ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਅੱਜ (31 ਦਸੰਬਰ, 2019) ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤਿਆਂ ‘ਤੇ ਅਧਾਰਤ ਖਬਰਸਾਰ ਸਾਂਝਾ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝਾ ਕਰੋ:-
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ
• ਉੱਤਰ ਪ੍ਰਦੇਸ਼ ਦੇ ਪੀਲੀਭੀਤ ਦੇ ਗੁਰਦੁਆਰਾ ਕੀਰਤਪੁਰ ਸਾਹਿਬ ਤੋਂ ਨਗਰ ਕੀਰਤਨ ਕੱਢਣ ‘ਤੇ ਉੱਤਰ ਪ੍ਰਦੇਸ਼ ਪੁਲਿਸ ਨੇ 55 ਸਿੱਖਾਂ ਉਪਰ ਕੇਸ ਦਰਜ ਕੀਤਾ
• ਠਾਣੇਦਾਰ ਸੰਜੀਵ ਕੁਮਾਰ ਉਪਾਧਿਆਏ ਨੇ 5 ਪ੍ਰਬੰਧਕਾਂ ਅਤੇ 50 ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕੀਤਾ
• ਪੁਲਿਸ ਨੇ ਨਗਰ ਕੀਰਤਨ ਵਿੱਚ ਸ਼ਾਮਲ ਨਿਸ਼ਾਨ ਸਾਹਿਬ ਲੱਗੇ ਹੋਏ ਵਾਹਨ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ
• ਪ੍ਰਬੰਧਕਾਂ ਨੇ ਕਿਹਾ ਕਿ ਉਹਨਾਂ ਨੇ ਕਾਲੀਨਗਰ ਦੇ ਤਹਿਸੀਲਦਾਰ ਹਰੀ ਉਮ ਸ਼ਰਮਾ ਤੋਂ ਨਗਰ ਆ ਕੱਢਣ ਦੀ ਇਜਾਜ਼ਤ ਮੰਗੀ ਸੀ ਪਰ ਉਸ ਨੇ ਇਜਾਜ਼ਤ ਨਹੀਂ ਦਿੱਤੀ
• ਭਾਰਤ ਦੀ ਮੋਦੀ ਸਰਕਾਰ ਨੇ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੂੰ ਫੌਜ ਦਾ ਪਹਿਲਾ ਚੀਫ ਆਫ ਡਿਫੈਂਸ (ਸੀ.ਡੀ.ਐੱਸ.) ਸਟਾਫ ਬਣਾਇਆ
• 31 ਦਸੰਬਰ ਨੂੰ ਅਹੁਦਾ ਮੁਕਤ ਹੋਣ ਜਾ ਰਿਹਾ ਜਨਰਲ ਰਾਵਤ ਹੁਣ ਚਾਰ ਤਾਰਿਆਂ (ਫੋਰ ਸਟਾਰ) ਵਾਲਾ ਜਨਰਲ ਬਣ ਕੇ ਭਾਰਤ ਦੀਆਂ ਤਿੰਨਾਂ ਫੌਜਾਂ ਦੇ ਮੁੱਖੀਆਂ ਦੇ ਉਪਰ ਅਹੁਦੇ ਤੇ ਹੋਵੇਗਾ
