Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Bhai Narein Sigh

ਜਥੇਦਾਰਾਂ ਦੇ ਘਟਨਾਕ੍ਰਮ ਬਾਰੇ ਭਾਈ ਨਰਾਇਣ ਸਿੰਘ ਚੌੜਾ ਦਾ ਜੇਲ੍ਹ ਵਿਚੋਂ ਭੇਜਿਆ ਬਿਆਨ

ਜਥੇਦਾਰਾਂ ਦੇ ਘਟਨਾਕ੍ਰਮ ਬਾਰੇ ਭਾਈ ਨਰਾਇਣ ਸਿੰਘ ਚੌੜਾ ਦਾ ਜੇਲ੍ਹ ਵਿਚੋਂ ਭੇਜਿਆ ਬਿਆਨ

ਚੰਡੀਗੜ੍ਹ: 2 ਦਸੰਬਰ 2024 ਦੇ ਫੈਸਲਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਸਨਮੁਖ ਖੜਾਕਾ ਕਰਨ ਵਾਲੇ ਰੋਪੜ ਜੇਲ੍ਹ ਵਿਚ ਨਜ਼ਰਬੰਦ ਭਾਈ ਨਰਾਇਣ ਸਿੰਘ ਦੇ ਪੁੱਤਰ ਐਡਵੋਕੇਟ ਜਗਦੀਪ ਸਿੰਘ ਵੱਲੋਂ ਅਦਾਰਾ ਸਿੱਖ ਸਿਆਸਤ ਨੂੰ ਭੇਜਿਆ ਗਿਆ ਭਾਈ ਨਰਾਇਣ ਸਿੰਘ ਦਾ ਬਿਆਨ ਅਦਾਰੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਸਾਂਝਾ ਕੀਤਾ ਜਾ ਰਿਹਾ ਹੈ:

ਭਾਈ ਨਰਾਇਣ ਸਿੰਘ ਚੌੜਾ ਦਾ ਜੇਲ੍ਹ ’ਚੋਂ ਪ੍ਰੈਸ ਬਿਆਨ

ਜਥੇਦਾਰ ਸਾਹਿਬਾਨ ਬਾਦਲਾਂ ਦੀ ਪਾਪਾਂ ਦੀ ਭਰੀ ਬੇੜ੍ਹੀ ’ਚ ਸਵਾਰ ਹੋਣ ਦੀ ਥਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਪ੍ਰਤ ਹੋ ਕੇ ਸੇਵਾ ਕਰਨ-ਭਾਈ ਨਰਾਇਣ ਸਿੰਘ ਚੌੜਾ

ਬਾਦਲਾਂ ਦੇ ਲਾਏ ਜਥੇਦਾਰ ਜਦੋਂ ਉਹਨਾਂ ਦੇ ਤਾਬਿਅਦਾਰ ਨਾ ਬਣੇ ਤਾਂ ਜਲੀਲ ਕਰਕੇ ਘਰਾਂ ਨੂੰ ਤੋਰੇ

ਜਥੇਦਾਰ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉਚਤਾ ਨੂੰ ਦ੍ਰਿੜਤਾ ਨਾਲ ਧਾਰ ਕੇ ਤੇ ਆਪਣੇ ਆਪ ਸਮਪ੍ਰਤ ਕਰਕੇ ਸੇਵਾ ਕਰਦਿਆ ਕੌਮ ਲਈ ਸੁਚੱਜੇ ਫ਼ੈਸਲੇ ਲੈਣ ਨਾ ਕਿ ਬਾਦਲਾਂ ਦੀ ਪਾਪਾਂ ਦੀ ਭਰੀ ਬੇੜ੍ਹੀ ’ਚ ਸਵਾਰ ਹੋਣ। ਹੁਣ ਸ਼੍ਰੋਮਣੀ ਕਮੇਟੀ ਦੇ ਆਹੁਦੇਦਾਰਾਂ ਨੇ ਜੋ ਐਲਾਨ ਕਰਨੇ ਹਨ ਉਹ ਕਰਨ ਤੋਂ ਪਹਿਲਾ ਗੁਰੂ ਮਹਿਰਾਜ ਨੂੰ ਹਾਜਰ ਨਾਜਰ ਮੰਨ ਕੇ ਸੋਚ ਲੈਣ ਕਿ ਉਹਨਾਂ ਨੇ ਮਸੰਦ ਬਣਨਾ ਹੈ ਜਾਂ ਗੁਰੂ ਦੇ ਸਿੱਖ ਰਹਿਣਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੂਪਨਗਰ ਦੀ ਜਿਲ੍ਹਾ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਬੰਦ ਪੰਥਕ ਚਿੰਤਕ ਭਾਈ ਨਰਾਇਣ ਸਿੰਘ ਚੌੜਾ ਨੇ ਜੇਲ੍ਹ ਵਿਚ ਮੁਲਾਕਾਤ ਕਰਨ ਗਏ ਉਹਨਾ ਦੇ ਪੁੱਤਰ ਐਡਵੋਕੇਟ ਜਗਜੀਤ ਸਿੰਘ ਰਾਹੀਂ ਜਾਰੀ ਆਪਣੇ ਬਿਆਨ ਵਿੱਚ ਕੀਤਾ।

ਉਹਨਾਂ ਕਿਹਾ ਕਿ ਇਹ ਸਾਫ਼ ਹੋ ਚੁੱਕਿਆ ਕਿ ਅਕਾਲੀ ਦਲ ਬਾਦਲ ਜਥੇਦਾਰਾਂ ਨੂੰ ਆਪਣੇ ਲਿਫਾਫ਼ਿਆਂ ਵਿੱਚੋਂ ਕੱਢ ਕੇ ਨਿਯੁਕਤ ਕਰਦਾ ਹੈ, ਜਿੰਨ੍ਹਾਂ ਚਿਰ ਉਹ ਬਾਦਲ ਕੇ ਬੀਬਾ ਪੁੱਤ ਬਣਕੇ, ਜੀ ਹਜੂਰੀ ਕਰਦੇ ਉਹਨਾਂ ਦੀ ਬੋਲੀ ਬੋਲਦੇ ਹਨ ਤਾਂ ਠੀਕ ਹੈ ਤੇ ਜੇ ਕਿਤੇ ਕੁਝ ਕੁ ਸ਼ਬਦ ਇਧਰ ਉਧਰ ਹੋ ਜਾਣ ਤਾਂ ਤਾਨਾਸਾਹੀ ਪਰਵਿਰਤੀ ਦੇ ਮਾਲਕ ਬਾਦਲ ਪਰਿਵਾਰ ਉਸ ਨੂੰ ਬਰਦਾਸਤ ਨਹੀਂ ਕਰਦੇ ਤੇ ਜਲੀਲ ਕਰਕੇ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦਿੰਦੇ ਹਨ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਜਿਹਾ ਘਾਤਕ ਵਰਤਾਰਾ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ, ਅਜਿਹਾ ਸਿੱਖ ਪੰਥ ਦੇ ਇਤਿਹਾਸਕ ਦਿਹਾੜੇ 1999 ਵਿੱਚ ਵੀ ਹੋਇਆ, ਜਦੋਂ ਸਮੁੱਚਾ ਸਿੱਖ ਪੰਥ ਖਾਲਸਾ ਸਾਜਨਾ ਦਿਵਸ ਦਾ ਤਿੰਨ ਸੌ ਸਾਲਾਂ ਸਮਾਗਮ ਰਚਾ ਰਿਹਾ ਸੀ, ਉਸ ਵੇਲੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਜਲੀਲ ਕਰਕੇ ਕੱਢ ਦਿੱਤਾ ਗਿਆ ਸੀ।

ਉਹਨਾਂ ਕਿਹਾ ਕਿ ਦੂਜੇ ਪਾਸੇ ਗੁਰੂ ਦੇ ਸੱਚੇ ਸੁੱਚੇ ਗੁਰਸਿੱਖ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਪ੍ਰਵਾਨ ਕਰਨ ਵਾਲਾ ਸਿੱਖ ਪੰਥ ਹੈ ਜਿਹੜਾ ਹੁਣ ਬਾਦਲਾਂ ਦੇ ਨਿਕਲੇ ਲਿਫਾਫੇ ਵਿੱਚੋਂ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰਦਾ। ਉਹਨਾਂ ਸਿੱਖ ਕੌਮ ਨੂੰ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਅਪੀਲ ਕਰਦਿਆ ਕਿਹਾ ਕਿ ਅਕਾਲੀ ਦਲ ਬਾਦਲ ਤੇ ਬਾਦਲ ਪਰਿਵਾਰ ਇਸ ਧਰਤੀ ’ਤੇ ਬੋਝ ਹੈ ਤੇ ਖਾਲਸਾ ਪੰਥ ’ਤੇ ਇਕ ਕਲੰਕ ਹੈ, ਜਿਸ ਤੋਂ ਸਿੱਖ ਨੂੰ ਸਿੱਖਾਂ ਨੂੰ ਖਹਿੜ੍ਹਾ ਛੁਡਵਾਉਣਾ ਚਾਹੀਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਿਸੇ ਤੇਜਧਾਰ ਹਥਿਆਰ ਨਾਲ ਸੁਖਬੀਰ ਬਾਦਲ ’ਤੇ ਹਮਲਾ ਕੀਤਾ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਸ੍ਰੀ ਅਕਾਲ ਤਖਤ ਸਾਹਿਬ ਤੇ ਹਰ ਸਾਲ ਮਨਾਏ ਜਾਂਦੇ ਤੀਜੇ ਘੱਲੂਘਾਰੇ ਦੀ ਯਾਦ 'ਚ ਕਰਵਾਏ ਜਾਂਦੇ ਸਮਾਗਮ ਦੌਰਾਨ ਪੁਲਿਸ ਦਾ ਨੰਗੇ-ਚਿੱਟੇ ਰੂਪ ਚ ਦਖਲ ਹਰ ਸਾਲ ਵੱਧ ਰਿਹਾ ਹੈ ਜੋ
ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਵਿਚ ਦੁਨੀਆਦਾਰੀ ਸਰਕਾਰ ਦੀ ਗੈਰਸਿਧਾਂਤਕ ਤੇ ਅਧਾਰਹੀਣ ਦਖਲਅੰਦਾਜ਼ੀ ਹੈ ਜਿਸ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: