲੀ ਨੂੰ ਇਤਹਾਸਿਕ ਰੈਲੀ ਬਣਾਇਆ ਜਾ ਸਕੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਅੰਮ੍ਰਿਤਪਾਲ ਸਿੰਘ, ਨਿਸ਼ਾਂਤ ਕੋਹਲੀ, ਦਰਸ਼ਨ ਢਿੱਲੋਂ, ਰਾਜਫ਼ਤਹਿ ਸਿੰਘ, ਅਮਰੀਕ ਬੱਤਰਾ, ਗੁਰਦੀਪ ਬੈਂਸ, ਡਾ. ਸੁਰਜੀਤ ਸਿੰਘ, ਬੀਰ ਸੁਖਪਾਲ ਸਿੰਘ, ਮਨੀਸ਼ਾ ਸਿੰਘ, ਰਾਜ ਬੁੱਟਰ, ਅਵਤਾਰ ਬਦੇਸ਼ਾ, ਡਾ. ਹਰਜੀਤ ਸਿੰਘ, ਪਰਮਜੀਤ ਸਿੰਘ, ਖਜ਼ਾਨ ਸਿੰਘ ਮਠਾੜੂ, ਮਨਿੰਦਰ ਸਿੰਘ, ਬਲਦੇਵ ਸਿੰਘ ਪ੍ਰਧਾਨ, ਸ਼ਸ਼ੀ ਮਲਹੋਤਰਾ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version