• ਭਾਰਤ ਦੇ ਰੱਖਿਆ ਵਿਭਾਗ ਨੇ ਸੀ.ਡੀ.ਐੱਸ. ਮੁੱਖੀ ਦੀ ਅਹੁਦਾ ਮੁਕਤ ਹੋਣ ਦੀ ਉਮਰ 65 ਸਾਲ ਤੱਕ ਵਧਾ ਦਿੱਤੀ ਹੈ ਜਦਕਿ ਬਾਕੀ ਤਿੰਨਾਂ ਫੌਜ ਮੁੱਖੀਆਂ ਦੀ ਅਹੁਦਾ ਮੁਕਤ ਹੋਣ ਦੀ ਉਮਰ 62 ਸਾਲ ਹੈ
• ਜ਼ਿਕਰਯੋਗ ਹੈ ਕਿ ਬਿਪਨ ਰਾਵਤ ਮੋਦੀ ਸਰਕਾਰ ਦੇ ਸ਼ਹਿਰੀ (ਸਿਵੀਲੀਅਨ) ਮਾਮਲਿਆਂ ਵਿਚ ਅਤਿ-ਵਿਵਦਤ ਫੈਸਲਿਆਂ ਬਾਰੇ ਸਰਕਾਰ ਦਾ ਪੱਖ ਪੂਰਦਾ ਰਿਹਾ ਹੈ
• ਭਾਰਤ ਸਰਕਾਰ ਦੀ ਜਲ ਫੌਜ ਨੇ ਆਪਣੇ ਫੌਜੀਆਂ ਉਪਰ ਫੇਸਬੁੱਕ ਅਤੇ ਸਮਾਰਟ ਫੋਨ ਵਰਤਣ ‘ਤੇ ਪਾਬੰਦੀ ਲਾ ਦਿੱਤੀ ਹੈ
• 20 ਦਸੰਬਰ ਵਿਸਾਖਾਪਟਨਮ ਵਿੱਚ 8 ਵਿਆਕਤੀਆਂ,7 ਭਾਰਤੀ ਜਲ ਸੈਨਿਕਾਂ ਅਤੇ ਮੁਬੰਈ ਤੋਂ ਹਵਾਲਾ ਅਪਰੇਟਰ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ
• ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਿਕ ਪੁਲਿਸ ਦੇ ਖੁਫੀਆਂ ਵਿਭਾਗ ਨੇ ਕੇਂਦਰੀ ਖੁਫੀਆਂ ਏਜੰਸੀਆਂ ਅਤੇ ਭਾਰਤੀ ਜਲ ਫੌਜ ਦੇ ਖੁਫੀਆ ਵਿਭਾਗ ਨਾਲ ਮਿਲ ਕੇ “ਅਪਰੇਸ਼ਨ ਡਾਲਫਿਨਸ ਨੋਜ” ਦੌਰਾਨ ਇਹਨਾਂ ਨੂੰ ਫੜਿਆ
• ਕਸ਼ਮੀਰ ਦੇ 5 ਸਿਆਸੀ ਨੇਤਾਵਾਂ ਨੂੰ ਕੀਤਾ ਗਿਆ ਰਿਹਾਅ
• ਰਿਹਾਅ ਹੋਣ ਵਾਲਿਆਂ ਵਿੱਚ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇਤ ਦੋ ਵਿਧਾਇਕ ਵੀ ਸ਼ਾਮਲ
• ਇਸ਼ਫਾਕ ਜੱਬਾਰ, ਗੁਲਾਮ ਨਬੀ ਭੱਟ, ਬਸ਼ੀਰ ਮੀਰ, ਜ਼ੳਹੂਰ ਮੀਰ, ਯਾਸਿਰ ਰੇਸ਼ੀ ਰਿਹਾਅ ਕੀਤੇ
• ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲਾ, ਫਾਰੂਕ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਸਮੇਤ ਸੈਂਕੜੇ ਹੋਰ ਸਿਆਸਤਦਾਨ ਅਜੇ ਵੀ ਨਜ਼ਰਬੰਦ ਹਨ
