Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦੁੱਖਦਾਈ ਖਬਰ: ਸ. ਜਰਨੈਲ ਸਿੰਘ ਦਿੱਲੀ ਚਲਾਣਾ ਕਰ ਗਏ

ਦੁੱਖਦਾਈ ਖਬਰ: ਸ. ਜਰਨੈਲ ਸਿੰਘ ਦਿੱਲੀ ਚਲਾਣਾ ਕਰ ਗਏ

ਦਿੱਲੀ: ਸਿੱਖ ਸਫਾਂ ਵਿੱਚ ਇਹ ਖਬਰ ਦੁਖੀ ਹਿਰਦੇ ਨਾਲ ਪੜ੍ਹੀ ਜਾਵੇਗੀ ਕਿ ਦਿੱਲੀ ਤੋਂ ਸਰਗਰਮ ਸਿੱਖ ਹਸਤੀ, ਸਾਬਕਾ ਪੱਤਰਕਾਰ ਅਤੇ ਸਿਆਸਤਦਾਨ ਸ. ਜਰਨੈਲ ਸਿੰਘ ਅੱਜ ਅਕਾਲ ਚਲਾਣਾ ਕਰ ਗਏ। ਉਹ ਬੀਤੇ ਦਿਨਾਂ ਤੋਂ ਕਰੋਨਾ ਮਹਾਮਾਰੀ ਤੋਂ ਪੀੜਤ ਸਨ ਅਤੇ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ।

ਸ. ਜਰਨੈਲ ਸਿੰਘ

ਸ. ਜਰਨੈਲ ਸਿੰਘ ਨੇ ਪੱਤਰਕਾਰ ਹੁੰਦਿਆਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀ ਜਗਦੀਸ ਟਾਈਟਲਰ ਨੀੰ ਸੀ.ਬੀ.ਆਈ. ਵੱਲੋਂ ਕਲੀਨ ਚਿੱਟ ਦਿੱਤੇ ਜਾਣ ਵਿਰੁੱਧ ਅਪਰੈਲ 2009 ਵਿੱਚ ਤਤਕਾਲੀ ਗ੍ਰਹਿ-ਮੰਤਰੀ ਪੀ. ਚਿਤੰਬਰਮ ਵੱਲ ਜੁੱਤੀ ਸੁੱਟ ਜੇ ਵਿਰੋਧ ਪ੍ਰਗਟਾਇਆ ਸੀ। ਇਸ ਤੋਂ ਬਾਅਦ ਉਹਨਾਂ ਪੱਤਰਕਾਰੀ ਛੱਡ ਦਿਤੀ ਸੀ। ਸ. ਜਰਨੈਲ ਸਿੰਘ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਬਾਰੇ ਕਿਤਾਬ “ਆਈ ਅਕਿਊਜ਼ — ਦਾ ਐਂਟੀ ਸਿੱਖ ਵਾਇਲੈਂਸ ਆਫ 1984” ਅੰਗਰੇਜ਼ੀ ਵਿੱਚ ਲਿਖੀ ਸੀ। ਇਹ ਕਿਤਾਬ ਬਾਅਦ ਵਿੱਚ ਪੰਜਾਬੀ ਬੋਲੀ ਵਿੱਚ “1984 ਸਿੱਖ ਕਤਲੇਆਮ ਦਾ ਸੱਚ” ਸਿਰਲੇਖ ਹੇਠ ਵੀ ਛਪੀ ਸੀ। ਬਾਅਦ ਵਿੱਚ ਸ. ਜਰਨੈਲ ਸਿੰਘ ਸਿਆਸਤ ਵਿੱਚ ਦਾਖਲ ਹੋਰੇ ਅਤੇ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਦਿੱਲੀ ਵਿਧਾਨ ਸਭਾ ਦੇ ਮੈਂਬਰ ਬਣੇ ਸਨ। ਉਹਨਾਂ ਪਿਛਲੀ ਪੰਜਾਬ ਵਿਧਾਨ ਸਭਾ ਵੇਲੇ ਲੰਬੀ ਤੋਂ ਪਰਕਾਸ਼ ਸਿੰਘ ਬਾਦਲ ਵਿਰੁੱਧ ਚੋਣ ਲੜੀ ਸੀ ਪਰ ਉਹ ਇਸ ਵਿੱਚ ਜਿੱਤ ਨਹੀਂ ਸਨ ਸਕੇ।

ਸ. ਜਰਨੈਲ ਸਿੰਘ ਸਿੱਖਾਂ ਨਾਲ ਜੁੜੇ ਮਸਲਿਆਂ ਬਾਰੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਵੱਲੋਂ ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ "1984: ਸਿੱਖ ਕਤਲੇਆਮ ਦਾ ਸੱਚ" ਜਾਰੀ ਕਰ ਦਿੱਤੀ ਗਈ ਹੈ।
ਸਾਬਕਾ ਪੱਤਰਕਾਰ, ਸਿੱਖ ਸਿਆਸਤਦਾਨ ਅਤੇ ਪੰਥ ਦਰਦੀ ਸਿਰਦਾਰ ਜਰਨੈਲ ਸਿੰਘ ਬੀਤੇ ਦਿਨ ਚਲਾਣਾ ਕਰ ਗਏ। ਸਿਰਦਾਰ ਜਰਨੈਲ ਸਿੰਘ ਹੋਰਾਂ ਵੱਲੋਂ ਅਪਰੈਲ 2009 ਵਿੱਚ ਪੀ. ਚਿਤੰਬਰਮ ਦੀ ਪ੍ਰੈਸ ਕਾਨਫਰੰਸ ਦੋਰਾਨ ਸੀ.ਬੀ.ਆਈ.
ਆਮ ਆਦਮੀ ਪਾਰਟੀ (ਆਪ) ਨੇ ਸੁਪਰੀਮ ਕੋਰਟ ਵੱਲੋਂ ਐੱਸਵਾਈਐਲ ਦੇ ਮੁੱਦੇ ’ਤੇ ਪੰਜਾਬ ਵਿਰੁੱਧ ਦਿੱਤੇ ਫ਼ੈਸਲੇ ਦੇ ਪ੍ਰਤੀਕਰਮ ਵਜੋਂ 11 ਨਵੰਬਰ ਤੋਂ ਕਪੂਰੀ (ਪਟਿਆਲਾ) ਵਿੱਚ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: