Site icon Sikh Siyasat News

ਖਬਰਸਾਰ: ਪੀ.ਟੀ.ਸੀ. ਮਾਮਲਾ • ਬੁੱਤ ਮਸਲਾ • ਪੰਜਾਬ ਬੰਦ • 1984 ਲਈ ਕੌਮਾਂਤਰੀ ਅਦਾਲਤ ਤੇ ਹੋਰ ਖਬਰਾਂ

ਅੱਜ ਦਾ ਖਬਰਸਾਰ (20 ਜਨਵਰੀ 2020  ਦਿਨ ਸੋਮਵਾਰ)

ਖਬਰਾਂ ਸਿੱਖ ਜਗਤ ਦੀਆਂ 

ਪੀ.ਟੀ.ਸੀ. ਮਾਮਲਾ:

ਪੀ.ਟੀ.ਸੀ. ਮਾਮਲੇ ’ਤੇ ਸਿੱਖ ਜਗਤ ਵਿਚ ਰੋਹ ਬਰਕਰਾਰ
ਹੁਣ ਅਮਰੀਕਾ ਦੇ ਸਿਖਾਂ ਨੇ ਨੋਟਿਸ ਲਿਆ
ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਸਿ.ਕੋ.ਕ.ਈ.ਕ.) ਅਤੇ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ (ਅ.ਗੁ.ਪ੍ਰ.ਕ.) ਨੇ ਸਾਂਝਾ ਬਿਆਨ ਜਾਰੀ ਕੀਤਾ।
ਕਿਹਾ ਗੁਰਬਾਣੀ ਕੀਰਤਨ ਤੇ ਅਜਾਰੇਦਾਰੀ ਦਰਸਾ ਕੇ ਅਤੇ ਗੁਰਬਾਣੀ ਨੂੰ ਆਪਣੀ ਜਗੀਰ ਦੱਸ ਕੇ ਪੀ.ਟੀ.ਸੀ. ਨੇ ਬੇਅਦਬੀ ਕੀਤੀ

ਗੁ: ਨਾਨਕਿਆਣਾ ਸਾਹਿਬ (ਸੰਗਰੂਰ) ਵਿਖੇ ਐਤਵਾਰ (19 ਜਨਵਰੀ) ਦੀ ਸ਼ਾਮ ਨੂੰ ਹੋਏ ਪ੍ਰਦਰਸ਼ਨ ਦੀ ਤਸਵੀਰ

ਪੀ.ਟੀ.ਸੀ. ਵਲੋਂ ਗੁਰਬਾਣੀ ਨੂੰ ਆਪਣੀ ਬੌਧਿਕ ਜਗੀਰ ਦੱਸ ਕੇ ਬੇਅਦਬੀ ਕਰਨ ਵਿਰੁਧ ਸਿੱਖ ਸੰਗਤਾਂ ਦਾ ਰੋਹ
ਗੁ: ਨਾਨਕਿਆਨਣਾ ਸਾਹਿਬ (ਸੰਗਰੂਰ) ਵਿਖੇ ਐਤਵਾਰ ਸ਼ਾਮ ਨੂੰ ਵਿਖਾਵਾ ਕੀਤਾ
ਕਿਹਾ ਗੁਰਬਾਣੀ ਪ੍ਰਸਾਰਣ ਨੂੰ ਪੀ.ਟੀ.ਸੀ. ਅਜਾਰੇਦਾਰੀ ਤੋਂ ਮੁਕਤ ਕਰਵਾਇਆ ਜਾਵੇ

ਬੁੱਤ ਮਾਮਲਾ:

ਸਿ.ਕੋ.ਕ.ਈ.ਕ. ਅਤੇ ਅ.ਗੁ.ਪ੍ਰ.ਕ. ਦਾ ਬੁੱਤ ਮਾਮਲੇ ਤੇ ਬਿਆਨ।
ਕਿਹਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੇੜੇ ਗਿੱਧੇ ਭੰਗੜੇ ਵਾਲੇ ਬੁੱਤ ਲਾਉਣਾ ਵੱਡੀ ਗਲਤੀ ਸੀ।
ਬੁੱਤਾਂ ਨੂੰ ਢਾਉਣ ਵਾਲੇ ਸਿੱਖ ਨੌਜਵਾਨਾਂ ਦਾ ਪੱਖ ਲਿਆ।
ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕਰਨ ਲਈ ਕਿਹਾ

