Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

3 ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਸਣੇ ਲੁਧਿਆਣਾ, ਅੰਮ੍ਰਿਤਸਰ ਦੇ ਕਮਿਸ਼ਨਰ ਅਤੇ 29 ਪੁਲਿਸ ਅਧਿਕਾਰੀ ਤਬਦੀਲ

3 ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਸਣੇ ਲੁਧਿਆਣਾ, ਅੰਮ੍ਰਿਤਸਰ ਦੇ ਕਮਿਸ਼ਨਰ ਅਤੇ 29 ਪੁਲਿਸ ਅਧਿਕਾਰੀ ਤਬਦੀਲ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੋਮਵਾਰ ਡੀਜੀਪੀ ਤੋਂ ਐਸਪੀ ਤੱਕ ਰੈਂਕ ਦੇ 29 ਅਫ਼ਸਰ ਤਬਦੀਲ ਕਰ ਦਿੱਤੇ ਹਨ। ਇਨ੍ਹਾਂ ਵਿੱਚ 18 ਆਈਪੀਐਸ ਤੇ 11 ਪੀਪੀਐਸ ਅਧਿਕਾਰੀ ਸ਼ਾਮਲ ਹਨ। ਲੁਧਿਆਣਾ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰਾਂ ਸਮੇਤ ਕਈ ਜ਼ਿਲ੍ਹਾ ਪੁਲਿਸ ਮੁਖੀ ਵੀ ਤਬਦੀਲ ਕਰ ਦਿੱਤੇ ਹਨ।

PP-Transfers
ਪ੍ਰਤੀਕਾਤਮਕ ਤਸਵੀਰ

ਨਵੀਆਂ ਤਾਇਨਾਤੀਆਂ ਮੁਤਾਬਕ ਹਰਦੀਪ ਸਿੰਘ ਢਿੱਲੋਂ ਨੂੰ ਡੀਜੀਪੀ ਅੰਦਰੂਨੀ ਚੌਕਸੀ ਤੇ ਮਨੁੱਖੀ ਅਧਿਕਾਰ ਅਤੇ ਵੈਲਫੇਅਰ ਦਾ ਵਾਧੂ ਚਾਰਜ, ਗੁਰਪ੍ਰੀਤ ਕੌਰ ਦਿਉ ਨੂੰ ਆਈਜੀ ‘ਪ੍ਰੋਵੀਜ਼ਨਿੰਗ’ ਦੇ ਨਾਲ ਆਈਜੀ ਲਿਟੀਗੇਸ਼ਨ ਦਾ ਵਾਧੂ ਚਾਰਜ, ਜਤਿੰਦਰ ਕੁਮਾਰ ਜੈਨ ਨੂੰ ਆਈਜੀ ਕਮਾਂਡੋ ਬਹਾਦਰਗੜ੍ਹ, ਐਸ.ਕੇ. ਅਸਥਾਨਾ ਨੂੰ ਆਈਜੀ ਨਵੀਨੀਕਰਨ ਤੇ ਵਾਧੂ ਚਾਰਜ ਆਈਟੀ ਤੇ ਸਟੇਟ ਕ੍ਰਾਈਮ ਬਿਊਰੋ ਪੰਜਾਬ, ਸ਼ਸ਼ੀ ਪ੍ਰਭਾ ਦਿਵੇਦੀ ਨੂੰ ਆਈਜੀ ਕ੍ਰਾਈਮ, ਆਰ.ਐਨ. ਢੋਕੇ ਨੂੰ ਕਮਿਸ਼ਨਰ ਪੁਲਿਸ ਲੁਧਿਆਣਾ, ਸੁਧਾਂਸ਼ੂ ਸ੍ਰੀਵਾਸਤਵਾ ਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਵੀ. ਨੀਰਜਾ ਆਈਜੀ ਪ੍ਰਸੋਨਲ, ਅਨੀਤਾ ਪੁੰਜ ਆਈਜੀ ਸਿਖਲਾਈ ਤੇ ਫਿਲੌਰ ਦੇ ਸਿਖਲਾਈ ਕੇਂਦਰ ਦੇ ਡਾਇਰੈਕਟਰ ਦਾ ਵਾਧੂ ਚਾਰਜ, ਗੌਤਮ ਚੀਮਾ ਆਈਜੀ ਕਾਨੂੰਨ ਵਿਵਸਥਾ ਤੇ, ਜੀ. ਨਾਗੇਸ਼ਵਰ ਰਾਓ ਨੂੰ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ, ਐਲ.ਕੇ. ਯਾਦਵ ਆਈਜੀ ਕ੍ਰਾਈਮ ਪੰਜਾਬ, ਨੌਨਿਹਾਲ ਸਿੰਘ ਆਈਜੀ ਵੈਲਫੇਅਰ ਤੇ ਸਰਹੱਦੀ ਰੇਂਜ ਦੇ ਆਈਜੀ ਦਾ ਵਾਧੂ ਚਾਰਜ, ਰਾਜੇਸ਼ ਕੁਮਾਰ ਜੈਸਵਾਲ ਆਈਜੀ ਐਸਟੀਐਫ, ਕੁੰਵਰ ਵਿਜੇ ਪ੍ਰਤਾਪ ਸਿੰਘ ਆਈਜੀ ਏਟੀਐਸ ਇੰਟੈਲੀਜੈਂਸ 2, ਸੁਰਿੰਦਰ ਪਾਲ ਸਿੰਘ ਪਰਮਾਰ ਆਈਜੀ ਸਾਈਬਰ ਕ੍ਰਾਈਮ, ਜਤਿੰਦਰ ਸਿੰਘ ਔਲਖ ਆਈਜੀ ਹੈਕੁਆਰਟਰ ਲਾਇਆ ਗਿਆ ਹੈ।

ਬਲਜੋਤ ਸਿੰਘ ਰਾਠੌਰ ਐਸਐਸਪੀ ਬਰਨਾਲਾ, ਸੁਸ਼ੀਲ ਕੁਮਾਰ ਐਸਐਸਪੀ ਮੁਕਤਸਰ, ਸੰਦੀਪ ਗੋਇਲ ਏਆਈਜੀ ਲੁਧਿਆਣਾ, ਪੀਪੀਐਸ ਰਾਜਜੀਤ ਸਿੰਘ ਨੂੰ ਐਸਐਸਪੀ ਮੋਗਾ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਡੀ. ਸੁਧਾਰਵਿਜੀ ਏਡੀਸੀਪੀ 2 ਜਲੰਧਰ, ਕੰਵਲਜੀਤ ਕੌਰ ਐਸਪੀ ਸੁਰੱਖਿਆ ਤੇ ਟ੍ਰੈਫਿਕ ਪਟਿਆਲਾ, ਭਾਗੀਰਥ ਸਿੰਘ ਐਸਪੀ ਹੈਡਕੁਆਰਟਰ ਪਠਾਨਕੋਟ, ਸੁਰਿੰਦਰਜੀਤ ਸਿੰਘ ਮੰਡ ਏਆਈਜੀ ਕ੍ਰਾਈਮ, ਹਰਵਿੰਦਰ ਸਿੰਘ ਐਸਪੀ ਹੈਡ ਕੁਆਰਟਰ ਪਟਿਆਲਾ, ਅਮਰਜੀਤ ਸਿੰਘ ਐਸਪੀ (ਡੀ) ਪਟਿਆਲਾ, ਕੇਸਰ ਸਿੰਘ ਐਸਪੀ ਪਟਿਆਲਾ, ਰਮਿੰਦਰਜੀਤ ਸਿੰਘ ਨੂੰ ਏਡੀਸੀਪੀ ਜਲੰਧਰ ਲਇਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਤਖਤ ਪੰਜਾਬ ਦੇ ਸੂਬੇਦਾਰ ਨੂੰ ਪੂਰਾ ਮਿੱਥ ਕੇ ਠਿੱਠ ਕਰ ਰਿਹਾ ਹੈ। ਦਿੱਲੀ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਭਖੇ ਹੋਏ ਸੰਘਰਸ਼ ਦੌਰਾਨ ਜਦੋਂ ਪੰਜਾਬ ਦੇ ਮੌਜੂਦਾ ਸੂਬੇਦਾਰ
ਪਿਛਲੇ ਚਾਰ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਪੰਜਾਬ ਦੇ ਮੰਤਰੀਆਂ ਦੇ ਕਰਕੇ ‘ਅਸਲ ਸ਼ਾਸਨ’ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਮੁੱਖ ਸਕੱਤਰ ਨੂੰ ਅਹੁਦੇ ਤੋਂ ਹਟਾਣਾ ਪਿਆ ਹੈ।
ਸਾਲ 1991 ਵਿੱਚ ਭਾਈ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਤੇ ਕਤਲ ਕਰਨ ਦੇ ਮਾਮਲੇ ਵਿੱਚ 29 ਸਾਲ ਬਾਅਦ ਕਾਨੂੰਨ ਦੀ ਦਾੜ੍ਹ ਹੇਠ ਆਏ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਪੁਲਿਸ ਸੁਮੇਧ
ਪੰਜਾਬ ਵਿੱਚ ਅਚਨਚੇਤ ਹੀ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਬੇਹਿਸਾਬ ਵਾਧਾ ਕਿਵੇਂ ਹੋ ਗਿਆ? ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਦਰਸ਼ਨਾਂ ਕਾਰਣ ਉਥੇ ਫਸ ਗਈਆਂ ਸੰਗਤਾਂ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: