March 4, 2016 | By ਸਿੱਖ ਸਿਆਸਤ ਬਿਊਰੋ
ਹਾਂਗਕਾਂਗ (3 ਮਾਰਚ, 2016): ਦਸਤਾਰ ਸਿੱਖੀ ਸਰੁਪ ਦਾ ਅਨਿੱਖੜਵਾਂ ਅੰਗ ਹੈ ਅਤੇ ਇਸਤੋਂ ਬਿਨ੍ਹਾਂ ਸਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਿੱਖ ਦੇ ਗੁਰੂ ਨਾਲ ਪਾਕ-ਪਵਿੱਤਰ ਰਿਸ਼ਤੇ ਦੀ ਜ਼ਾਮਣ ਵੀ ਹੈ ਅਤੇ ਸਿੱਖ ਨੂੰ ਗੁਰੂ ਸਾਹਿਬਾਨ ਵੱਲੋਂ ਉਸਦੀ ਨਿਰਧਾਰਤ ਕੀਤੀ ਜ਼ਿਮੇਵਾਰੀ ਦੀ ਵੀ ਯਾਦ ਦਵਾਉਂਦੀ ਹੈ।
ਇਸ ਸਮੇਂ ਸਮੁੱਚੇ ਸੰਸਾਰ ਵਿੱਚ ਸਿੱਖ ਵੱਸ ਰਹੇ ਹਨ ਅਤੇ ਆਪਣੀ ਪਛਾਣ ਪ੍ਰਤੀ ਪੂਰੀ ਤਰਾਂ ਜਾਗਰੂਕ ਹਨ। ਸੰਸਾਰ ਭਰ ਵਿੱਚ ਸਿੱਖਾਂ ਵੱਲੋਂ ਆਪਣੇ ਧਰਮ, ਸਭਿਆਚਾਰ ਅਤੇ ਸਿੱਖ ਧਰਮ ਬਾਰੇ ਵੱਖ-ਵੱਖ ਢੰਗਾਂ ਤਰੀਕਿਆਂ ਨਾਲ ਸੰਸਾਰ ਨੁੰ ਜਾਣੂ ਕਰਵਾਇਆ ਜਾਂਦਾ ਹੈ।
ਕਾਂਗਕਾਂਗ ਵਿੱਚ ਵੱਸ ਰਹੇ ਸਿੱਖ ਭਾਈਚਾਰੇ ਵੱਲੋਂ ਵੱਲੋਂ ਸਿੱਖ ਕੌਮ ਦੀ ਅਜ਼ਮਤ ਅਤੇ ਮਾਣ ਸਤਿਕਾਰ ਦਾ ਪ੍ਰਤੀਕ ਦਸਤਾਰ ਪ੍ਰਤੀ ਹਾਂਗਕਾਂਗ ਵਸਦੇ ਸਮੁੱਚੇ ਭਾਈਚਾਰਿਆਂ ਵਿਚ ਜਾਗਿ੍ਤੀ ਪੈਦਾ ਕਰਨ ਦੇ ਮਕਸਦ ਤਹਿਤ ਅੰਤਰਰਾਸ਼ਟਰੀ ਦਸਤਾਰ ਦਿਵਸ ਗੁਰਦੁਆਰਾ ਖ਼ਾਲਸਾ ਦਿਵਾਨ ਵਿਖੇ ਮਨਾਇਆ ਗਿਆ।
ਇਸ ਮੌਕੇ ਬੱ ਚਿਆਂ ਦੇ ਕਰਵਾਏ ਗਏ ਦਸਤਾਰ ਮੁਕਾਬਲੇ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਅਤੇ ਦਸਤਾਰ ਸਜਾਈ ਹਰ ਬੱਚੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਰੱਸਟ ਵੱਲੋਂ ਇਨਾਮ ਵੰਡੇ ਗਏ । ਸਮਾਗਮ ਵਿਚ ਮੁੱਖ ਆਕਰਸ਼ਨ ਰਹੇ ਸਪੈਨਿਸ਼ ਜੋੜੇ ਅਤੇ ਕੁਝ ਚੀਨੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਨਿੱਜੀ ਰੁਚੀ ਵਿਖਾਉਂਦਿਆਂ ਦਸਤਾਰ ਧਾਰਨ ਕਰਨ ‘ਤੇ ਖ਼ਾਲਸਾ ਦਿਵਾਨ ਪ੍ਰਬੰਧਕ ਕਮੇਟੀ ਦੇ ਨੁਮਾਇੰ ਦਿਆਂ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਬੀਬੀ ਸੁਰਚਨਾ ਕੌਰ, ਗੁਰਦੇਵ ਸਿੰਘ ਗਾਲਿਬ, ਗੁਲਬੀਰ ਸਿੰਘ ਬਤਰਾ, ਕੁਲਬੀਰ ਸਿੰਘ ਸਭਰਾਅ ਅਤੇ ਸ਼ਰਨਜੀਤ ਸਿੰਘ ਵੱਲੋਂ ਦਸਤਾਰਧਾਰੀ ਸਿੱਖ ਨੂੰ ਜ਼ਿੰਮੇਵਾਰੀਆਂ ਤੋਂ ਅਗਾਹ ਕਰਦਿਆਂ ਮੌਜੂਦਾ ਚੁਣੌਤੀਆਂ ਦਾ ਮੁਕਾਬਲਾ ਕਰਨ ਅਤੇ ਦਸਤਾਰ ਦਾ ਮਾਣ ਸਤਿਕਾਰ ਪੂਰੇ ਵਿਸ਼ਵ ਅੰਦਰ ਕਾਇਮ ਕਰਨ ਲਈ ਸੰਪੂਰਨ ਸਿੱਖ ਸਿਧਾਂਤ ਅਤੇ ਗੁਰਬਾਣੀ ਤੋਂ ਸੇਧ ਲੈਣ ਦੀ ਪ੍ਰੇਰਨਾ ਦਿੱਤੀ ।
ਸਮਾਗਮ ਦੇ ਪ੍ਰਬੰਧਕ ਸ਼ਰਨਜੀਤ ਸਿੰਘ ਅਤੇ ਬੀਬੀ ਸੁਰਚਨਾ ਕੌਰ ਵੱਲੋਂ ਸਾਰੇ ਪ੍ਰੋਗਰਾਮ ਵਿਚ ਸਿਖਲਾਈ ਅਤੇ ਸਹਿਯੋਗ ਦੇਣ ਬਦਲੇ ਅਮਰਦੀਪ ਸਿੰਘ, ਗਗਨਪ੍ਰੀਤ ਕੌਰ, ਸੁਖਰੂਪ ਸਿੰਘ, ਜੁਗਰਾਜ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਕੌਰ, ਪ੍ਰਭਸ਼ਰਨ ਕੌਰ, ਸੁਖਦੇਵ ਸਿੰਘ ਸਭਰਾਅ, ਪ੍ਰਭਦਿਆਲ ਸਿੰਘ, ਮਲਕੀਤ ਸਿੰਘ ਸੱਗੂ, ਮਲਕੀਤ ਸਿੰਘ ਮੁੰਡਾ ਪਿੰਡ ਅਤੇ ਸੁਖਬੀਰ ਸਿੰਘ ਸੰਪਾਦਕ ਸਾਂਝ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ
Related Topics: Dastar, Sikhs in Hongkong, Turban, Turban Issue