ਤਲਵੰਡੀ ਸਾਬੋ, 20 ਦਸੰਬਰ (ਜ. ਸ਼ ਰਾਹੀ)-ਡੇਰਾ ਸਿਰਸਾ ਖਿਲਾਫ਼ ਸਿੱਖ ਜਥੇਬੰਦੀਆਂ ਵਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਨਿਰੰਤਰ ਜਾਰੀ ਹੈ। ਅੱਜ 40ਵਾਂ ਜਥਾ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਰਵਾਨਾ ਹੋਇਆ ਜਿਸਨੂੰ ਪੁਲਿਸ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਰੋਕ ਕੇ ਗ੍ਰਿਫ਼ਤਾਰ ਕਰ ਲਿਆ। ਜਥਾ ਰਵਾਨਾ ਹੋਣ ਤੋਂ ਪਹਿਲਾਂ ਤਖ਼ਤ ਸਾਹਿਬ ਦੇ ਨਜ਼ਦੀਕ ਲਗਾਏ ਦੀਵਾਨ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਜਿਥੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਜੰਮ ਕੇ ਆਲੋਚਨਾ ਕੀਤੀ ਉਥੇ ਸ: ਬਾਦਲ ਨੂੰ ਪੰਥਕ ਮਰਿਯਾਦਾਵਾਂ ਦਾ ਦੋਖੀ ਵੀ ਦੱਸਿਆ।
ਆਗੂਆਂ ’ਚ ਬਾਬਾ ਬਲਜੀਤ ਸਿੰਘ ਦਾਦੂ ਸਾਹਿਬ, ਸੁਖਵਿੰਦਰ ਸਿੰਘ ਸਤਿਕਾਰ ਸਭਾ, ਬਲਜਿੰਦਰ ਸਿੰਘ ਖਾਲਸਾ ਫ਼ੌਜ, ਰਾਜਾ ਰਾਜ ਸਿੰਘ, ਬਾਬਾ ਚੜ੍ਹਤ ਸਿੰਘ, ਮਾਤਾ ਮਲਕੀਤ ਕੌਰ ਕੌਮੀ ਪੰਚ ਪੰਚ ਪ੍ਰਧਾਨੀ, ਜਗਦੇਵ ਸਿੰਘ ਮਲਕਾਣਾ, ਗੁਰਪ੍ਰੀਤ ਸਿੰਘ ਭੈਣੀ ਬਾਘਾ, ਸੁਰਿੰਦਰ ਕੌਰ ਫਰੀਦਕੋਟ ਤੇ ਹੋਰ ਸਿੱਖ ਸੰਗਤਾਂ ਮੌਜੂਦ ਸਨ ਜਦਕਿ ਸ਼ਹੀਦੀ ਜਥੇ. ’ਚ ਗੁਰਦੀਪ ਸਿੰਘ, ਸੁਖਚੈਨ ਸਿੰਘ, ਪਾਲਾ ਸਿੰਘ, ਸੁਖਜੀਤ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਸ਼ਿੰਦਰ ਸਿੰਘ, ਗੁਰਬਚਨ ਸਿੰਘ, ਗੁਰਬਾਜ ਸਿੰਘ, ਜਗਸੀਰ ਸਿੰਘ ਤੇ ਬਾਜ ਸਿੰਘ ਸ਼ਾਮਲ ਸਨ। ਜਥਾ ਰਵਾਨਾ ਹੋਣ ਤੋਂ ਪਹਿਲਾਂ ਤਖ਼ਤ ਸਾਹਿਬ ਵਿਖੇ ਅਰਦਾਸ ਦੀ ਰਸਮ ਜਥੇਦਾਰ ਰਾਜਾ ਰਾਮ ਸਿੰਘ ਨੇ ਨਿਭਾਈ ਜਦਕਿ ਗੁਰਮੀਤ ਸਿੰਘ ਮੰਡੀ ਕਲਾਂ ਦੇ ਢਾਡੀ ਜਥੇ ਨੇ ਇਤਿਹਾਸ ਸੁਣਾਇਆ।