ਨਵੀਂ ਦਿੱਲੀ ( 17 ਅਪ੍ਰੈਲ, 2015): ਅੱਜ ਦਿੱਲੀ ਦੇ ਸਿੱਖਾਂ ਦਾ ਗੁੱਸਾ ਉਸ ਵੇਲੇ ਬੇਕਾਬੂ ਹੋ ਗਿਆ ਜਦ ਵਿਵਾਦਤ ਫਿਲਮ “ਨਾਨਕਸ਼ਾਹ ਫਕੀਰ” ਦੇ ਨਿਰਮਾਤਾ ਨੇ ਸਿੱਖਾਂ ਵੱਲੋਂ ਬੇਨਤੀਆਂ ਅਤੇ ਵਿਰੋਧ ਦੇ ਬਾਵਜੂਦ ਫਿਲ਼ਮ ਦਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਫਿਲਮ ਦੇ ਪ੍ਰਦਰਸ਼ਨ ‘ਤੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਂ ਪਹਿਲਾਂ ਹੀ ਰੋਕ ਲੱਗ ਚੁੱਕੀ ਹੈ, ਦਿੱਲੀ ਵਿੱਚ ਸਿੱਖ ਨੌਜਵਾਨਾਂ ਨੇ ਫਿਲ਼ਮ ਦੇ ਵਿਰੁੱਧ ਵਿਰੋਧ ਕੀਤਾ ।

ਸਿੱਖ ਨੌਜਾਵਨਾਂ ਨੇ ਕਈ ਸਿਨੇਮਾਂ ਹਾਲ ਦੇ ਪ੍ਰਬੰਧਕਾਂ ਨੂੰ ਫਿਲ਼ਮ ਨਾ ਵਿਖਾਉਣ ਲਈ ਮੰਗ ਪੱਤਰ ਦਿੱਤੇ।
ਦਿੱਲੀ ਵਿੱਚ ਫਿਲਮ ਦਾ ਵਿਰੋਧ ਕਰ ਰਹੇ ਨੌਜਵਾਨਾਂ ਹਰਮਿੰਦਰ ਸਿੰਘ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਜਿਹੜੇ ਸਿਨੇਮਾਂ ਹਾਲ ਦੇ ਪ੍ਰਬੰਧਕਾਂ ਨੂੰ ਅਸੀਂ ਫਿਲ਼ਮ ਨਾ ਵਿਖਾਉਣ ਬਾਰੇ ਕਿਹਾ ਸੀ, ਉਨ੍ਹਾਂ ਨੇ ਫਿਲਮ ਨਹੀਂ ਵਿਖਾਈ, ਕੂਝ ਹੋਰ ਸਿਨੇਮਿਆਂ ਵੱਲੋਂ ਫਿਲਮ ਵਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਜਦ ਸਿੱਖ ਨੌਜਵਾਨਾਂ ਨੂੰ ਇਹ ਪਤਾ ਲੱਗਿਆ ਕਿ ਕੁਝ ਸਿਨੇਮਿਆਂ ਵਿੱਚ ਫਿਲ਼ਮ ਨੂੰ ਵਿਖਾਇਆ ਜਾ ਰਿਹਾ ਹੈ ਤਾਂ ਸਿੱਖ ਸੰਗਤ ਵੱਲੋਂ ਫਿਲ਼ਮ ਦਾ ਵਿਰੋਧ ਕੀਤਾ ਗਿਆ।
ਉਨ੍ਹਾਂ ਨੇ ਸਿੱਖ ਸਿਆਸਤ ਨੂੰ ਫੌਨ ‘ਤੇ ਦੱਸਿਆ ਕਿ ਸਿੱਖ ਸੰਗਤਾਂ ਵੱਲੋਂ ਲਕਸ਼ਮੀ ਨਗਰ ਦੇ ਫਨ ਸਿਨੇਮੇ ਵਿੱਚ ਫਿਲ਼ਮ ਦਾ ਪ੍ਰਦ੍ਰਸ਼ਨ ਰੋਕਿਆ ਗਿਆ।
ਇਕਬਾਲ ਸਿੰਘ ਨੇ ਦੱਸਿਆ ਕਿ ਸਿੱਖ ਸੰਗਤਾਂ ਵੱਲੋਂ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਲਕਸ਼ਮੀ ਨਗਰ ਦੇ ਫਨ ਸਿਨੇਮੇ ਵਿੱਚ ਚਾਰ ਵਜੇ ਦਾ ਸ਼ੋਅ ਰੋਕ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਨਰਾਇਣ ਨਗਰ ਦੇ ਪੀਵੀਆਰ ਸਿਨੇਮੇ ਵਿੱਚ ਵੀ 9 ਵਜੇ ਵਾਲਾ ਸ਼ੌਅ ਰੋਕ ਦਿੱਤਾ ਗਿਆ ਹੈ।
ਵਰਨਣਯੋਗ ਹੈ ਕਿਹਰਮਿਦਰ ਸਿੰਘ ਅਤੇ ਸਵਿੰਦਰ ਸਿੰਘ ਨਾਮ ਦੇ ਦੋ ਸਿੱਖ ਨੌਜਵਾਨਾ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਜਿੰਨ੍ਹਾਂ ਨੂੰ ਰਾਤ 9 ਵਜੇ ਦੇ ਕਰੀਬ ਰਿਹਾਅ ਕਰ ਦਿੱਤਾ ਗਿਆ।