Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੋਰਖਾਲੈਂਡ ਦੀ ਮੰਗ ਹੋਈ ਹਿੰਸਕ, ਸਹਾਇਕ ਕਮਾਂਡੈਂਟ ‘ਤੇ ਖੁਕਰੀ ਨਾਲ ਹਮਲਾ

ਗੋਰਖਾਲੈਂਡ ਦੀ ਮੰਗ ਹੋਈ ਹਿੰਸਕ, ਸਹਾਇਕ ਕਮਾਂਡੈਂਟ ‘ਤੇ ਖੁਕਰੀ ਨਾਲ ਹਮਲਾ

ਦਾਰਜਲਿੰਗ: ਦਾਰਜਲਿੰਗ ‘ਚ ਸ਼ਨੀਵਾਰ ਨੂੰ ਤਾਜ਼ਾ ਝੜਪਾਂ ‘ਚ ਇੰਡੀਆ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਦੇ ਇਕ ਸਹਾਇਕ ਕਮਾਂਡੈਂਟ ਨੂੰ ਖੁਕਰੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਖੁਕਰੀ ਦੇ ਹਮਲੇ ਨਾਲ ਆਈ.ਆਰ.ਬੀ. ਦੀ ਦੂਜੀ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਕਿਰੇਮ ਤਮਾਂਗ ਗੰਭੀਰ ਜ਼ਖਮ ਹੋ ਗਿਆ। ਝੜਪਾਂ ‘ਚ ਪ੍ਰਦਰਸ਼ਨਕਾਰੀਆਂ ਦੇ ਨਾਲ-ਨਾਲ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਇਕ ਗੱਡੀ ਨੂੰ ਅੱਗ ਲਾ ਦਿੱਤੀ।

ਗੋਰਖਾਲੈਂਡ ਦੇ ਸਮਰਥਕਾਂ 'ਤੇ ਹੰਝੂ ਗੈਸ ਦੇ ਗੋਲੇ ਛੱਡਦੇ ਹੋਏ ਪੱਛਮ ਬੰਗਾਲ ਪੁਲਿਸ ਮੁਲਾਜ਼ਮ
ਗੋਰਖਾਲੈਂਡ ਦੇ ਸਮਰਥਕਾਂ ‘ਤੇ ਹੰਝੂ ਗੈਸ ਦੇ ਗੋਲੇ ਛੱਡਦੇ ਹੋਏ ਪੱਛਮ ਬੰਗਾਲ ਪੁਲਿਸ ਮੁਲਾਜ਼ਮ

ਦਾਰਜਲਿੰਗ ਦੇ ਹਲਾਤਾਂ ‘ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਡੂੰਘੀ ਸਾਜ਼ਿਸ਼ ਹੈ। ਇਕ ਦਿਨ ‘ਚ ਇੰਨੀ ਗਿਣਤੀ ‘ਚ ਹਥਿਆਰ ‘ਕੱਠੇ ਨਹੀਂ ਹੋ ਸਕਦੇ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਸੈਲਾਨੀ ਦਾਰਜਲਿੰਗ ‘ਚ ਫਸੇ ਹੋਏ ਹਨ, ਇਸ ਨਾਲ ਸਾਡੀ ਬਦਨਾਮੀ ਹੋ ਰਹੀ ਹੈ।

gorkhaland map-763404
ਗੋਰਖਾਲੈਂਡ ਦੇ ਹੱਕ ‘ਚ ਲੱਗੇ ਬੋਰਡ-1

ਗੋਰਖਾ ਜਨਮੁਕਤੀ ਮੋਰਚਾ ਦੇ ਸਮਰਥਕ ਸੜਕਾਂ ‘ਤੇ ਡਟੇ ਹੋਏ ਹਨ। ਮੋਰਚੇ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਹੈ। ਭਾਰਤੀ ਮੀਡੀਆ ਮੁਤਾਬਕ ਖੋਰਖਾਲੈਂਡ ਦੇ ਸਮਰਥਕ ਕਸ਼ਮੀਰ ਵਾਂਗ ਹੀ ਪੁਲਿਸ ਵਾਲਿਆਂ ‘ਤੇ ਪਥਰਾਅ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਨੂੰ ਗੋਰਖਾਲੈਂਡ ਦੇ ਸਮਰਥਕਾਂ ਨੇ ਪੁਲਿਸ ‘ਤੇ ਬੋਤਲਾਂ ਅਤੇ ਪੈਟਰੋਲ ਬੰਬਾਂ ਨਾਲ ਹਮਲਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਹਾਲਾਤ ਅਜਿਹੇ ਹੋ ਗਏ ਹਨ ਕਿ ਫੌਜ ਨੂੰ ਬੁਲਾਉਣਾ ਪਿਆ।

Gorkhaland-reu
ਗੋਰਖਾਲੈਂਡ ਦੇ ਹੱਕ ‘ਚ ਲੱਗੇ ਬੋਰਡ-2

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੱਛਮੀ ਬੰਗਾਲ ਪੁਲਿਸ ਨੇ ਰਾਜ ਦੇ ਉੱਤਰੀ ਪਹਾੜੀ ਇਲਾਕੇ ਵਿੱਚ ਹੋਏ ਹਾਲੀਆ ਧਮਾਕਿਆਂ ਪਿੱਛੇ ਨੇਪਾਲੀ ਮਾਓਵਾਦੀਆਂ ਦੇ ਹੱਥ ਦਾ ਖ਼ਦਸ਼ਾ ਪ੍ਰਗਟਾਇਆ ਹੈ। ਵਧੀਕ ਡੀਜੀਪੀ ਸਿੱਧੀਨਾਥ ਗੁਪਤਾ ਨੇ ਕਿਹਾ ਕਿ ਉਨ੍ਹਾਂ
ਪੱਛਮੀ ਬੰਗਾਲ ਵਿਧਾਨ ਸਭਾ ਦੇ 10 ਵਾਰ ਵਿਧਾਇਕ ਰਹੇ ਗਿਆਨ ਸਿੰਘ ਸੋਹਨਪਾਲ (92) ਦੀ ਮੰਗਲਵਾਰ (8 ਅਗਸਤ) ਕੋਲਕਾਤਾ ਦੇ ਐੱਸ. ਐੱਸ. ਕੇ. ਐੱਮ. ਹਸਪਤਾਲ 'ਚ ਮੌਤ ਹੋ ਗਈ। ਸੋਹਨਪਾਲ ਨੇ
ਮੀਡੀਆ ਰਿਪੋਰਟਾਂ ਮੁਤਾਬਕ ਵੱਖਰੇ ਗੋਰਖਾਲੈਂਡ ਦੀ ਮੰਗ ’ਤੇ ਦਾਰਜੀਲਿੰਗ ’ਚ ਚੱਲ ਰਹੇ ਅੰਦੋਲਨ ਦੌਰਾਨ ਕੱਲ੍ਹ (ਵੀਰਵਾਰ) ਪ੍ਰਦਰਸ਼ਨਕਾਰੀਆਂ ਨੇ ਜੀਟੀਏ ਦਫ਼ਤਰ, ਰੇਲਵੇ ਸਟੇਸ਼ਨ ਤੇ ਜੰਗਲਾਤ ਵਿਭਾਗ ਦਾ ਬੰਗਲਾ ਸਾੜ ਦਿੱਤਾ ਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: