ਜੋਧਾਂ/ ਲਲਤੋਂ (ਦਲਜੀਤ ਸਿੰਘ ਰੰਧਾਵਾ): ਭਾਈ ਧਿਆਨ ਸਿੰਘ ਮੰਡ ਵਲੋਂ ਪਿੰਡ ਬਰਗਾੜੀ ਵਿਖੇ ਲਾਏ ਗਏ “ਇਨਸਾਫ ਮੋਰਚੇ” ਵਿੱਚ ਗੁਰਮਤਿ ਪ੍ਰਚਾਰ ਭਲਾਈ ਸਭਾ ਮੰਡੀ ਮੁੱਲਾਂਪੁਰ ਤੋਂ ਭਾਈ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪ੍ਰਚਾਰ ਸਭਾ ਦੇ ਅਹੁਦੇਦਾਰਾਂ ਵਲੋਂ ਬੀਤੇ ਦਿਨੀਂ ਹਾਜਰੀ ਲਗਵਾਈ ਗਈ।

ਇਸ ਮੌਕੇ ਪ੍ਰਚਾਰ ਸਭਾ ਦੇ ਸਮੂਹ ਆਗੂਆਂ ਭਾਈ ਗੁਰਜੰਟ ਸਿੰਘ ਸੁਧਾਰ, ਭਾਈ ਸਵਰਨ ਸਿੰਘ ਈਸੇਵਾਲ, ਭਾਈ ਦਲਜੀਤ ਸਿੰਘ ਖੰਡੂਰ, ਭਾਈ ਗੁਰਮਿੰਦਰ ਸਿੰਘ, ਭਾਈ ਮਹਿੰਦਰਪਾਲ ਸਿੰਘ ਬੈਂਸ, ਭਾਈ ਜਸਵਿੰਦਰ ਸਿੰਘ ਭੱਟੀਆਂ ਨੇ ਭਾਈ ਸਾਹਿਬ ਭਾਈ ਧਿਆਨ ਸਿੰਘ ਮੰਡ ਜੀ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਭਾਈ ਜਸਵਿੰਦਰ ਸਿੰਘ ਮੁੱਲਾਂਪੁਰ ਨੇ ਸਮੂਹ ਸਿੱਖ ਪੰਥ ਨੂੰ ਅਪੀਲ ਕੀਤੀ ਕਿ 7 ਅਕਤੂਬਰ ਨੂੰ ਪੰਜਾਬ ਦੇ ਕੋਨੇ ਕੋਨੇ ਚੋਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਹੀਰਾਂ ਘੱਤ ਬਰਗਾੜੀ ਮੋਰਚੇ ਵਿੱਚ ਪੁੱਜਣ ਤਾਂ ਜੋ ਪੰਥ ਦੋਖੀਆਂ ਨੂੰ ਦਿਖਾਇਆ ਜਾਵੇ ਕਿ ਜ਼ਮੀਰ ਵਾਲੇ ਸਿੱਖ ਅਜੇ ਵੀ ਪੰਜਾਬ ਵਿੱਚ ਹਨ।