‘ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਸ’ ਆਗੂ ਭਾਈ ਜੋਗਾ ਸਿੰਘ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਕੁਲਦੀਪ ਸਿੰਘ ਚਹੇੜੂ (ਪੁਰਾਣੀ ਤਸਵੀਰ)

‘ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਸ’ (ਫੈ.ਆ.ਸਿ.ਆ) ਯੂ. ਕੇ. ਦਾ ਬਿਆਨ
ਬੁੱਤ ਮਾਮਲੇ ’ਚ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ।
ਕਿਹਾ ਸਰਕਾਰ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰੇ।
ਫੈ.ਆ.ਸਿ.ਆ ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਦਾ ਸਾਂਝਾ ਮੰਚ ਹੈ।

ਪੰਜਾਬ ਬੰਦ ਦੀ ਹਿਮਾਇਤ:

ਸਿ.ਕੋ.ਕ.ਈ.ਕ. ਅਤੇ ਅ.ਗੁ.ਪ੍ਰ.ਕ. ਨੇ 25 ਜਨਵਰੀ ਦੇ ਪੰਜਾਬ ਬੰਦ ਦੇ ਸੱਦੇ ਦੀ ਹਿਮਾਿੲਤ ਕੀਤੀ।
ਪੰਜਾਬ ਬੰਦ ਦਾ ਸੱਦਾ ਦਲ ਖਾਲਸਾ ਅਤੇ ਸ਼੍ਰੋ.ਅ.ਦ.ਅ. (ਮਾਨ) ਵੱਲੋਂ ਦਿੱਤਾ ਗਿਆ ਹੈ।

ਅ.ਗੁ.ਪ੍ਰ.ਕ. ਆਗੂ ਡਾ. ਪ੍ਰਿਤਪਾਲ ਸਿੰਘ (ਖੱਬੇ) ਅਤੇ ਸਿ.ਕੋ.ਕ.ਈ.ਕ. ਆਗੂ ਭਾਈ ਹਿੰਮਤ ਸਿੰਘ (ਸੱਜੇ)

ਨਾ.ਸੋ.ਕਾ. ਵਿਰੋਧ:

ਸਿ.ਕੋ.ਕ.ਈ.ਕ. ਅਤੇ ਅ.ਗੁ.ਪ੍ਰ.ਕ. ਨੇ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਦਾ ਵਿਰੋਧ ਕੀਤਾ
ਅਤੇ ਮੋਦੀ ਸਰਕਾਰਦੀ ਨਿਖੇਧੀ ਕੀਤੀ

1984 ਬਾਰੇ ਕੌਮਾਂਤਰੀ ਅਦਾਲਤ ਦੀ ਮੰਗ ਕੀਤੀ ਜਾਵੇਗੀ:

1984 ਦੀ ਸਿੱਖ ਨਸਲਕੁਸ਼ੀ ਦੀ ਦੋਸ਼ੀਆਂ ਤੇ ਮੁਕਦਮੇ ਚਲਾਉਣ ਲਈ ਕੌਮਾਂਤਰੀ ਅਦਾਲਤ ਕਾਇਮ ਹੋਵੇ।
ਸਿੱਖ ਫੈਡੇਰਾਸ਼ਨ ਯੂ. ਕੇ. ਵਲੋਂ ਯੂਨਾਇਟੇਡ ਨੇਸ਼ਨਜ਼ ਦੀ ਸੁਰੱਖਿਆ ਕੌਂਸਲ ਕੋਲ ਪਹੁੰਚ ਕਰਨ ਦਾ ਐਲਾਨ।
ਕਿਹਾ ਵਿਦੇਸ਼ਾਂ ਦੀਆਂ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਨਾਲ ਲੈ ਕੇ ਯੂ.ਐੱਨ. ’ਚ ਜਾਵਾਂਗੇ।
ਕਿਹਾ ਕਿ ਜਸਿਟਸ ਢੀਂਗਰਾ ਕਮੇਟੀ ਦੇ ਲੇਖੇ ਨੇ ਸਾਫ ਕੀਤਾ ਕਿ ਭਾਰਤੀ ਤੰਤਰ ’ਚ ਇਨਸਾਫ ਨਾ ਹੋ ਸਕਦਾ ਸੀ ਅਤੇ ਨਾ ਹੀ ਹੋਵੇਗਾ।

ਪ੍ਰਤੀਕਾਤਮਿਕ ਤਸਵੀਰ


ਖਬਰਾਂ ਦੇਸ ਪੰਜਾਬ ਦੀਆਂ:

ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਕੋਲ ਪੁੱਜਾ ਕੈਪਟਨ-ਬਾਜਵਾ ਸ਼ਬਦੀ ਜੰਗ ਦਾ ਮੁੱਦਾ।
ਸੋਮਵਾਰ ਦਿੱਲੀ ਵਿਖੇ ਹੋਵੇਗੀ ਅਮਰਿੰਦਰ ਸਿੰਘ ਦੀ ਸੋਨੀਆ ਨਾਲ ਮੀਟਿੰਗ।
ਮੀਟਿੰਗ ਦੌਰਾਨ ਸੂਬਾ ਇੰਚਾਰਜ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਹੋਣਗੇ ਨਾਲ।
ਇਹ ਵੇਖਣਯੋਗ ਹੈ ਕਿ ਕੀ ਕੈਪਟਨ ਬਾਜਵਾ ਉੱਪਰ ਕੋਈ ਅਨੁਸ਼ਾਸਨੀ ਕਾਰਵਾਈ ਕਰਵਾ ਸਕੇਗਾ ਕਿ ਨਹੀਂ?

ਅਮਰਿੰਦਰ ਸਿੰਘ (ਖੱਬੇ) ਪ੍ਰਤਾਪ ਸਿੰਘ ਬਾਜਵਾ (ਸੱਜੇ) (ਪੁਰਾਣੀਆਂ ਤਸਵੀਰਾਂ)

ਮਾਮਲਾ ਸ਼੍ਰੋ.ਅ.ਦ. (ਬਾਦਲ) ਤੇ ਦਿੱਲੀ ਵਿਧਾਨ ਸਭਾ ਚੋਣਾਂ ਦਾ।
ਸੁਖਬੀਰ ਸਿੰਘ ਬਾਦਲ ਤੱਕੜੀ ਚੋਣ ਨਿਸ਼ਾਨ ‘ਤੇ ਅੜਿਆ।
ਪਰ ਉਮੀਦਵਾਰ ਕਮਲ ਦਾ ਫੁੱਲ ਲੈਣ ਲਈ ਕਾਹਲੇ।
ਹਿੱਸੇ ਆਉਂਦੀਆਂ 4 ਵਿਧਾਨ ਸਭਾ ਸੀਟਾਂ ਤੋਂ ਸ਼੍ਰੋ.ਅ.ਦ. (ਬਾਦਲ) ਉਮੀਦਵਾਰ ਤੱਕੜੀ ਦੇ ਨਿਸ਼ਾਨ ‘ਤੇ ਚੋਣ ਨਹੀਂ ਲੜਨਾ ਚਾਹੁੰਦੇ।
ਪਰ ਸੁਖਬੀਰ ਸਿੰਘ ਬਾਦਲ ਆਪਣੇ ਉਮੀਦਵਾਰਾਂ ਨੂੰ ਭਾਜਪਾ ਦੇ ਨਿਸ਼ਾਨ ‘ਤੇ ਚੋਣ ਨਹੀਂ ਲੜਵਾਉਣਾ ਚਾਹੁੰਦਾ।
ਬੀਤੇ ਸਮੇਂ ਦੌਰਾਨ ਅਕਾਲੀ ਭਾਜਪਾ ਵਿਚ ਆਈ ਖਟਾਸ ਦਾ ਵੀ ਦਿਖ ਰਿਹਾ ਹੈ ਅਸਰ।
ਦਿੱਲੀ ਚੋਣਾਂ ਦੌਰਾਨ ਕਰੋ ਜਾਂ ਮਰੋ ਦੀ ਸਥਿਤੀ ਵਿੱਚ ਪੁੱਜੀ ਭਾਜਪਾ ਵੀ ਸੋਚ ਸਮਝ ਕੇ ਪੁੱਟ ਰਹੀ ਹੈ ਕਦਮ।

