August 8, 2015 | By ਸਿੱਖ ਸਿਆਸਤ ਬਿਊਰੋ
ਹੁਸ਼ਿਆਰਪੁਰ ( 8 ਅਗਸਤ, 2015): ਅੱਜ ਦਲ ਖਾਲਸਾ ਜਥੇਬੰਦੀ ਦੀ ਇੱਕ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਸ.ਹਰਚਰਨਜੀਤ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੁਸ਼ਿਆਰਪੁਰ ਵਿਖੇ ਹੋਈ ਜਿਸ ਵਿੱਚ ਪਾਰਟੀ ਦੇ ਮੁੱਖ ਬੁਲਾਰੇ ਭਾਈ ਕੰਵਰਪਾਲ ਸਿੰਘ ਦੀ ਗ੍ਰਿਫਤਾਰੀ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ।
ਉਨਾ ਕਿਹਾ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਅਕਾਲੀ ਸਰਕਾਰ ਨੇ ਦਲ ਖਾਲਸਾ ਦੀ ੩੭ਵੀ ਵਰੇਗੰਢ ਮੌਕੇ ਤੋਹਫਾ ਦਿੱਤਾ ਹੈ।ਉਹਨਾ ਕਿਹਾ ਜਿਸ ਢੰਗ ਨਾਲ ਪੰਜਾਬ ਪੁਲਿਸ ਸਿਆਸੀ ਆਗੂਆਂ ਦੇ ਘਰਾ ਵਿੱਚ ਅੱਧੀ ਰਾਤ ਨੂੰ ਜਾ ਕੇ ਗ੍ਰਿਫਤਾਰ ਕਰ ਰਹੀ ਹੈ ਇਹ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਂਕ ਹੈ।
ਉਹਨਾ ਕਿਹਾ ਅਕਾਲੀ ਸਰਕਾਰ ਪੰਥਕ ਸਿਆਸੀ ਆਗੂਆਂ ਦੀ ਗ੍ਰਿਫਤਾਰੀ ਪਾ ਕੇ ਸਿੱਖ ਮਨਾ ਅੰਦਰ ਸਹਿਮ ਦਾ ਮਾਹੋਲ ਪੈਦਾ ਕਰਨਾ ਚਾਹੁੰਦੀ ਹੈ।ਦਲ ਖਾਲਸਾ ਅਪਣੇ ਐਲਾਨੇ ਹੋਏ ਪ੍ਰੌਗਰਾਮ “ਅਜ਼ਾਦੀ ਸੰਕਲਪ ਦਿਵਸ” ਨੂੰ ਪੂਰੇ ਜਾਹੋ ਜਲਾਲ ਨਾਲ ੧੩ ਅਗਸਤ ਨੂੰ ਜਲੰਧਰ ਵਿਖੇ ਮਨਾਏਗੀ।
ਡਾ.ਮਨਜਿੰਦਰ ਸਿੰਘ ਜੰਡੀ ਨੇ ਕਿਹਾ ਇਸ ਤਰਾ ਗ੍ਰਿਫਤਾਰੀਆਂ ਨਾਲ ਸਰਕਾਰ ਦਲ ਖਾਲਸਾ ਨੂੰ ਅਪਣੇ ਨਿਸ਼ਾਨੇ ਅਤੇ ਵੱਚਨਬੱਧਤਾ ਤੋ ਥਿੜਕਾ ਨਹੀ ਸਕਦੀ ਅਸੀ ਅਪਣੇ ਅਜ਼ਾਦੀ ਸੰਘਰਸ਼ ਨੂੰ ਇਸੇ ਤਰਾ ਜਾਰੀ ਰੱਖਾਗੇ।
ਇਸ ਸਮੇ ਇਨਾ ਤੋ ਇਲਾਵਾ ਭਾਈ ਗੁਰਦੀਪ ਸਿੰਘ ਕਾਲਕੱਟ,ਭਾਈ ਰਣਵੀਰ ਸਿੰਘ,ਨੋਬਲਜੀਤ ਸਿੰਘ,ਹਰਵਿੰਦਰ ਸਿੰਘ ਹਰਮੋਏ,ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਭਾਈ ਪ੍ਰਮਜੀਤ ਸਿੰਘ,ਗੁਰਪ੍ਰੀਤ ਸਿੰਘ ਗੁਰਮੀਤ ਸਿੰਘ,ਮਨਜੀਤ ਸਿੰਘ ਅਤੇ ਗੁਰਨਾਮ ਸਿੰਘ ਹਾਜਿਰ ਸਨ।
Related Topics: Bhai Harcharanjeet Singh Dhami, Bhai Kanwarpal Singh, Dal Khalsa International