• ਜੰਮੂ ਕਸ਼ਮੀਰ ਹਾਈਕੋਰਟ ਨੇ ਨੌਕਰੀਆਂ ਲਈ ਦਿੱਤੇ ਇਸ਼ਤਿਹਾਰ ਵਿੱਚ ਸਾਰੇ ਭਾਰਤ ਵਿਚੋਂ ਅਰਜੀਆਂ ਮੰਗੀਆਂ
• ਹਾਈਕੋਰਟ ਨੇ 26 ਦਸੰਬਰ ਨੂੰ 33 ਅਹੁਦਿਆਂ ਲਈ ਅਖਬਾਰਾਂ ਵਿੱਚ ਦਿੱਤੇ ਆਪਣੇ ਇਸ਼ਤਿਹਾਰ ਵਿੱਚ ਜੰਮੂ ਕਸ਼ਮੀਰ ਅਤੇ ਲਦਾਖ਼ ਤੋਂ ਬਾਹਰਲੇ ਰਾਜਾਂ ਨੂੰ ਵੀ ਇਸ ਅਰਜੀਆਂ ਦਾਖਲ ਕਰਨ ਦੀ ਆਗਿਆ ਦਿੱਤੀ ਹੈ ਜਦਕਿ ਪਹਿਲਾਂ ਜੰਮੂ ਕਸ਼ਮੀਰ ਵਿੱਚ ਨੌਕਰੀਆਂ ਲਈ ਸਿਰਫ਼ ਉਥੋਂ ਦੇ ਮੂਲ ਨਿਵਾਸੀ ਹੀ ਕਰਦੇ ਸਨ
• ਜਿਕਰਯੋਗ ਹੈ ਕਿ ਜਦ ਭਾਜਪਾ ਨੇ ਧਾਰਾ 370 ਖ਼ਤਮ ਕੀਤੀ ਸੀ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਇਹ ਵਾਅਦਾ ਵੀ ਕੀਤਾ ਸੀ ਕਿ ਜੰਮੂ ਕਸ਼ਮੀਰ ਵਿੱਚ ਨੌਕਰੀਆਂ ਪਹਿਲਾਂ ਵਾਂਗ ਇਥੋਂ ਦੇ ਮੂਲ ਨਿਵਾਸੀਆਂ ਨੂੰ ਹੀ ਮਿਲਣਗੀਆਂ
• ਮਸ਼ਹੂਰ ਲੇਖਕ, ਕਵੀ ਅਤੇ ਫਿਲਮ ਨਿਰਦੇਸ਼ਕ ਗੁਲਜ਼ਾਰ ਨੇ ਭਾਰਤ ਦੀ ਮੋਦੀ ਸਰਕਾਰ ਉਪਰ ਵਿਅੰਗ ਕੀਤਾ
• ਕਿਹਾ ਕਿ ”ਹੁਣ ਤਾਂ ਦਿੱਲੀ ਵਾਲਿਆਂ ਕੋਲੋਂ ਡਰ ਹੀ ਲਗਦਾ ਹੈ ਕਿ ਪਤਾ ਨਹੀਂ ਕਦੋਂ ਕਿਹੜਾ ਕਾਨੂੰਨ ਲਾਗੂ ਕਰ ਦੇਣ”
• ਗੁਲਜ਼ਾਰ ਨੇ ਕਿਹਾ ਇਸ ਵੇਲੇ ਤਾਂ ਹਰ ਕੋਈ ਹੀ ਦਿੱਲੀ ਵਾਲਿਆਂ ਕੋਲੋਂ ਡਰਿਆ ਫਿਰਦਾ ਹੈ
• ਭਾਜਪਾ ਸਰਕਾਰ ਵਲੋਂ ਗੰਗਾ ਨਦੀ ਦੀ ਸਫਾਈ ਲਈ “ਨਮਿਨ ਗੰਗੇ” ਨਾਂ ਦੇ ਇੱਕ ਮਹਿੰਮ ਵਿੱਚ ਘੋਟਾਲੇ ਦੀਆਂ ਖਬਰਾਂ
• 20,000 ਕਰੋੜ ਰੁਪਏ ਦੇ ਇਸ ਕਾਰਜ ਵਿੱਚੋਂ ਹਾਲੇ ਤੱਕ ਸਿਰਫ 35% ਰਕਮ ਹੀ ਖਰਚ ਕੀਤੀ ਹੈ ਜਦਕਿ ਇਹ ਕੰਮ ਸ਼ੁਰੂ ਹੋਏ ਨੂੰ 6 ਸਾਲ ਤੋਂ ਵੀ ਉਪਰ ਹੋ ਚੁੱਕੇ ਹਨ
• ਇਸ ਤੋਂ ਇਲਾਵਾ ਗੰਗਾ ਨਦੀ ਵਿੱਚ ਗੰਦਗੀ ਹਾਲੇ ਵੀ ਪਹਿਲਾਂ ਵਾਂਗ ਹੀ ਹੈ
