ਅੱਜ ਦਾ ਖਬਰਸਾਰ | 8 ਫਰਵਰੀ 2020 (ਦਿਨ ਸ਼ਨਿੱਚਰਵਾਰ)
ਖਬਰਾਂ ਸਿੱਖ ਜਗਤ ਦੀਆਂ:
ਮਾਤਾ ਪ੍ਰੀਤਮ ਕੌਰ ਨੂੰ ਸ਼ਰਧਾਂਜਲੀਆਂ ਭੇਟ:
- ਭਾਈ ਪਰਮਜੀਤ ਸਿੰਘ ਭਿਉਰਾ ਦੇ ਮਾਤਾ ਪ੍ਰੀਤਮ ਕੌਰ ਜੀ ਨਮਿਤ ਅੰਤਿਮ ਅਰਦਾਸ ਕੀਤੀ ਗਈ।
- ਮੋਹਾਲੀ ਦੇ ਇਕ ਗੁਰਦੁਆਰਾ ਸਾਹਿਬ ਵਿਖੇ ਮਾਤਾ ਜੀ ਦੀ ਯਾਦ ਵਿਚ ਅਰਦਾਸ ਸਮਾਗਮ ਹੋਇਆ।
- ਇਸ ਸਮਾਗਮ ਵਿਚ ਸਿੱਖ ਸੰਘਰਸ਼ ਨਾਲ ਜੁੜੀਆਂ ਸਖਸ਼ੀਅਤਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜਰੀ ਭਰੀ।
- ਇਸ ਮੌਕੇ ਸਿੱਖ ਸਖਸ਼ੀਅਤਾਂ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।
- ਮਾਤਾ ਜੀ ਬੀਤੇ ਦਿਨੀ ਚਲਾਣਾ ਕਰ ਗਏ ਸਨ।
- ਦੱਸ ਦੇਈਏ ਕਿ ਮਾਤਾ ਜੀ ਦਾ ਪੁੱਤਰ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਣ ਦੇ ਮਾਮਲੇ ਵਿਚ ਉਮਰ ਕੈਦ ਹੋਈ ਹੈ ਅਤੇ ਉਹ ਜੇਲ੍ਹ ਵਿਚ ਕੈਦ ਹਨ।
ਮੁਸਲਮਾਨ ਭਾਈਚਾਰੇ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੀਤੀ:
- ਮੁਸਲਮਾਨ ਭਾਈਚਾਰੇ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਨਾਂ ਇਕ ਚਿੱਠੀ ਸੌਂਪੀ।
- ਮੁਸਲਮਾਨ ਭਾਈਚਾਰੇ ਦੀ ਜਥੇਬੰਦੀ ਜੁਆਇੰਟ ਐਕਸ਼ਨ ਕਮੇਟੀ ਅਹਿਮਦਗੜ੍ਹ ਦੀ ਅਗਵਾਈ ਵਾਲੇ ਵਫਦ ਨੇ ਅਕਾਲ ਤਖਤ ਸਾਹਿਬ ਨੂੰ ਨਾ.ਸੋ.ਕਾ. ਖਿਲਾਫ ਸੇਧ ਅਤੇ ਮੁਸਲਮਾਨ ਭਾਈਚਾਰੇ ਨੂੰ ਹਮਾਇਤ ਦੇਣ ਲਈ ਬੇਨਤੀ ਕੀਤੀ ਹੈ।
- ਇਸ ਜਥੇਬੰਦੀ ਦੇ ਆਗੂ ਜ਼ੀਸ਼ਾਨ ਹੈਦਰ ਨੇ ਕਿਹਾ ਕਿ ਭਾਜਪਾ ਸਰਕਾਰ ਇਸ ਕਾਨੂੰਨ ਰਾਹੀਂ ਭਾਈਚਾਰਕ ਸਾਂਝ ਤੋੜਨਾ ਚਾਹੁੰਦੀ ਹੈ।
- ਕਿਹਾ ਕਿ ਇਸ ਕਾਨੂੰਨ ਰਾਹੀਂ ਮੁਸਲਮਾਨ ਭਾਈਚਾਰੇ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ ਹੈ।
- ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਸਿਰਮੌਰ ਹੈ।
- ਕਿਹਾ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਕਾਨੂੰਨ ਬਾਰੇ ਸਮੁੱਚੀ ਸਿੱਖ ਕੌਮ ਦਾ ਨਜ਼ਰੀਆ ਪੇਸ਼ ਕਰਨਾ ਚਾਹੀਦਾ ਹੈ।
- ਕਿਹਾ ਇਸ ਤਰ੍ਹਾਂ ਕਰਨ ਨਾਲ ਸਮੁੱਚੀ ਸਿੱਖ ਕੌਮ ਨੂੰ ਇਸ ਕਾਨੂੰਨ ਬਾਰੇ ਫ਼ੈਸਲਾ ਲੈਣ ਵਿੱਚ ਆਸਾਨੀ ਹੋਵੇਗੀ।
- ਇਸ ਦੌਰਾਨ ਮੁਸਲਮਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਤੇ ਨਮਾਜ਼ ਵੀ ਅਦਾ ਕੀਤੀ।
ਸ੍ਰੀ ਹਰਿਮੰਦਰ ਸਾਹਿਬ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਤੇ ਲੱਗ ਸਕਦੀ ਹੈ ਰੋਕ:
- ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ
- ਉਨ੍ਹਾਂ ਕਿਹਾ ਸ੍ਰੀ ਹਰਿਮੰਦਰ ਸਾਹਿਬ ਪ੍ਰਕਰਮਾ ਅੰਦਰ ਯਾਤਰੂਆਂ ਵੱਲੋਂ ਇਤਰਾਜ਼ਯੋਗ ਫਿਲਮਾਂਕਣ ਦਾ ਰੁਝਾਨ ਬੰਦ ਨਹੀਂ ਹੋ ਰਿਹਾ
- ਉਨ੍ਹਾਂ ਕਿਹਾ ਵੈਸੇ ਉਹ ਨਿੱਜੀ ਤੌਰ ਤੇ ਇਸ ਹੱਕ ਵਿੱਚ ਨਹੀਂ ਹਨ ਨਾ ਕਿ ਇੱਥੇ ਆਏ ਯਾਤਰੂਆਂ ਨੂੰ ਯਾਦਗਾਰ ਤੌਰ ਤੇ ਤਸਵੀਰ ਨਾ ਲੈਣ ਦਿੱਤੀ ਜਾਵੇ
- ਉਨ੍ਹਾਂ ਕਿਹਾ ਪਰ ਵੀਡੀਓ ਬਣਾਉਣ ਦਾ ਸਿਲਸਿਲਾ ਨਹੀਂ ਰੁਕ ਰਿਹਾ ਇਸ ਲਈ ਭਵਿੱਖ ਵਿਚ ਇਹ ਕਦਮ ਚੁੱਕਿਆ ਜਾ ਸਕਦਾ ਹੈ
- ਉਨ੍ਹਾਂ ਨੇ ਕਿਹਾ ਕਿ ਪ੍ਰਕਰਮਾ ਵਿੱਚ ਖੜ੍ਹੇ ਸੇਵਾਦਾਰਾਂ ਵੱਲੋਂ ਵੀਡੀਓ ਬਣਾਉਣ ਤੋਂ ਰੋਕਣ ਤੇ ਯਾਤਰੂਆਂ ਵੱਲੋਂ ਸੇਵਾਦਾਰਾਂ ਨਾਲ ਝਗੜਾ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ
- ਜ਼ਿਕਰਯੋਗ ਹੈ ਕਿ ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਸਵੀਰਾਂ ਅਤੇ ਫ਼ਿਲਮਾਂਕਣ ਰੋਕਣ ਦੀ ਮੰਗ ਲਗਾਤਾਰ ਉੱਠ ਰਹੀ ਹੈ