ਅੱਜ ਦੀ ਖਬਰਸਾਰ | 3 ਫਰਵਰੀ 2020 (ਦਿਨ ਸੋਮਵਾਰ)
ਖਬਰਾਂ ਦੇਸ ਪੰਜਾਬ ਦੀਆਂ:
ਬਾਦਲਾਂ ਦੀ ਢੀਂਡਸਿਆਂ ਦੇ ਗੜ੍ਹ ਵਿੱਚ ਰੈਲੀ :
- ਆਖ਼ਰ ਵੱਡੇ ਬਾਦਲ ਨੂੰ ਅੰਦਰੋਂ ਨਿਕਲਣਾ ਹੀ ਪਿਆ
- ਬਾਦਲਾਂ ਕੀਤੀ ਢੀਂਡਸਿਆਂ ਦੇ ਗੜ੍ਹ ਵਿੱਚ ਰੈਲੀ
- ਰੈਲੀ ਕਾਰਨ ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ੇਸ਼ ਖੇਚਲ ਕਰਕੇ ਆਉਣਾ ਪਿਆ
- ਸੁਖਬੀਰ ਬਾਦਲ ਨੇ ਇਸ ਰੈਲੀ ਨੂੰ ਢੀਂਡਸਿਆਂ ਦਾ ਭੋਗ ਅਤੇ ਅੰਤਿਮ ਅਰਦਾਸ ਦੱਸਿਆ
- ਸਟੇਜ ਤੋਂ “ਅਸੀਂ ਚਾਹੁੰਦੇ ਹਾਂ ਢੀਂਡਸਾ ਪਰਿਵਾਰ ਤੋਂ ਆਜ਼ਾਦੀ” ਦੇ ਨਾਅਰੇ ਲਾਏ ਗਏ
- ਸੁਖਬੀਰ ਨੇ ਕਿਹਾ ਅਸੀਂ ਸ਼੍ਰੋ.ਗੁ.ਪ੍ਰ. ਕਮੇਟੀ ਦੀਆਂ ਚੋਣਾਂ ਲਈ ਤਿਆਰ ਹਾਂ
ਕੈਂਸਰ ਹਸਪਤਾਲ ਵਿੱਚੋਂ ਪੰਜਾਬ ਦੀ ਲੰਗਰ ਸੇਵਾ ਬੰਦ :
- ਬੀਕਾਨੇਰ ਦੇ ਕੈਂਸਰ ਹਸਪਤਾਲ ਵਿੱਚੋਂ ਪੰਜਾਬ ਦੀ ਲੰਗਰ ਸੇਵਾ ਰਾਜਸਥਾਨ ਸਰਕਾਰ ਨੇ ਬੰਦ ਕਰਵਾਈ
- ਪਿਛਲੇ ਛੇ ਸਾਲਾਂ ਤੋਂ ਚੱਲ ਰਹੀ ਸੀ ਇਹ ਲੰਗਰ ਸੇਵਾ
- ਬਠਿੰਡਾ ਜ਼ਿਲ੍ਹਾ ਦੇ ਪਿੰਡ ਕੌਰੇਆਣਾ ਦੇ ਨੌਜਵਾਨ ਕਰਦੇ ਹਨ ਇਹ ਸੇਵਾ
- ਨੌਜਵਾਨਾਂ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਨੂੰ ਜੀ ਵੈੱਲਫੇਅਰ ਸੁਸਾਇਟੀ ਬਣਾ ਕੇ ਕੀਤੀ ਜਾਂਦੀ ਹੈ ਇਹ ਸੇਵਾ
- ਕੌਰੇਆਣਾ ਪਿੰਡ ਦੇ ਨੌਜਵਾਨਾ ਨੂੰ 15 ਪਿੰਡਾਂ ਦੇ ਸਹਿਯੋਗ ਨਾਲ ਇਹ ਸੇਵਾ ਚਲਾਉਂਦੇ ਹਨ
- ਬੀਕਾਨੇਰ ਪ੍ਰਸ਼ਾਸਨ ਨੇ ਇਸ ਲੰਗਰ ਕਮੇਟੀ ਨੂੰ ਇਹ ਸੇਵਾ ਬੰਦ ਕਰਨ ਦੇ ਦਿੱਤੇ ਹੁਕਮ
- ਪ੍ਰਸ਼ਾਸਨ ਨੇ ਲੰਗਰ ਵਾਲੀ ਜਗ੍ਹਾ ਨੂੰ ਫੌਰੀ ਤੌਰ ਤੇ ਖਾਲੀ ਕਰਨ ਲਈ ਕਿਹਾ
- ਪਹਿਲਾਂ ਵੀ ਇਹ ਲੰਗਰ ਸੇਵਾ ਬੰਦ ਕਰਵਾਉਣ ਦੇ ਹੁੰਦੇ ਰਹੇ ਹਨ ਯਤਨ
ਬਜਟ ਵਿੱਚੋ ਪੰਜਾਬ ਦੇ ਪੱਲੇ ਕੁਝ ਨਾ ਪਿਆ:
- ਭਾਰਤੀ ਮੋਦੀ ਸਰਕਾਰ ਦੇ ਬਜਟ ਵਿੱਚੋ ਪੰਜਾਬ ਦੇ ਪੱਲੇ ਕੁਝ ਨਾ ਪਿਆ
- ਕੈਪਟਨ ਸਰਕਾਰ ਦੇ ਪੱਲੇ ਪਈ ਮਾਯੂਸੀ
- ਤਿੰਨ ਮੰਤਰੀਆਂ ਦੀ ਮੌਜੂਦਗੀ ਵੀ ਨਾ ਆਈ ਕਿਸੇ ਕੰਮ
- ਹਰਸਿਮਰਤ ਬਾਦਲ, ਹਰਦੀਪ ਪੁਰੀ ਅਤੇ ਸੋਮ ਪ੍ਰਕਾਸ਼ ਨਾ ਵਿਖਾ ਸਕੇ ਕੋਈ ਕ੍ਰਿਸ਼ਮਾ
- ਇਨ੍ਹਾਂ ਮੰਤਰੀਆਂ ਦੀ ਮੌਜੂਦਗੀ ਦੇ ਬਾਵਜੂਦ ਦੀ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਾ ਮਿਲਿਆ
- ਸਰਹੱਦੀ ਸੂਬਾ ਹੋਣ ਦੇ ਬਾਵਜੂਦ ਵੀ ਬਜਟ ਵਿੱਚੋਂ ਪੰਜਾਬ ਨੂੰ ਕੁਝ ਵਿਸ਼ੇਸ਼ ਨਾ ਦਿੱਤਾ ਗਿਆ