May 11, 2016 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਬੀਤੇ ਦਿਨ ਗ੍ਰਿਫਤਾਰ ਕੀਤੇ ਟੀਮ ਇਨਸਾਫ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਨ੍ਹਾਂ ਦੇ ਪੁੱਤਰ ਅਤੇ 6 ਸਾਥੀਆਂ ਨੂੰ ਅੱਜ ਭਾਰਤੀ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਉਨ੍ਹਾਂ ਨੂੰ 24 ਮਈ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ, ਜਦਕਿ ਇਨ੍ਹਾਂ ਸਾਰਿਆਂ ਦੀ ਜ਼ਮਾਨਤ ‘ਤੇ ਸੁਣਵਾਈ ਬੁੱਧਵਾਰ ਨੂੰ ਕੀਤੇ ਜਾਣ ਦਾ ਹੁਕਮ ਸੁਣਾਇਆ।
ਪੁਲਿਸ ਵਲੋਂ ਸੋਮਵਾਰ ਦੀ ਦੁਪਹਿਰ ਟੀਮ ਇਨਸਾਫ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਪੁੱਤਰ ਅਜੈਬੀਰ ਸਿੰਘ ਅਤੇ 6 ਸਾਥੀਆਂ ਬਲਦੇਵ ਸਿੰਘ, ਭੁਪਿੰਦਰ ਸਿੰਘ, ਗੁਰਨਾਮ ਸਿੰਘ, ਅਰਜਨ ਸਿੰਘ ਚੀਮਾ, ਕੁਲਤੇਜ ਸਿੰਘ ਗਿੱਲ ਅਤੇ ਰਣਜੀਤ ਸਿੰਘ ਨੂੰ ਬੀਤੇ ਦਿਨ ਉਸ ਵੇਲੇ ਗ੍ਰਿਫਤਾਰ ਕੀਤਾ ਸੀ, ਜਦੋਂ ਇਹ ਸਾਰੇ ਵਿਅਕਤੀ ਫਿਰੋਜ਼ਪੁਰ ਸੜਕ ਸਥਿਤ ਗਰੈਂਡ ਵਾਕ ਮਾਲ ਦੇ ਬਾਹਰ ਫਾਸਟਵੇ ਕੰਪਨੀ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ।
ਫਾਸਟਵੇ ਕੰਪਨੀ ਵਲੋਂ ਜ਼ੀ ਪੰਜਾਬੀ ਨੂੰ ਪੀਤੇ ਦਿਨ ਬਲੈਕ ਲਿਸਟ ਕਰ ਦਿੱਤਾ ਸੀ ਅਤੇ ਟੀਮ ਇਨਸਾਫ ਵਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਮੰਗਲਵਾਰ ਦੁਪਹਿਰ 3.30 ਵਜੇ ਦੇ ਕਰੀਬ ਵਿਧਾਇਕ ਬੈਂਸ, ਉਨ੍ਹਾਂ ਦੇ 6 ਸਾਥੀਆਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਜੱਜ ਸ. ਜਾਪਇੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਆਿ, ਜਥਿੇ ਵਿਧਾਇਕ ਬੈਂਸ ਦੇ ਵਕੀਲ ਸ. ਜਗਮੋਹਣ ਸਿੰਘ ਵੜੈਚ ਨੇ ਅਦਾਲਤ ਵਿਚ ਬਹਿਸ ਕੀਤੀ। ਜਿਸ ‘ਤੇ ਜੱਜ ਨੇ ਇਨ੍ਹਾਂ ਸਾਹਿਆਂ ਨੂੰ 24 ਮਈ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ, ਜਦਕਿ ਇਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਬੁੱਧਵਾਰ ਨੂੰ ਕਰਨ ਦਾ ਹੁਕਮ ਸੁਣਾਇਆ।
Related Topics: FastWay Cable Network, Simarjit SIngh Bains, Team Insaaf, Zee Punjab Haryana Himachal