ਪਰਮਿੰਦਰ ਸਿੰਘ ਢੀਂਡਸਾ (ਪੁਰਾਣੀ ਤਸਵੀਰ)

ਪਰਮਿੰਦਰ ਸਿੰਘ ਢੀਂਡਸਾ ਦਾ ਦਾਅਵਾ
ਕਿਹਾ ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਸਮੇਂ ਹੋਣਗੇ ਵੱਡੇ ਧਮਾਕੇ
ਕਿਹਾ ਪੰਜਾਬ ਦੇ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ
ਕਿਹਾ ਆਉਣ ਵਾਲੇ ਸਮੇਂ ਵਿੱਚ ਇਹ ਸਭ ਆਗੂ ਸਾਡੇ ਨਾਲ ਇੱਕ ਮੰਚ ਉੱਪਰ ਖੜ੍ਹੇ ਦਿਖਾਈ ਦੇਣਗੇ
ਕਿਹਾ ਇਹ ਸਭ ਸਾਡੇ ਵੱਲੋਂ ਵਿੱਢੇ ਗਏ ਮਿਸ਼ਨ ਸਿਧਾਂਤ ਨਾਲ ਭਰ ਰਹੇ ਹਨ ਹਿੱਕ ਠੋਕਵੀਂ ਹਾਮੀ

ਨਾ.ਸੋ.ਕਾ. ਮਾਮਲਾ:

ਹੋਰ ਖਬਰਾਂ:

ਹਸਪਤਾਲ ਵਿਚ ਜ਼ੇਰੇ-ਇਲਾਜ ਡਾ. ਦਿਲੀਪ ਕੌਰ ਟਿਵਾਣਾ ਦੀ ਇਕ ਤਸਵੀਰ


ਬਰਾਂ ਭਾਰਤੀ ਉਪਮਹਾਂਦੀਪ ਦੀਆਂ:

ਨਾ.ਸੋ.ਕਾ. ਦਾ ਵਿਰੋਧ ਜਾਰੀ:

ਕਸ਼ਮੀਰ ਬਾਰੇ ਵਿਵਾਦਤ ਬਿਆਨ:

ਇਸ਼ਰਤ ਜਹਾਂ ਫਰਜ਼ੀ ਪੁਲਿਸ ਮੁਕਾਬਲੇ ਦਾ ਮਸਲਾ:

ਇਸ਼ਰਤ ਜਹਾਂ ਝੂਠਾ ਪੁਲਿਸ ਮੁਕਾਬਲਾ ਮਾਮਲੇ ਨਾਲ ਸੰਬੰਧਤ ਤਸਵੀਰਾਂ

ਮੋਦੀ ਸਰਕਾਰ ਦੇ ਰੇਲਵੇ ਮਹਿਕਮੇ ਦਾ ਮੁਸਲਮਾਨਾਂ ਨੂੰ ਇਕ ਹੋਰ ਤੋਹਫਾ

ਹੁਣ ਮੋਦੀ ਨੇ ਮਸਜਿਦ ਵੀ ਆਪਣੇ ਨਾਮ ਉੱਪਰ ਖੁੱਲ੍ਹਵਾਈ?

ਦਿੱਲੀ ਚੋਣ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਰਾ.ਜ.ਦ.) ਵਿਚਕਾਰ ਸਮਝੌਤਾ:


ਕੌਮਾਂਤਰੀ ਖਬਰਾਂ:

ਨਾ.ਸੋ.ਕਾ ਤੇ ਬੰਗਲਾਦੇਸ਼ ਨੇ ਚੁੱਪ ਤੋੜੀ:

ਲਿਬੀਆ ਬਾਰੇ ਆਲਮੀ ਆਗੂ ਇਕੱਠੇ ਹੋਣਗੇ:


⊕ ਖਾਸ ਮੁਲਾਕਾਤ (ਜਰੂਰ ਸੁਣੋ)

 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version