ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
29 ਜਨਵਰੀ 2020 (ਦਿਨ ਬੁੱਧਵਾਰ)
ਸ਼ਰਜੀਲ ਇਮਾਮ ਗ੍ਰਿਫਤਾਰ :
- ਜੇਐਨਯੂ ਦਾ ਵਿਦਿਆਰਥੀ ਸ਼ਰਜੀਲ ਇਮਾਮ ਗ੍ਰਿਫਤਾਰ
- ਬਿਹਾਰ ਦੇ ਜਹਾਨਾਬਾਦ ਤੋਂ ਦਿੱਲੀ ਪੁਲਿਸ ਦੇ ਕ੍ਰਾਈਮ ਬ੍ਰਾਂਚ ਨੇ ਕੀਤਾ ਗ੍ਰਿਫਤਾਰ
- ਸ਼ਰਜੀਲ ਜੇਐਨਯੂ ਵਿੱਚ ਪੀਐੱਚਡੀ ਦਾ ਵਿਦਿਆਰਥੀ ਹੈ
- ਸ਼ਰਜੀਲ ਨੇ ਭਾਰਤ ਦੇ ਨਕਸ਼ੇ ਨਾਲੋਂ ਅਸਾਮ ਨੂੰ ਅਲੱਗ ਕਰਨ ਦੀ ਗੱਲ ਕਹੀ ਸੀ
- ਇਹ ਗੱਲ ਕਹਿਣ ਤੇ ਸ਼ਰਜੀਲ ਉੱਤੇ ਦਿੱਲੀ ਬਿਹਾਰ,ਅਸਾਮ,ਅਰੁਣਾਚਲ ਪ੍ਰਦੇਸ਼ ਮਨੀਪੁਰ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਕੇਸ ਦਰਜ ਕੀਤੇ ਸਨ
- ਸ਼ਰਜੀਲ ਉੱਪਰ ਦੇਸ਼ ਧਰੋਹ ਦੇ ਮਾਮਲੇ ਦਰਜ ਕੀਤੇ ਗਏ ਹਨ
ਨਾ. ਸੋ. ਕਾ. ਮਾਮਲਾ:
- ਜੇ ਨਾਗਰਿਕਤਾ ਸੋਧ ਕਾਨੂੰਨ ਵਾਪਸ ਲਵੇ ਤਾਂ ਅਸੀਂ ਕੇਂਦਰ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਹਾਂ
- ਕਿਹਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ
- ਕਿਹਾ ਕੇਂਦਰ ਦੇ ਫ਼ੈਸਲਿਆਂ ਦਾ ਵਿਰੋਧ ਕਰਨ ਨਾਲ ਪਾਰਟੀਆਂ ਕਦੀ ਰਾਸ਼ਟਰ ਵਿਰੋਧੀ ਨਹੀਂ ਹੋ ਜਾਂਦੀਆਂ
- ਕਿਹਾ ਕਸ਼ਮੀਰ ਅਤੇ ਸੀਏਏ ਤੇ ਫੈਸਲਾ ਕਰਨ ਤੋਂ ਪਹਿਲਾਂ ਮੋਦੀ ਨੇ ਸਰਬ ਪਾਰਟੀ ਬੈਠਕ ਹੀ ਨਹੀਂ ਬੁਲਾਈ
- ਮਮਤਾ ਨੇ ਕਿਹਾ ਚਾਹੇ ਕੁਝ ਵੀ ਹੋ ਜਾਵੇ ਪੱਛਮੀ ਬੰਗਾਲ ਵਿੱਚ ਸੀਏਏ,ਐੱਨਆਰਸੀ ਅਤੇ ਐੱਨਪੀਆਰ ਵਰਗਾ ਕੁਝ ਵੀ ਲਾਗੂ ਨਹੀਂ ਹੋਵੇਗਾ
ਭਾਜਪਾ ਮੈਂਬਰ ਦਾ ਵਿਵਾਦਿਤ ਬਿਆਨ:
- ਭਾਜਪਾ ਸੰਸਦ ਮੈਂਬਰ ਦਾ ਵਿਵਾਦਿਤ ਬਿਆਨ
- ਭਾਜਪਾ ਸੰਸਦ ਨੇ ਸ਼ਾਹੀਨ ਬਾਗ ਦੀ ਤੁਲਨਾ ਕਸ਼ਮੀਰ ਨਾਲ ਕੀਤੀ
- ਪੱਛਮੀ ਦਿੱਲੀ ਤੋਂ ਭਾਜਪਾ ਸੰਸਦ ਪਰਵੇਸ਼ ਵਰਮਾ ਨੇ ਕਿਹਾ
- ਕਿਹਾ ਇੱਕ ਅੱਗ ਪਹਿਲਾਂ ਕਸ਼ਮੀਰ ਵਿੱਚ ਲੱਗੀ ਸੀ
- ਕਿਹਾ ਉਥੇ ਕਸ਼ਮੀਰੀ ਪੰਡਤਾਂ ਦੀਆਂ ਔਰਤਾਂ ਨਾਲ ਬਲਾਤਕਾਰ ਹੋਏ ਸਨ
- ਕਿਹਾ ਹੁਣ ਉਹੀ ਅੱਗ ਦਿੱਲੀ ਵਿੱਚ ਸ਼ਾਹੀਨ ਬਾਗ ਵਿਖੇ ਲੱਗੀ ਹੈ
- ਕਿਹਾ ਇਹੀ ਲੋਕ ਤੁਹਾਡੀਆਂ ਔਰਤਾਂ ਨਾਲ ਬਲਾਤਕਾਰ ਕਰਨਗੇ ਅਤੇ ਉਨ੍ਹਾਂ ਨੂੰ ਮਾਰਨਗੇ
- ਕਿਹਾ ਜੇ ਦਿੱਲੀ ਵਿੱਚ ਬੀਜੇਪੀ ਸੱਤਾ ਵਿੱਚ ਆਈ ਤਾਂ ਇੱਕ ਘੰਟੇ ਵਿੱਚ ਸ਼ਾਹੀਨ ਬਾਗ ਖਾਲੀ ਕਰਵਾ ਦਿਆਂਗੇ
- ਭਾਜਪਾ ਸੰਸਦ ਨੇ ਭਾਜਪਾ ਕੇਂਦਰੀ ਮੰਤਰੀ ਅਨੁਰਾਗ ਠਾਕਰ ਦੇ “ਗੋਲੀ ਮਾਰੋ…” ਵਾਲੇ ਬਿਆਨਾਂ ਦਾ ਵੀ ਪੱਖ ਪੂਰਿਆ
- ਕਿਹਾ ਇਹ ਦੇਸ਼ ਦੀ ਜਨਤਾ ਦੀ ਭਾਵਨਾ ਹੈ ਕਿ ਗਦਾਰਾਂ ਨੂੰ ਨਾ ਬਖਸ਼ਿਆ ਜਾਵੇ
- ਪ੍ਰਵੇਸ਼ ਵਰਮਾ ਨੇ ਕਿਹਾ ਕਿ ਮੈਂ ਕਿਸੇ ਵੀ ਹਾਲਤ ਵਿੱਚ ਅੱਤ ਨੂੰ ਬਿਆਨ ਵਾਪਸ ਨਹੀਂ ਲਵਾਂਗਾ