• ਭਾਰਤ ਦੀ ਮੋਦੀ ਸਰਕਾਰ ਦੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਵਿੱਚ ਸਿਰਫ਼ ਉਹ ਲੋਕ ਹੀ ਰਹਿ ਸਕਣਗੇ ਜੋ “ਭਾਰਤ ਮਾਤਾ ਦੀ ਜੈ” ਬੋਲਣਗੇ
• ਪ੍ਰਧਾਨ ਨੇ ਇਹ ਗੱਲ ਭਾਜਪਾ ਦੇ ਵਿਦਿਆਰਥੀ ਧੜੇ ਏ.ਬੀ.ਵੀ.ਪੀ. ਵੱਲੋਂ ਮਹਾਰਾਸ਼ਟਰ ਵਿੱਚ ਕਰਵਾਏ ਜਾ ਰਹੇ ਸੂਬਾ ਪੱਧਰੀ ਸਲਾਨਾ ਇਜਲਾਸ ਦੌਰਾਨ ਕਹੀ
• ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਕੋਈ ਧਰਮਸ਼ਾਲਾ ਨਹੀਂ ਕਿ ਇਥੇ ਜਿਹੜਾ ਮਰਜ਼ੀ ਆ ਕੇ ਰਹਿਣ ਲੱਗ ਜਾਵੇ
• ਮੋਦੀ ਸਰਕਾਰ ਨੇ ਇੱਕ ਵਾਰ ਫਿਰ ਸੂਬਿਆਂ ਨੂੰ ਨਸੀਹਤ ਦਿੱਤੀ ਕਿ ਨਾਗਰਿਕਤਾ ਸੋਧ ਕਾਨੂੰਨ ਹਰ ਸੂਬੇ ਨੂੰ ਹਰ ਹਾਲਤ ਵਿੱਚ ਲਾਗੂ ਕਰਨਾ ਪਵੇਗਾ
• ਭਾਰਤ ਦੇ ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਇਹ ਸੰਵਿਧਾਨ ਹੈ ਅਤੇ ਸੰਵਿਧਾਨ ਦੀ ਪਾਲਣਾ ਕਰਨੀ ਹਰ ਇਕ ਲਈ ਲਾਜਮੀ ਹੈ
ਖਬਰਾਂ ਦੇਸ ਪੰਜਾਬ ਦੀਆਂ:
• ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਕਿਹਾ ਕਿ ਪੰਜਾਬ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਹੀਂ ਕੀਤਾ ਜਾਵੇਗਾ
• ਅਮਰਿੰਦਰ ਸਿੰਘ ਨੇ ਇਹ ਗੱਲ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਧਰਨੇ ਦੌਰਾਨ ਲੁਧਿਆਣੇ ਵਿਚ ਕਹੀ
• ਸ਼੍ਰੋ.ਅ.ਦ. (ਬਾਦਲ) ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵੇ ਨੂੰ ‘ਵੀਡੀਓ’ ਮਾਮਲੇ ਵਿਚ ਪੂਰੀ ਤਰ੍ਹਾਂ ਘੇਰਨ ਦੀ ਤਿਆਰੀ ਵਿੱਚ
• ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋ.ਗੁ.ਪ੍ਰ.ਕ.) ਮੰਤਰੀ ਖਿਲਾਫ ਮਾਮਲਾ ਦਰਜ ਕਰਵਾਏਗੀ
• ਵੱਖ ਵੱਖ ਜਥੇਬੰਦੀਆਂ ਨੇ ਕਾਰਵਾਈ ਕਰਨ ਲਈ ਅਕਾਲ ਤਖਤ ਸਾਹਿਬ ਮੰਗ ਪੱਤਰ ਦਿੱਤਾ
ਕੌਮਾਂਤਰੀ:
• ਕਸ਼ਮੀਰ ਦੇ ਹਾਲਾਤ ਅਤੇ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਇਸਲਾਮੀ ਦੇਸ਼ਾਂ ਦੀ ਅਹਿਮ ਇਕੱਤਰਤਾ ਪਾਕਿਸਤਾਨ ਵਿਚ ਹੋਵੇਗੀ
• ਇਹ ਇਕੱਤਰਤਾ 53 ਦੇਸ਼ਾਂ ਦੀ ਸ਼ਮੂਲੀਅਤ ਵਾਲੇ ਇਸਲਾਮੀ ਧੜੇ ਆਰਗੇਨਾਈਜੇਸ਼ਨ ਫਾਰ ਇਸਲਾਮਿਕ ਕਾਰਪੋਰੇਸ਼ਨ ਵੱਲੋਂ ਹੋਵੇਗੀ
• ਮੁਸਲਿਮ ਦੇਸ਼ਾਂ ਦੀ ਨਵੀਂ ਧੜੇਬੰਦੀ ਵੱਲ ਪਾਕਿਸਤਾਨ ਦੇ ਝੁਕਾਅ ਨੂੰ ਰੋਕਣ ਲਈ ਸਾਊਦੀ ਅਰਬ ਦੀ ਅਗਵਾਈ ਵਾਲਾ ਧੜਾ ਸਰਗਰਮ ਹੋਇਆ
• ਸਾਊਦੀ ਅਰਬ ਦੇ ਨਵੇਂ ਵਿਦੇਸ਼ ਮੰਤਰੀ ਦੀ ਪਾਕਿਸਤਾਨ ਫੇਰੀ ਦੌਰਾਨ ਇਕੱਤਰਤਾ ਬਾਰੇ ਫੈਸਲਾ ਲਿਆ ਗਿਆ
• ਇਹ ਇਕੱਤਰਤਾ ਭਾਰਤ ਸਰਕਾਰ ਦੇ ਇਸਲਾਮੀ ਜਗਤ ਨਾਲ ਸਬੰਧਾਂ ਲਈ ਝਟਕਾ ਸਾਬਤ ਹੋ ਸਕਦੀ ਹੈ
• ਇਹ ਇਕੱਤਰਤਾ ਅਪਰੈਲ 2020 ਵਿਚ ਹੋਵੇਗੀ
ਹੋਰ/ਫੁਟਕਲ ਖਬਰਾਂ:
• ਵਿਦੇਸ਼ਾਂ ਵਿੱਚ ਸਿੱਖ ਪਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਬਾਈਕਾਟ ਦਾ ਸਿਲਸਿਲਾ ਲਗਾਤਾਰ ਜਾਰੀ
• ਇੰਗਲੈਂਡ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਤੋਂ ਬਾਅਦ ਹੁਣ ਅਮਰੀਕਾ, ਫਰਾਂਸ, ਇਟਲੀ ਅਤੇ ਜਰਮਨੀ ਵਿੱਚ ਢੱਡਰੀਆਂ ਵਾਲੇ ਦੇ ਖਿਲਾਫ ਸੁਰਾਂ ਤੇਜ਼ ਹੋ ਗਈਆਂ ਹਨ
• ਅਮਰੀਕਾ ਦੇ ਸੈਕਰਾਮੈਂਟੋ ਵਿਖੇ ਢੱਡਰੀਆਂ ਵਾਲੇ ਦੇ ਤਿੰਨ ਦਿਨਾਂ ਦੀਵਾਨ ਦੌਰਾਨ ਗੁਰਦੁਆਰਾ ਸਾਹਿਬ ਦੇ ਬਾਹਰ ਰੋਜਾਨਾ ਰੋਹ ਵਿਖਾਵਾ ਕੀਤਾ ਗਿਆ