ਸੈਨ ਫਰਾਂਸਿਸਕੋ, ਅਮਰੀਕਾ ( 11 ਅਪ੍ਰੈਲ, 2015): ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਸ਼ਹੀਦੇ ਦਿਹਾੜੇ ‘ਤੇ ਜੂਨ 1984 ਨੂੰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਵੱਲੋਂ ਕਰਵਾਏ ਗਏ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਫੌਜੀ ਹਮਲੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ , ਜਨਰਲ ਸ਼ਬੇਗ ਸਿੰਘ ਸਮੇਤ ਸ਼ਹੀਦ ਹੋਏ ਸਮੁਹ ਸਿੰਘਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਮ ਨਗਰ ਕੀਰਤਨ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੇ ਸਹਿਯੋਗ ਨਾਲ ਮਿਤੀ 7 ਜੂਨ 2015 ਦਿਨ ਐਤਵਾਰ ਨੂੰ ਕੱਢਿਆ ਜਾ ਰਿਹਾ ਹੈ।

ਇਹ ਨਗਰ ਕੀਰਤਨ ਸੈਨਫਰਾਂਸਿਸਕੋ ਡਾਊਨ ਟਾਊਨ ਦੀ ਸੈਕਿੰਡ ਸਟਰੀਟ ਅਤੇ ਮਾਰਕੀਟ ਸਟਰੀਟ ਤੋਂ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮੀ 4 ਵਜੇ ਸਿਵਿਕ ਸੈਂਟਰ ਸਿਟੀ ਹਾਲ ਜਾ ਕੇ ਸੰਪੂਰਨ ਹੋਵੇਗਾ।
ਸਿੱਖ ਸੰਗਤਾਂ ਨੂੰ ਇਸ ਨਗਰ ਕਰਿਤਨ ਵਿੱਚ ਪਹੂੰਚਣ ਲਈ ਬੇਨਤੀ ਕਰਦਾ ਇਸ਼ਤਿਹਾਰ ਸਮੂਹ ਗੁਰਦੁਆਰਾ ਪ੍ਰ੍ਰਬੰਧਕ ਕਮੇਟੀਆਂ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਜਿਸ ਅਨੁਸਾਰ ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਵਿੱਚ ਕੇਸਰੀ ਦਸਤਾਰਾਂ ਅਤੇ ਦੁਪੱਟੇ ਸਜ਼ਾ ਕੇ ਆਉਣ ਦੀ ਬੇਨਤੀ ਕੀਤੀ ਗਈ ਹੈ।
ਇਸ ਨਗਰ ਕੀਰਤਨ ਵਿੱਚ ਪੰਥਕ ਬੁਲਾਰੇ ਜਿੱਥੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਸਮੇਤ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ, ਉਥੇ ਢਾਡੀ ਅਤੇ ਕਵੀਸ਼ਰ ਜੱਥੇ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਤੋਂ ਸੰਗਤ ਨੂੰ ਵਾਕਿਫ ਕਰਵਾਉਣਗੇ।ਗਤਕਾ ਪਾਰਟੀਆਂ ਸਿੱਖ ਜੁਝਾਂਰੂ ਕਲਾ ਦੇ ਜੋਹਰ ਵਿਖਾਉਣਗੀਆਂ।
ਇਸ ਨਗਰ ਕੀਰਤਨ ਦਾ ਪ੍ਰਬੰਧ, ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਸੈਂ ਹੌਜ਼ੇ, ਗੁਰਦੁਆਰਾ ਐਲ ਸਬਰਾਟੇ, ਗੁਰਦੁਆਰਾ ਸਟਾਕਟਨ, ਗੁਰਦੁਆਰਾ ਟਰਲਕ, ਗੁਰਦੁਆਰਾ ਮਨਟਿਕਾ, ਗੁਰਦੁਆਰਾ ਮਿਲਪੀਟਸ, ਗੁਰਦੁਆਰਾ ਬਰਾਡਸ਼ਾਅ ਸੈਕਰਾਮੈਂਟੋ, ਗੁਰਦੁਆਰਾ ਕੈਪੀਟਲ ਸਿੱਖ ਸੈਂਟਰ ਸੈਕਰਾਮੈਂਟੋ, ਗੁਰਦੁਆਰਾ ਡੈਲਹਾਈ, ਹੇਵਰਡ, ਗੁਰਦੁਆਰਾ ਸਾਉਥ ਸੈਨਫਰਾਸਿਸਕੋ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ, ਗੁਰਦੁਆਰਾ ਦਸ਼ਮੇਸ਼ ਦਰਬਾਰ ਲੋਡਾਈ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰੀਜਨੋ, ਗੁਰਦੁਆਰਾ ਯੂਬਾ ਸਿਟੀ, ਗੁਰਦੁਆਰਾ ਸੇਨ ਮਾਟੀਓ, ਗੁਰਦੁਆਰਾ ਦਸ਼ਮੇਸ਼ ਦਰਬਾਰ ਟਰੇਸੀ, ਗੁਰਦੁਆਰਾ ਪੀਟਸਬਰਗ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ ਹੈ।
