October 22, 2014 | By ਸਿੱਖ ਸਿਆਸਤ ਬਿਊਰੋ
ਸਰੀ (21 ਅਕਤੂਬਰ, 2014): ਅਮਰੀਕਾ ਦੀ ਸਿੱਖ ਸੰਸਥਾ ‘ਸਿੱਖਸ ਫ਼ਾਰ ਜਸਟਿਸ’ ਜੋ ਕਿ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਅਤੇ ਸਿੱਖ ਕੌਮ ਦੀ ਅਜ਼ਾਦੀ ਲਈ ਸੰਸਾਰ ਪੱਧਰ ‘ਤੇ ਲੜ ਰਹੀ ਹੈ, ਨੇ ਸਿੱਖਾਂ ਨੂੰ ਸਵੈ-ਆਜ਼ਾਦੀ ਲਈ ਜਾਗਰੂਕ ਕਰਨ ਵਾਸਤੇ ਮੁਹਿੰਮ ਦਾ ਆਰੰਭ ਸਰੀ ਵਿਖੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਉਨ੍ਹਾਂ ਦੱਸਿਆ ਕਿ “ਸਿੱਖ ਅਜ਼ਾਦੀ” ਜਾਗਰੂਕਤਾ ਮੁਹਿੰਮ ਬਾਰੇ ਵੱਡੀ ਇਕੱਤਰਤਾ ਸਰੀ ਵਿਖੇ ਨਵੰਬਰ ਦੇ ਅੰਤ ‘ਚ ਕੀਤੀ ਜਾ ਰਹੀ ਹੈ।
ਸਥਾਨਕ ਪੰਜਾਬੀ ਮੀਡੀਏ ਨਾਲ ਕੀਤੀ ਇਸ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਕਾਨੂੰਨੀ ਸਲਾਹਕਾਰ
ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਤੋਂ ਪਹਿਲਾਂ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜੇਕਰ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਤਾਂ ਕੌਮ ਆਪਣੇ ਆਜ਼ਾਦ ਰਾਜ ਲਈ ਸੰਘਰਸ਼ ਆਰੰਭੇਗੀ।
ਇਸ ਮੌਕੇ ਬੋਲਦਿਆਂ ਸੰਸਥਾ ਦੇ ਆਗੂ ਜਤਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਰਾਏਸ਼ੁਮਾਰੀਆਂ ‘ਚ ਕੇਵਲ ਉਸ ਖ਼ਿੱਤੇ ‘ਚ ਵਸਦੇ ਲੋਕ ਹੀ ਨਹੀਂ, ਬਲਕਿ ਉਸ ਖ਼ਿੱਤੇ ਨਾਲ ਸੰਬੰਧ ਰੱਖਦੇ ਵਿਸ਼ਵ ਭਰ ‘ਚ ਵਸਦੇ ਲੋਕ ਭਾਗ ਲੈਂਦੇ ਹਨ, ਜਿਵੇਂ ਕਿ ਸੁਡਾਨ ‘ਚ ਕਰਵਾਈ ਗਈ ਰਾਏ-ਸ਼ੁਮਾਰੀ ਦੌਰਾਨ ਹੋਇਆ ਸੀ।
ਉਨ੍ਹਾਂ ਕਿਹਾ ਕਿ ਜਾਗਰੂਕਤਾ ਫੈਲਾਉਣ ਲਈ 20 ਦੇਸ਼ਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਨ੍ਹਾਂ ਵਿਚ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਯੂਰਪੀ ਮੁਲਕ, ਆਸਟਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ, ਫਿਲਪੀਨਜ਼, ਕੀਨੀਆ ਅਤੇ ਮੱਧ ਏਸ਼ੀਆ ਦੇ ਮੁਲਕ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਨਵੰਬਰ 1984 ਦੀ ਨਸਲਕੁਸ਼ੀ ਸਬੰਧੀ ਸੰਯੁਕਤ ਰਾਸ਼ਟਰ ਅੱਗੇ ਪੇਸ਼ ਕੀਤੀ ਲੱਖਾਂ ਦਸਤਖਤਾਂ ਵਾਲੀ ਪਟੀਸ਼ਨ ‘ਤੇ ਪੰਜਾਬ ਵਸਦੇ 7 ਲੱਖ ਸਿੱਖਾਂ ਨੇ ਦਸਤਖ਼ਤ ਕੀਤੇ ਸਨ, ਇਸ ਲਈ ਇਹ ਨਹੀਂ ਸਮਝਣਾ ਚਾਹੀਦਾ ਕਿ ਪੰਜਾਬ ਦੇ ਸਿੱਖ ਕੌਮੀ ਮੁੱਦਿਆਂ ਬਾਰੇ ਚਿੰਤਤ ਨਹੀਂ।
Related Topics: Sikh Panth, Sikhs For Justice (SFJ), Sikhs in Abroad, ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Shaheed Sant Jarnail Singh Bhindranwale)