ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤੇ ਸਾਂਝੇ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝੇ ਕਰੋ ਜੀ:-
ਭਾਰਤੀ ਉਪਮਹਾਂਦੀਪ ਦੀਆਂ ਖਬਰਾਂ:-
- ਨਾਗਰਿਕਤਾ ਸੋਧ ਕਾਨੂੰਨ ਵਿਰੁਧ ਭਾਰਤੀ ਉਪਮਹਾਂਦੀਪ ਵਿਚ ਰੋਹ ਵਿਖਾਵੇ ਜਾਰੀ
- ਦੱਖਣੀ ਖੇਤਰ ਵਿਚ ਸ਼੍ਰੀ ਲੰਕਾ ਦੇ ਤਮਿਲਾਂ ਨੂੰ ਦੂਹਰੀ ਨਾਗਰਿਕਤਾ ਨਾ ਦੇਣ ਕਾਰਨ ਵਿਰੋਧ ਹੋ ਰਿਹੈ
- ਬੰਗਲੂਰੂ ਸਮੇਤ ਕਰਨਾਟਕਾ ਦੇ ਕਈ ਹਿੱਸਿਆਂ ਵਿੱਚ ਧਾਰਾ 144 ਲਾਗੂ
- ਉਰਦੂ ਲੇਖਕ ਮੁਜ਼ਤਬਾ ਹੁਸੈਨ ਵੱਲੋਂ ਪਦਮਸ੍ਰੀ ਸਨਮਾਨ ਵਾਪਿਸ ਕਰਨ ਐਲਾਨ
- ਭਾਰਤੀ ਕ੍ਰਿਕੇਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਦੀ ਧੀ ਸਨਾ ਗਾਂਗੁਲੀ ਦਾ ਬਿਆਨ:
- ਭਾਜਪਾ ਸਰਕਾਰ ਅਤੇ ਸੰਘ ਦੀ ਸਖਤ ਆਲੋਚਨਾ ਕੀਤੀ
- ਕਿਹਾ ਕਿ ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ, ਅਤੇ
- ਸਾਡੇ ਵਿਚੋਂ ਜੋ ਲੋਕ ਇਹ ਸਮਝ ਕਿ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਅਸੀਂ ਮੁਸਲਮਾਨ ਜਾਂ ਇਸਾਈ ਨਹੀਂ ਹਾਂ ਤਾਂ ਉਹ ਲੋਕ ਮੂਰਖਾਂ ਦੀ ਦੁਨੀਆਂ ਵਿੱਚ ਜੀਅ ਰਹੇ ਨੇ
- ਭਾਰਤੀ ਸੁਪਰੀਮ ਕੋਰਟ ਵੱਲੋਂ 2012 ਦਿੱਲੀ ਬਲਾਤਕਾਰ ਮਾਮਲੇ ਦੇ ਦੋਸ਼ੀ ਅਕਸ਼ੈ ਦੀ ਫਾਂਸੀ ਦੀ ਸਜ਼ਾ ਬਰਕਰਾਰ
- ਸਰਕਾਰ ਨੇ ਘੱਟਗਿਣਤੀਆਂ ਦੇ ਭਲੇ ਲਈ ਰੱਖੇ ਪੈਸੇ ਨਾ ਖਰਚੇ:
- ਭਾਰਤ ਸਰਕਾਰ ਦਾ ਘੱਟ ਗਿਣਤੀ ਮਹਿਕਮੇ ਦਾ ਸੱਤਰ ਫੀਸਦੀ ਬਜਟ ਖਰਚ ਹੀ ਨਹੀਂ ਕੀਤਾ ਗਿਆ, ਜਦਕਿ ਵਿੱਤੀ ਸਾਲ ਖ਼ਤਮ ਹੋਣ ਵਿੱਚ ਕੇਵਲ ਤਿੰਨ ਮਹੀਨੇ ਰਹਿ ਗਏ ਹਨ
- ਰਿਪੋਰਟ ਮੁਤਾਬਿਕ ਜੋ ਪੈਸਾ ਖਰਚ ਵੀ ਹੋਇਆ ਉਸ ਵਿਚੋਂ ਘੱਟ ਦੀ ਸਿਖਿਆ ਲਈ ਸਭ ਤੋਂ ਪੈਸਾ ਖਰਚ ਕੀਤਾ ਗਿਆ
ਭਾਰਤ-ਪਾਕਿ ਤਣਾਅ:
- ਭਾਰਤੀ ਫੌਜ ਦੇ ਮੁਖੀ ਬਿਪਨ ਰਾਵਤ ਨੇ ਕਿਹਾ ਕਿ ਪਾਕਿਸਤਾਨ ਨਾਲ ਸਰਹੱਦ ‘ਤੇ ਹਲਾਤ ਕਿਸੇ ਵੇਲੇ ਵੀ ਖਰਾਬ ਹੋ ਸਕਦੇ ਹਨ
- ਰਾਵਤ ਨੇ ਕਿਹਾ ਕਿ ਭਾਰਤੀ ਫੌਜ ਕਿਸੇ ਵੀ ਜਵਾਬੀ ਕਾਰਵਾਈ ਲਈ ਤਿਆਰ ਹੈ
ਖਬਰ ਕਸ਼ਮੀਰ ਤੋਂ:
- ਸ੍ਰੀਨਗਰ ਦੀ ਇਤਿਹਾਸਕ ਜਾਮੀਆ ਮਸਜਿਦ ਵਿੱਚ 136 ਦਿਨ ਬਾਅਦ ਹੋਈ ਨਮਾਜ਼ ਅਦਾ
ਕੌਮਾਂਤਰੀ ਖਬਰਾਂ:
- ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ਼ ਲੱਗੇ ਮਹਾਂਦੋਸ਼ ‘ਤੇ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਵਿਚ ਬਹਿਸ ਹੋਈ
- ਮਹਾਂਦੋਸ਼ ਨੂੰ ਮਨਜੂਰੀ ਦਿੱਤੀ
- ਅੰਤਮ ਫੈਸਲਾ ਅਮਰੀਕੀ ਕਾਂਗਰਸ ਦਾ ਉੱਪਰਲਾ ਸਦਨ (ਜਿਸ ਨੂੰ ਸੈਨੇਟ ਕਹਿੰਦੇ ਹਨ) ਕਰੇਗਾ
- ਪ੍ਰਵੇਜ਼ ਮੁਸ਼ੱਰਫ ਦੀ ਫਾਂਸੀ ਦਾ ਮਾਮਲਾ:
- ਸਜ਼ਾ ਵਿਰੁੱਧ ਪਾਕਿਸਤਾਨ ਸਰਕਾਰ ਅੱਗੇ ਆਈ; ਕਿਹਾ ਕਾਨੂੰਨੀ ਲੜਾਈ ਲੜਾਂਗੇ
- ਇਮਰਾਨ ਖਾਨ ਨੇ ਤਹਿਰੀਕ-ਏ-ਇਨਸਾਫ਼ ਦੀ ਕੋਰ ਕਮੇਟੀ ਦੀ ਇਕੱਤਰਤਾ ਸੱਦੀ
- ਸਾਬਕਾ ਫੌਜੀ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਹੋਣ ‘ਤੇ ਪਾਕਿਸਤਾਨੀ ਫੌਜ ਨੇ ਇਤਰਾਜ਼ ਕੀਤਾ ਸੀ