Site icon Sikh Siyasat News

26 ਜਨਵਰੀ ਨੂੰ ਵਿਸਾਹਘਾਤ ਦਿਹਾੜੇ ਵਜੋਂ ਮਨਾਉਂਦਿਆਂ ਸਵੈ-ਨਿਰਣੇ ਦੇ ਹੱਕ ਲਈ ਮਾਰਚ ਕੱਢਾਂਗੇ: ਦਲ ਖਾਲਸਾ

ਅੰਮ੍ਰਿਤਸਰ: 26 ਜਨਵਰੀ ਨੂੰ ਭਾਰਤ ਦੇ 70ਵੇ ਗਣਤੰਤਰ ਦਿਹਾੜੇ ਮੌਕੇ ਸਿੱਖਾਂ ਦੀ ਆਜ਼ਾਦੀ ਪਸੰਦ ਜਥੇਬੰਦੀ ਦਲ ਖਾਲਸਾ ਸਰਕਾਰੀ ਜਸ਼ਨਾਂ ਦੇ ਸਮਾਨਾਂਤਰ ਪੰਜਾਬ ਦੇ ਤਿੰਨ ਸ਼ਹਿਰਾਂ ਹੁਸ਼ਿਆਰਪੁਰ, ਲੁਧਿਆਣਾ ਅਤੇ ਜ਼ੀਰਾ ਵਿਖੇ ਪੰਜਾਬ ਲਈ ਸਵੈ-ਨਿਰਣੇ ਦੇ ਹੱਕ ਨੂੰ ਪ੍ਰਾਪਤ ਕਰਨ ਲਈ ਮਾਰਚ ਕੱਢੇਗੀ।

ਮਾਰਚ ਦਾ ਮੁੱਖ ਮਕਸਦ ਭਾਰਤੀ ਨਿਜ਼ਾਮ ਨੂੰ ਇਹ ਯਾਦ ਦਿਵਾਉਣਾ ਹੈ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ੩ ਜੂਨ ੧੯੪੭ ਨੂੰ ਪੰਜਾਬ ਸਮੇਤ ਸਾਰੇ ਸੂਬਿਆਂ ਦੇ ਲੋਕਾਂ/ਕੌਮਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਜਿਸ ਤੋਂ ਭਾਰਤੀ ਆਗੂ ਅੱਜ ਮੁਨਕਰ ਹੋਏ ਬੈਠੇ ਹਨ।

ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ ਅਤੇ ਰਣਬੀਰ ਸਿੰਘ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।

ਦਲ ਖਾਲਸਾ ਦਾ ਕਹਿਣਾ ਹੈ ਕਿ ਇਸ ਹੱਕ ਪ੍ਰਤੀ ਭਾਰਤੀ ਨਿਜ਼ਾਮ ਦਾ ਰਾਜਨੀਤਿਕ ਸਟੈਂਡ ਭਾਂਵੇ ਕੁਝ ਵੀ ਹੋਵੇ, ਪਰ ਭਾਰਤ ਯੂ.ਐਨ.ਉ ਦੇ ਚਾਰਟਰ ਅਤੇ ਕਨਵੈਨਸ਼ਨ ਅਨੁਸਾਰ ਲੋਕਾਂ ਨੂੰ ਇਹ ਹੱਕ ਦੇਣ ਲਈ ਪਾਬੰਦ ਹੈ।

ਉਹਨਾਂ ਕਿਹਾ ਕਿ ਜਦ ਭਾਰਤ ਦੇ ਲੋਕ ਆਪਣਾ ਗਣਤੰਤਰ ਦਿਵਸ ਮਨਾਉਣਗੇ, ਉਸੇ ਸਮੇ ਭਾਰਤੀ ਉਪਮਹਾਦੀਪ ਅੰਦਰ ਜਬਰੀ ਲਤਾੜੀਆਂ ਅਤੇ ਦਬਾਈਆਂ ਗਈਆਂ ਕੌਮਾਂ ਜਿਨ੍ਹਾਂ ਵਿੱਚ ਸਿੱਖ ਵੀ ਸ਼ਾਮਿਲ ਹਨ, ਉਹ ਆਪਣੇ ਇਸ ਖੁੱਸੇ ਹੱਕ ਨੂੰ ਪ੍ਰਾਪਤ ਕਰਨ ਲਈ ਅਸਰਦਾਰ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version