Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਬਲਾਤਕਾਰ ਦੇ ਦੋਸ਼ੀ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ 10 ਸਾਲਾ ਦੀ ਸਜ਼ਾ

ਬਲਾਤਕਾਰ ਦੇ ਦੋਸ਼ੀ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ 10 ਸਾਲਾ ਦੀ ਸਜ਼ਾ

ਰੋਹਤਕ: 2002 ‘ਚ ਕੀਤੇ ਬਲਾਤਕਾਰ ਦੇ ਕੇਸ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਵਿਵਾਦਤ ਡੇਰਾ ਸਿਰਸਾ ਦੇ ਵਿਵਾਦਤ ਮੁਖੀ ਰਾਮ ਰਹੀਮ ਨੂੰ 10 ਸਾਲਾਂ ਦੀ ਸਜ਼ਾ ਸੁਣਾਈ ਹੈ।

ਡੇਰਾ ਸਿਰਸਾ ਹਮਾਇਤੀਆਂ ਵਲੋਂ 25 ਅਗਸਤ ਨੂੰ ਪੰਚਕੁਲਾ 'ਚ ਕੀਤੀ ਗਈਆਂ ਹਿੰਸਾ ਦਾ ਦ੍ਰਿਸ਼-2
ਡੇਰਾ ਸਿਰਸਾ ਹਮਾਇਤੀਆਂ ਵਲੋਂ 25 ਅਗਸਤ ਨੂੰ ਪੰਚਕੁਲਾ ‘ਚ ਕੀਤੀ ਗਈਆਂ ਹਿੰਸਾ ਦਾ ਦ੍ਰਿਸ਼-2

ਸਬੰਧਤ ਖ਼ਬਰ:

ਡੇਰਾ ਸਿਰਸਾ: ਨਵੇਂ ਮੁਖੀ ਬਾਰੇ ਚਰਚਾਵਾਂ: ਕਾਂਗਰਸੀ ਆਗੂ ਹਰਮਿੰਦਰ ਜੱਸੀ ਡੇਰੇ ‘ਚ ਮੌਜੂਦ …

ਸਜ਼ਾ ਸੁਣਾਉਣ ਲਈ ਰੋਹਤਕ ਦੀ ਜੇਲ੍ਹ ‘ਚ ਬਣੀ ਵਿਸ਼ੇਸ਼ ਅਦਾਲਤ ‘ਚ ਜੱਜ ਜਗਦੀਪ ਸਿੰਘ ਹੈਲੀਕਾਪਟਰ ਰਾਹੀਂ ਪਹੁੰਚੇ ਸੀ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸੌਦੇ ਸਾਧ ਨੇ ਜੱਜ ਅੱਗੇ ਹੱਥ ਜੋੜ ਕੇ ਮਾਫੀ ਦੀ ਮੰਗ ਕੀਤੀ। ਰਾਮ ਰਹੀਮ ਨੇ ਅਦਾਲਤ ‘ਚ “ਚੰਗੇ” ਕੰਮਾਂ ਦਾ ਹਵਾਲਾ ਦੇ ਕੇ ਨਰਮੀ ਦੀ ਭੀਖ ਮੰਗੀ। ਰੋਹਤਕ ਵਿਚ ਧਾਰਾ 144 ਲੱਗੀ ਹੋਈ ਹੈ। ਭਾਰਤੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਸੌਦਾ ਸਾਧ ਮਾਫੀ ਮੰਗਦੇ ਹੋਏ ਰੋਣ ਲੱਗ ਪਿਆ ਸੀ।

ਭਾਜਪਾ ਦੇ ਬੜਬੋਲੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਦਾਲਤ ਦਾ ਇਹ ਫੈਸਲਾ 'ਹਿੰਦੂ ਸੰਸਕ੍ਰਿਤੀ' 'ਤੇ ਹਮਲਾ ਹੈ ਤਾਂ ਜੋ "ਸੰਤਾਂ-ਮਹਾਂਪੁਰਖਾਂ" ਨੂੰ ਬਦਨਾਮ ਕੀਤਾ ਜਾ ਸਕੇ
ਭਾਜਪਾ ਦੇ ਬੜਬੋਲੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਨੇ ਕਿਹਾ ਕਿ ਅਦਾਲਤ ਦਾ ਇਹ ਫੈਸਲਾ ‘ਹਿੰਦੂ ਸੰਸਕ੍ਰਿਤੀ’ ‘ਤੇ ਹਮਲਾ ਹੈ ਤਾਂ ਜੋ “ਸੰਤਾਂ-ਮਹਾਂਪੁਰਖਾਂ” ਨੂੰ ਬਦਨਾਮ ਕੀਤਾ ਜਾ ਸਕੇ

ਸਬੰਧਤ ਖ਼ਬਰ:

ਪੰਜ ਸਿੰਘ ਸਾਹਿਬਾਨ ਨੇ ਸੌਦਾ ਸਾਧ ਨੂੰ ਮਾਫ ਕਰਨ ਦਾ ਐਲਾਨ ਕੀਤਾ; ਸਿੱਖ ਸੰਗਤ ਹੈਰਾਨ ਅਤੇ ਪਰੇਸ਼ਾਨ …

ਮੀਡੀਆ ਦੀਆਂ ਖ਼ਬਰਾਂ ਮੁਤਾਬਕ 3:15 ਵਜੇ ਸਿਰਸਾ ‘ਚ ਹਮਾਇਤੀਆਂ ਨੇ ਦੋ ਗੱਡੀਆਂ ਨੂੰ ਅੱਗ ਲਾ ਦਿੱਤੀ।

ਐਨਡੀਟੀਵੀ ਦੀ ਰਿਪੋਰਟ ਮੁਤਾਬਕ ਸਜ਼ਾ ਸੁਣਦੇ ਹੀ ਸੌਦੇ ਸਾਧ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਸਬੰਧਤ ਖ਼ਬਰ:

ਹਲਕਾ ਰਾਮਪੁਰਾ ਫੂਲ ਦੀ ਬਾਦਲ ਦਲ ਦੀ ਇਕਾਈ ਵਲੋਂ ਡੇਰਾ ਸਿਰਸਾ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਲੀਪੁਰ ਦੇ ਗੁਰਪ੍ਰਤਾਪ ਸਿੰਘ ਦੀ ਉਮਰ ਉਸ ਵੇਲੇ ਸਿਰਫ ਸਾਢੇ 17 ਸਾਲਾਂ ਦੀ ਸੀ ਜਦੋਂ ਪੰਜਾਬ ਪੁਲਿਸ ਦੇ ਕਰਿੰਦਿਆਂ ਨੇ ਉਸ ਨੂੰ ਜਬਰੀ ਲਾਪਤਾ ਕਰਕੇ ਮਾਰ ਮੁਕਾਇਆ ਸੀ। ਪੁਲਿਸ ਵਾਲਿਆਂ
ਭਾਰਤੀ ਉਪਮਹਾਂਦੀਪ ਦੇ ਉੱਤਰ-ਪੂਰਬੀ ਹਿੱਸੇ ਚ ਸਥਿਤ ਮਨੀਪੁਰ ਚ ਬੀਤੇ ਸਮੇਂ ਦੌਰਾਨ ਹੋਏ ਮਨੁੱਖੀ ਹੱਕਾਂ ਦੇ ਘਾਣ ਦੌਰਾਨ ਪੁਲਿਸ ਵਲੋਂ ਹਜਾਰਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਨ ਦੇ ਮਾਮਲੇ ਵਿਚ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: