Site icon Sikh Siyasat News

ਕਿਸਾਨੀ ਸੰਘਰਸ਼ ਦੀ ਹਿਮਾਇਤ ਵਿੱਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਨੇ ਭਾਰਤ ਸਰਕਾਰ ਦਾ ਪਦਮ ਸ੍ਰੀ ਵਾਪਸ ਮੋੜਿਆ

ਚੰਡੀਗੜ੍ਹ – ਕਿਸਾਨੀ ਸੰਘਰਸ਼ ਦੀ ਹਿਮਾਇਤ ‘ਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਭਾਰਤ ਸਰਕਾਰ ਦਾ “ਪਦਮ ਸ੍ਰੀ” ਵਾਪਿਸ ਕਰਨ ਦਾ ਫੈਸਲਾ ਕੀਤਾ ਹੈ।ਬਾਬਾ ਸੇਵਾ ਸਿੰਘ ਵਲੋਂ ਭੇਜਿਆ ਪੱਤਰ ਅਸੀ ਸਾਂਝਾ ਕਰ ਰਹੇ ਹਾਂ –

 

Ref. No.DKS/305/20                                                                                                     Dated – 4/12/2020 

 

ਸਤਿਕਾਰਯੋਗ ਰਾਸ਼ਟਰਪਤੀ ਜੀ, 

ਭਾਰਤ |

             ਮੈਂ ਇਸ ਪੱਤਰ ਦੁਆਰਾ ਅੱਜ ਦੇ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੰਘਰਸ਼ ਲਈ ਮਜ਼ਬੂਰ ਕਰਨ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਜ਼ੁਲਮ ਕਰਨ ਦੇ ਵਰਤਾਰੇ ਸਬੰਧੀ ਵੇਦਨਾ ਪ੍ਰਗਟ ਕਰਦਾ ਹੋਇਆ “ਪਦਮ ਸ਼੍ਰੀ ਅਵਾਰਡ ਵਾਪਿਸ ਕਰ ਰਿਹਾ ਹਾਂ। ਅੱਜ ਜਦੋਂ ਸਮੁੱਚੇ ਭਾਰਤ ਦੇ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਤਾਂ ਅਜਿਹੇ ਸਮੇਂ ਵਿੱਚ ਸਰਕਾਰ ਦੁਆਰਾ ਅਪਣਾਇਆ ਜਾ ਰਿਹਾ ਵਤੀਰਾ ਚਿੰਤਾਜਨਕ ਹੈ। ਇਹ ਮਾਣ ਸਨਮਾਨ ਲੋਕ ਅਤੇ ਸਮਾਜ ਭਲਾਈ ਲਈ ਹੀ ਮਿਲਦੇ ਹਨ, ਜਦੋਂ ਆਮ ਲੋਕਾਂ ਨਾਲ ਵਧੀਕੀ ਹੋ ਰਹੀ ਹੋਵੇ, ਉਹਨਾਂ ਨੂੰ ਲਿਤਾੜਿਆ ਜਾ ਰਿਹਾ ਹੋਵੇ, ਉਹਨਾਂ ਨਾਲ ਅਣ-ਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੋਵੇ, ਲੋਕ ਕੜਾਕੇ ਦੀ ਠੰਢ ਵਿਚ ਸੜਕਾਂ ‘ਤੇ ਦਿਨ-ਰਾਤ ਗੁਜ਼ਾਰ ਰਹੇ ਹੋਣ ਅਤੇ ਅਜਿਹੇ ਵਿੱਚ ਰਾਸ਼ਟਰ ਉਹਨਾਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੋਵੇ ਤਾਂ ਅਜਿਹੇ ਰਾਸ਼ਟਰੀ ਸਨਮਾਨ ਨੂੰ ਕੋਲ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਇਹ ਭਾਰਤ ਦੇ ਆਮ ਨਾਗਰਿਕਾਂ ਦੀ ਲੜਾਈ ਹੈ ਅਤੇ ਆਮ ਨਾਗਰਿਕ ਹੀ ਭਾਰਤ ਹਨ। 

ਸੋ ਇਸ ਲਈ ਮੈਂ ਰੋਸ ਵਜੋਂ ‘ਪਦਮ ਸ਼੍ਰੀ ਅਵਾਰਡ ਨੂੰ ਵਾਪਿਸ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਆਪ ਜੀ ਕਿਸਾਨੀ ਦੀ ਸੁਰੱਖਿਆ ਲਈ ਜ਼ਰੂਰ ਕੋਈ ਕਦਮ ਉਠਾਓਗੇ। 

(ਸੇਵਾ ਸਿੰਘ) 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version