ਫਿਰੋਜਪੁਰ: ਇੱਕ ਸਥਾਨਕ ਹੇਠਲੀ ਅਦਾਲਤ ਨੇ ਭਾਈ ਧਿਆਨ ਸਿੰਘ ਮੰਡ ਦੀ ਜ਼ਮਨਾਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਇਸਤੋਂ ਬਆਦ ਜ਼ਮਾਨਤ ਲਈ ਜ਼ਿਲਾ ਸ਼ੈਸ਼ਨ ਅਦਾਲਤ ਵਿੱਚ ਪਹੁੰਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਭਾਈ ਮੰਡ ਨੂੰ ਪੰਜਾਬ ਸਰਕਾਰ ਵਲੋਂ ਬੀਤੇ ਸਾਲ ਨਵੰਬਰ ਦੇ ਦੂਜੇ ਹਫ਼ਤੇ ਵਿੱਚ ਦੇਸ਼ ਧਰੋਹ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਉਹ ਪਿਛਲੇ ਦਿਨੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਨਾਭਾ ਜੇਲ ਤੋਂ ਰਿਹਾਅ ਹੋਏ ਸਨ, ਪਰ ਫਿਰੋਜਪੁਰ ਪੁਲਿਸ ਨੇ ਉਨ੍ਹਾਂ ਨੂੰ ਹੋਰ ਕੇਸ ਵਿੱਚ ਤੁਰੰਤ ਗ੍ਰਿਫਤਾਰ ਕਰ ਲਿਆ ਸੀ।

ੲਿਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨ. ਸਕੱਤਰ ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਪੁਲਿਸ ਰਾਹੀਂ ਨਿਅਾਂਤੰਤਰ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ੳੁਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦਾ ਹੳੁਆ ਖੜਾ ਕਰ ਕੇ, ਗਲਤ ਤੱਥ ਪੇਸ਼ ਕਰ ਕੇ ਸਿੱਖ ਆਗੂਆਂ ਨੂੰ ਜੇਲ੍ਹਾਂ ਅੰਦਰ ਰੱਖਿਅਾ ਜਾ ਰਿਹਾ ਹੈ। ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ ਸ਼ਾਂਤਮੲੀ ਸੰਘਰਸ਼ ਨੂੰ ਦ੍ਰਿੜ ਇਰਾਦੇ ਨਾਲ ਜਾਰੀ ਰੱਖਾਂਗੇ।
ਉਨ੍ਹਾਂ ਕਿਹਾ ਕਿ ਭਾਈ ਮੰਡ ਉੱਤੇ ਵੱਖ-ਵੱਖ ਕੇਸ ਪਾ ਕੇ ਜੇਲ੍ਹ ਅੰਦਰ ਡੱਕੇ ਰੱਖਣ ਦੀ ਸਰਕਾਰੀ ਨੀਤੀ ਸਪੱਸ਼ਟ ਹੋ ਚੁੱਕੀ ਹੈ। ਅਾਮ ਲੋਕਾਂ ਵਿੱਚ ਸਰਕਾਰ ਦੀ ਤਿੱਖੀ ਨੁਕਤਾਚੀਨੀ ਹੋ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਦੇ ਦੋਸ਼ੀ ਸਰਕਾਰ ਨੇ ਨਹੀਂ ਫੜੇ, ਦੂਜੇ ਪਾਸੇ ਝੂਠੇ ਕੇਸ ਪਾ ਕੇ ਸਿੱਖ ਨੂੰ ਜੇਲ੍ਹਾਂ ਅੰਦਰ ਬੰਦ ਕੀਤਾ ਗਿਅਾ।