Site icon Sikh Siyasat News

ਸੰਵਾਦ ਵਲੋਂ “ਗੁਰਮਤਿ ਵਿਚ ਹੁਕਮ ਅਤੇ ਨਦਰਿ” ਵਿਸ਼ੇ ਤੇ ਗੋਸ਼ਟਿ 4 ਮਾਰਚ ਨੂੰ ਪਿੰਡ ਰਤਨ ਵਿਖੇ

ਲੁਧਿਆਣਾ: ਵਿਚਾਰ ਮੰਚ ਸੰਵਾਦ ਵਲੋਂ “ਗੁਰਮਤਿ ਵਿਚ ਹੁਕਮ ਅਤੇ ਨਦਰਿ” ਵਿਸ਼ੇ ਉੱਤੇ ਇਕ ਗੋਸ਼ਟਿ ਗੁਰਦੁਆਰਾ ਟਾਹਲੀ ਸਾਹਿਬ (ਪਾਤਿਸ਼ਾਹੀ 10ਵੀਂ), ਪਿੰਡ ਰਤਨ (ਨੇੜੇ ਜੋਧਾਂ-ਮਨਸੂਰਾਂ- ਪੱਖੋਵਾਲ ਸੜਕ) ਜਿਲ੍ਹਾ ਲੁਧਿਆਣਾ ਵਿਖੇ ਮਿਤੀ 4 ਮਾਰਚ, 2019 (ਦਿਨ: ਸੋਮਵਾਰ) ਸਵੇਰੇ 10 ਵਜੇ ਤੋਂ ਕਰਵਾਈ ਜਾ ਰਹੀ ਹੈ।

ਸੰਵਾਦ ਵਲੋਂ “ਗੁਰਮਤਿ ਵਿਚ ਹੁਕਮ ਅਤੇ ਨਦਰਿ” ਵਿਸ਼ੇ ਤੇ ਗੋਸ਼ਟਿ 4 ਮਾਰਚ ਨੂੰ ਪਿੰਡ ਰਤਨ ਵਿਖੇ

ਇਸ ਗੋਸ਼ਟਿ ਵਿਚ ਬਾਬਾ ਸੇਵਾ ਸਿੰਘ (ਰਾਮਪੁਰ ਖੇੜਾ), ਗਿਆਨੀ ਸਾਹਿਬ ਸਿੰਘ (ਸ਼ਾਹਬਾਦ ਮਾਰਕੰਡਾ) ਅਤੇ ਡਾ. ਕੰਵਲਜੀਤ ਸਿੰਘ ਆਪਣੇ ਵਿਚਾਰ ਸਾਂਝੇ ਕਰਨਗੇ।

ਇਸ ਗੋਸ਼ਟਿ ਦੇ ਪ੍ਰਬੰਧਕਾਂ ਵਲੋਂ ਸਭਨਾ ਨੂੰ ਸਮਾਗਮ ਵਿਚ ਪਹੁੰਚ ਕੇ ਬੁਲਾਰਿਆਂ ਦੇ ਵਿਚਾਰ ਸੁਣਨ ਦਾ ਸੱਦਾ ਦਿੱਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version