December 20, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੂੰ ਪੰਜਾਬ ਦੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ 4 ਆਗੂਆਂ ਨੂੰ ਐਕਸ (X) ਦਰਜੇ ਦੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ ਹੈ।
ਇੰਡੀਅਨ ਐਕਸਪ੍ਰੈਸ (IE) ਨੇ ਖ਼ਬਰ ਦਾ ਸਰੋਤ ਨਾ ਦੱਸਦੇ ਹੋਏ ਲਿਖਿਆ ਹੈ ਕਿ ਖੁਫੀਆ ਰਿਪੋਰਟਾਂ ਮੁਤਾਬਕ ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਦੇ ਜਲੰਧਰ ਵਿਖੇ ਕਤਲ ਤੋਂ ਬਾਅਦ ਰਾਮੇਸ਼ਵਰ ਦਾਸ (ਲੁਧਿਆਣਾ), ਪ੍ਰਮੋਦ (ਅੰਮ੍ਰਿਤਸਰ), ਰਾਮਗੋਪਾਲ (ਜਲੰਧਰ) ਅਤੇ ਕੁਲਦੀਪ ਭਗਤ (ਜਲੰਧਰ) ‘ਤੇ ਸੰਭਾਵੀ ਹਮਲਾ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਜਗਦੀਸ਼ ਗਗਨੇਜਾ (65) ਨੂੰ ਗੋਲੀ ਮਾਰ ਦਿੱਤੀ ਸੀ। ਗਗਨੇਜਾ ਆਰ.ਐਸ.ਐਸ. ਦੇ ਪੰਜਾਬ ਵਿਚਲੇ ਅਹਿਮ ਆਗੂ ਸੀ। 6 ਅਗਸਤ ਨੂੰ ਹੋਏ ਇਸ ਹਮਲੇ ਵੇਲੇ ਮੋਟਰਸਾਈਕਲ ਸਵਾਰਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ।
ਸਬੰਧਤ ਖ਼ਬਰ:
ਜਗਦੀਸ਼ ਗਗਨੇਜਾ, ਦੁਰਗਾ ਪ੍ਰਸਾਦ ‘ਤੇ ਹਮਲੇ ਦੀ ਜ਼ਿੰਮੇਵਾਰੀ ਦਸਮੇਸ਼ ਰੈਜੀਮੈਂਟ ਨਾਂ ਦੀ ਜਥੇਬੰਦੀ ਨੇ ਲਈ …
ਇੰਡੀਅਨ ਐਕਸਪ੍ਰੈਸ ਮੁਤਾਬਕ ਆਰ.ਐਸ.ਐਸ. ਦੇ ਦਿੱਲੀ ਦਫਤਰ ਵਿਖੇ ਸੀ.ਆਈ.ਐਸ.ਐਫ. ਦੀ ਮੌਜੂਦਗੀ ਵੀ ਵਧਾ ਦਿੱਤੀ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ “ਆਰ.ਐਸ.ਐਸ. ਦੇ ਦਿੱਲੀ ਵਿਚਲੇ ਝੰਡੇਵਾਲਾਂ ਦਫਤਰ ਵਿਖੇ ਸੁਰੱਖਿਆ ਵਧਾ ਦਿੱਤੀ ਹੈ ਅਤੇ ਹਰੇਕ ਆਉਣ ਜਾਣ ਵਾਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਹੋਰ ਦੱਸਿਆ ਕਿ “ਆਰ.ਐਸ.ਐਸ. ਦੇ ਕਾਰਜਕਰਤਾਵਾਂ ਨੂੰ ਵੱਧ ਸਤਰਕ ਰਹਿਣ ਲਈ ਕਿਹਾ ਗਿਆ ਹੈ। ਇਲਾਕੇ ‘ਚ ਪੁਲਿਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Related Topics: Hindu Groups, Indian Politics, Indian Satae, Jagdish Gagneja, Punjab Politics, Rashtriya Swayamsewak Sangh (RSS)