ਆਮ ਖਬਰਾਂ

ਭਾਰਤ ਵਿੱਚ ਰਹਿਣ ਵਾਲੇ ਮੁਸਲਮਾਨਾਂ ਅਤੇ ਇਸਾਈਆਂ ਦੇ ਵੰਸ਼ਜ਼ ਹਿੰਦੂ ਸਨ: ਤੋਗੜੀਆ

December 18, 2014 | By

ਭਾਵਨਗਰ (17 ਦਸੰਬਰ, 2014): ਭਾਰਤ ਦੀ ਕੇਂਦਰੀ ਸੱਤਾ ‘ਤੇ ਹਿੰਦੂ ਜੱਥੇਬੰਦੀਆਂ ਦੀ ਸਹਾਇਤਾ ਨਾਲ ਭਾਜਪਾ ਦੇ ਕਾਬਜ਼ ਹੋਣ ਤੋਂ ਬਾਅਦ ਭਾਰਤ ਵਿੱਚ ਰਹਿੰਦੀਆਂ ਘੱਟ ਗਿਣਤੀਆਂ ‘ਤੇ ਹਰ ਦਿਨ ਕਿਸੇ ਨਾ ਕਿਸੇ ਸ਼ਕਲ ਵਿੱਚ ਆਏ ਦਿਨ ਹਮਲੇ ਹੋ ਰਹੇ ਹਨ।ਕਿਤੇ ਉਨ੍ਹਾਂ ਨੂੰ ਲਾਲਚ ਅਤੇ ਜੋਰ ਜਬਰੀ ਨਾਲ ਹਿੰਦੂਆਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਹਰ ਦਿਨ ਉਨ੍ਹਾਂ ਨੂੰ ਹਿੰਦੂ ਹਿੰਦੂ ਕਹਿਕ  ਅਪਮਾਣਿਤ ਕੀਤਾ ਜਾ ਰਿਹਾ ਹੈ।

vhp-trishul-300x203ਇਸ ਮਾਮਲੇ ਵਿੱਚ ਕੱਟੜ ਹਿੰਦੂਤਵੀ ਜਮਾਤ ਵਿਸ਼ਵ ਹਿੰਦੂ ਪ੍ਰੀਸਦ ਅਤੇ ਆਰ. ਐੱਸ.ਐੱਸ ਦੀਆਂ ਗਤੀਵਿਧੀਆਂ ਸਿਖਰ ‘ਤੇ ਹਨ। ਅਜੇ ਧਰਮ ਪਰਿਵਰਤਨ ਵਿਵਾਦ ਗੱਲ ਠੰਡੀ ਵੀ ਨਹੀਂ ਸੀ ਪਈ ਕਿ ਪ੍ਰਵੀਨ ਤੋਗੜੀਆ ਨੇ ਆਪਣੀ ਜੱਥੇਬੰਦੀ ਦੇ ਸੁਭਾਅ ਮੁਤਾਬਿਕ ਫਿਰ ਐਲਾਨ ਕੀਤਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਪ੍ਰਵੀਨ ਤੋਗੜੀਆ ਨੇ ਕਿਹਾ ਕਿ ਭਾਰਤੀ ਮੁਸਲਮਾਨਾਂ ਅਤੇ ਈਸਾਈਆਂ ਦੇ ਵੰਸ਼ਜ਼ ਹਿੰਦੂ ਸਨ। ਭਾਵਨਗਰ ‘ਚ ਪ੍ਰੀਸ਼ਦ ਦੇ ਇੱਕ ਸਮਾਰੋਹ ਵਿੱਚ ਬੋਲਦਿਆਂ ਤੋਗੜੀਆ ਨੇ ਕਿਹਾ ਕਿ ਭਾਰਤੀ ਮੁਸਲਮਾਨਾਂ ਅਤੇ ਈਸਾਈਆਂ ਦੇ ਵੰਸ਼ਜ਼ ਹਿੰਦੂ ਸਨ।

ਇਤਿਹਾਸ ਦੱਸਦਾ ਹੈ ਕਿ ਮੁਗਲ ਸਮਰਾਟਾਂ ਦੇ ਤਸ਼ੱਦਦ ਅਤੇ ਉਨ੍ਹਾਂ ਦੀਆਂ ਤਲਵਾਰਾਂ ਦੇ ਡਰੋਂ ਬਹੁਤ ਸਾਰੇ ਲੋਕ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣੇ। ਤੋਗੜੀਆ ਨੇ ਕਿਹਾ ਕਿ ਅੱਜ ਭਾਰਤ ਵਿੱਚ ਹਿੰਦੂਆਂ ‘ਤੇ ਕਿਸੇ ਤਰ੍ਹਾਂ ਦਾ ਤਸ਼ੱਦਦ ਜਾਂ ਤਾਕਤ ਦੀ ਵਰਤੋਂ ਨਹੀਂ ਹੁੰਦੀ, ਜੇ ਅਜਿਹੀ ਹਾਲਤ ਵਿੱਚ ਕੋਈ ਵਿਅਕਤੀ ਹਿੰਦੂ ਸਮਾਜ ਵਿੱਚ ਵਾਪਸ ਆਉਂਦਾ ਹੈ ਤਾਂ ਹਿੰਦੂਆਂ ਨੂੰ ਉਨ੍ਹਾਂ ਨੂੰ ਦਿਲੋਂ ਪਰਵਾਨ ਕਰਨਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ, ਜਦੋਂ ਧਰਮ ਜਾਗਰਣ ਮੰਚ ਵੱਲੋਂ ਆਗਰਾ ਵਿੱਚ ਘਰ ਵਾਪਸੀ ਦੇ ਨਾਂਅ ‘ਤੇ ਧਰਮ ਪਰਿਵਾਰਤਨ ਸਮਾਰੋਹ ਕੀਤਾ ਗਿਆ ਸੀ ਅਤੇ ਇਸ ਮੌਕੇ 100 ਮੁਸਲਮਾਨਾਂ ਨੂੰ ਹਿੰਦੂ ਧਰਮ ਵਿੱਚ ਸ਼ਾਮਲ ਕੀਤਾ ਗਿਆ। ਜਿਹੜੇ ਲੋਕਾਂ ਦਾ ਪਰਿਵਰਤਨ ਕੀਤਾ ਗਿਆ, ਉਨ੍ਹਾਂ ਵਿੱਚੋਂ ਜ਼ਿਆਦਾਤਰ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਗਰੀਬ ਲੋਕ ਸਨ।

ਭਾਜਪਾ ਐੱਮ ਪੀ ਅਦਿੱਤਿਆ ਨਾਥ ਨੇ ਇਸ ਪ੍ਰੋਗਰਾਮ ਨੂੰ ਸਹੀ ਠਹਿਰਾਇਆ ਸੀ ਅਤੇ ਕਿਹਾ ਸੀ ਕਿ ਅੱਗੋਂ ਵੀ ਅਜਿਹਾ ਜਾਰੀ ਰਹੇਗਾ।ਆਗਰਾ ਵਿੱਚ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਹੋਣ ਮਗਰੋਂ ਪੁਲਸ ਨੇ ਧਰਮ ਜਾਗਰਣ ਮੰਚ ਦੇ ਕਨਵੀਨਰ ਨੰਦ ਕਿਸ਼ੋਰ ਵਾਲਮੀਕੀ ਨੂੰ ਗ੍ਰਿਫਤਾਰ ਕਰ ਲਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,