Site icon Sikh Siyasat News

ਬਿਹਾਰ: ਮੁੱਖ ਮਾਰਗ ‘ਤੇ ਗਾਂ ਨੂੰ ਹਾਰਨ ਮਾਰਨ ਕਰਕੇ ਇਕ ਅੱਖ ਦੀ ਰੋਸ਼ਨੀ ਗਈ

ਸਹਰਸਾ: ਉੱਤਰ ਬਿਹਾਰ ਦੇ ਸਹਰਸਾ ਜ਼ਿਲ੍ਹੇ ‘ਚ ਇਕ ਪਿਕ-ਅਪ ਵੈਨ ਦੇ ਚਾਲਕ ਨੂੰ ਆਪਣੀ ਇਕ ਅੱਖ ਗਾਂ ਕਰਕੇ ਗਵਾਉਣੀ ਪਈ ਹੈ। ਘਟਨਾ ਵੀਰਵਾਰ ਸ਼ਾਮ ਦੀ ਹੈ, ਜਦੋਂ ਬਿਹਾਰ ਦੀ ਰਾਜਧਾਨੀ ਤੋਂ 250 ਕਿਲੋਮੀਟਰ ਦੂਰ ਥਾਣਾ ਸੋਨਬਾੜ, ਜ਼ਿਲ੍ਹਾ ਸਹਰਸਾ ਦੇ ਪਿੰਡ ਮੀਨਾ ਵਿਖੇ ਪੀੜਤ ਗੱਡੀ ਚਾਲਕ ਗਣੇਸ਼ ਮੰਡਲ (30) ਭਾਗਲਪੁਰ ਤੋਂ ਆਪਣੇ ਪਿੰਡ ਮੁੜ ਰਿਹਾ ਸੀ।

ਪੀੜਤ ਗੱਡੀ ਚਾਲਕ ਗਣੇਸ਼ ਮੰਡਲ (30)

ਜਦੋਂ ਉਸਨੇ ਮੁੱਖ ਮਾਰਗ ‘ਤੇ ਘੁੰਮਦੀ ਹੋਈ ਗਾਂ ਨੂੰ ਹਟਾਉਣ ਲਈ ਗੱਡੀ ਦਾ ਹਾਰਨ ਵਜਾਇਆ ਤਾਂ ਜੋ ਗਾਂ ਰਾਹ ‘ਚੋਂ ਹਟ ਜਾਵੇ। ਗਾਂ ਘਬਰਾ ਕੇ ਭੱਜ ਗਈ, ਤਾਂ ਗਾਂ ਦੇ ਮਾਲਕ ਰਾਮ ਦੁਲਾਰ ਯਾਦਵ ਨੇ ਗੱਡੀ ਚਾਲਕ ਮੰਡਲ ਦੀ ਖੱਬੀ ਅੱਖ ‘ਤੇ ਡਾਂਗ ਮਾਰ ਦਿੱਤੀ, ਜਿਸ ਨਾਲ ਉਸਦੀ ਖੱਬੀ ਅੱਖ ਦੀ ਰੋਸ਼ਨੀ ਸੰਭਾਵਤ ਤੌਰ ‘ਤੇ ਚਲੀ ਗਈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਿੰਦੂਵਾਦੀ ਤਾਕਤਾਂ ਦੇ ਉਭਾਰ ਨਾਲ ਗਾਂ ਦੇ ਨਾਂ ‘ਤੇ ਹੋਣ ਵਾਲੀ ਹਿੰਸਾ ‘ਚ ਬਹੁਤ ਵਾਧਾ ਹੋਇਆ ਹੈ।

ਸਬੰਧਤ ਖ਼ਬਰ:

ਭਾਰਤ ਸਰਕਾਰ ਕਰ ਰਹੀ ਹੈ ਵੱਡੀ ਤਿਆਰੀ; ਹੁਣ ਗਾਵਾਂ ਦਾ ਵੀ ਬਣੇਗਾ ਆਧਾਰ ਕਾਰਡ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version