ਸ਼੍ਰੋਮਣੀ ਕਮੇਟੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ ਵਾਧਾ ਕਰੇ: ਮਾਨ

ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਬੀਤੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਤੇ ਕਾਰਜਕਾਰਨੀ ਨੇ ਇਹ ਮਤਾ ਪਾਸ ਕੀਤਾ ਸੀ ਕਿ ਗੁਰਦੁਆਰਿਆਂ ਦੇ ਮੈਨੇਜਰ, ਸੂਪਰਵਾਈਜ਼ਰ, ਸਕੱਤਰ ਆਦਿ ਕੋਈ ਵੀ ਯੋਗਤਾ ਪੱਖੋਂ ਬੀ.ਏ. ਤੋਂ ਘੱਟ ਨਹੀਂ ਹੋਵੇਗਾ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਮੇਟੀ ਦੇ ਅਹੁਦੇਦਾਰ, ਮੈਂਬਰ, ਉਪਰੋਕਤ ਯੋਗਤਾ ਪੂਰਨ ਨਹੀਂ ਕਰਦੇ। ਜੋ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਨਹੀਂ ਰੱਖਦੇ, ਉਹਨਾਂ ਨੂੰ ਮੈਨੇਜਰ, ਸੂਪਰਵਾਈਜ਼ਰ, ਸਕੱਤਰ ਆਦਿ ਦੇ ਵੱਡੇ ਅਹੁਦੇ ਸੌਂਪਕੇ ਸਿਆਸਤਦਾਨਾਂ ਨੇ ਗੁਰਦੁਆਰਾ ਪ੍ਰਬੰਧ ਵਿਚ ਖਾਮੀਆਂ ਅਤੇ ਨਾਲਾਇਕੀਆਂ ਨੂੰ ਉਤਸਾਹਿਤ ਕੀਤਾ ਹੋਇਆ ਹੈ।
ਬੇਅੰਤ ਕਤਲ ਕੇਸ: ਸਾਬਕਾ ਪੁਲਿਸ ਕਪਤਾਨ ਸੁਰਿੰਦਰ ਪਾਲ ਨੇ ਦਿੱਤੀ ਭਾਈ ਤਾਰਾ ਦੇ ਖਿਲਾਫ ਗਵਾਹੀ

ਸੇਵਾਮੁਕਤ ਪੁਲਿਸ ਕਪਤਾਨ ਸੁਰਿੰਦਰ ਪਾਲ ਨੇ ਅੱਜ ਸਾਬਕਾ ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਦੇ ਖਿਲਾਫ ਗਵਾਹੀ ਦਿੱਤੀ। ਸੁਰਿੰਦਰ ਪਾਲ ਨੇ ਕਿਹਾ ਕਿ ਉਸਨੇ ਆਪਣੀ ਟੀਮ ਦੇ ਨਾਲ ਭਾਈ ਜਗਤਾਰ ਸਿੰਘ ਤਾਰਾ ਨੂੰ ਗ੍ਰਿਫਤਾਰ ਕੀਤਾ ਸੀ।
ਪੰਜਾਬ ਪੁਲਿਸ ਹੁਣ ਨਹੀਂ ਵਰ੍ਹਾਉਂਦੀ ਡਾਂਗਾਂ ?

ਪੰਜਾਬ ਪੁਲਿਸ ਹੁਣ ਲਾਠੀਚਾਰਜ ਕਰਨੋਂ ਹਟ ਗਈ ਹੈ? ਇਹ ਖੁਲਾਸਾ ਪੰਜਾਬ ਪੁਲੀਸ ਦਾ ਸਰਕਾਰੀ ਰਿਕਾਰਡ ਕਰ ਰਿਹਾ ਹੈ, ਜਦੋਂਕਿ ਹਕੀਕਤ ਵਿੱਚ ਪੰਜਾਬ ਦੇ ਲੋਕਾਂ ’ਤੇ ਆਏ ਦਿਨ ਪੁਲਿਸ ਦੀਆਂ ਡਾਂਗਾਂ ਵਰ੍ਹਦੀਆਂ ਹਨ।
ਸਾਡਾ ਮੁਕਾਬਲਾ ਤਾਂ ਕਾਂਗਰਸ ਨਾਲ ਹੈ; ‘ਆਪ’ ਦਾ ਤਾਂ ਖਾਤਾ ਵੀ ਨਹੀਂ ਖੁੱਲਣਾ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੱਲ੍ਹ ਆਪਣੀ ਫੇਰੀ ਦੌਰਾਨ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ। ਇੱਥੇ ਬਾਬਾ ਫ਼ਰੀਦ ਸੰਸਥਾਵਾਂ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਅਤੇ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ। ਇਸ ਮਗਰੋਂ ਯੂਥ ਵੈੱਲਫੇਅਰ ਬੋਰਡ ਦੇ ਚੇਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਘਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੇ ਸਾਰੇ 117 ਉਮੀਦਵਾਰਾਂ ਨੂੰ ਅੰਦਰਖਾਤੇ ਸੀਟਾਂ ਐਲਾਨ ਦਿੱਤੀਆਂ ਹਨ। ਪਾਰਟੀ ਕੁਝ ਉਮੀਦਵਾਰਾਂ ਦੀ ਰੱਦੋ-ਬਦਲ ਕਰ ਸਕਦੀ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸ ਨਾਲ ਹੈ।
ਕੀ 2004 ‘ਚ ਆਰ.ਆਰ.ਐਸ. ਖਿਲਾਫ ਜਾਰੀ ਹੁਕਮਨਾਮਾ ਬਦਲਣ ਦੀ ਤਿਆਰੀ?

ਬੀਤੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਤਖਤਾਂ ਦੇ ਜਥੇਦਾਰਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਗਈ ਬਿਨ ਮੰਗੀ ਮੁਆਫੀ ਮਾਮਲੇ ਵਿੱਚ ਚਰਚਾ ‘ਚ ਰਹੇ ਗਿਆਨੀ ਗੁਰਮੁੱਖ ਸਿੰਘ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਇਸ ਵਾਰ ਉਨ੍ਹਾਂ ਨੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੁਝ ਹੋਰ ਅਹਿਮ ਭਾਜਪਾ ਆਗੂਆਂ ਨਾਲ ਮੁਲਾਕਾਤ ਕੀਤੀ, ਰਾਤ ਦਾ ਖਾਣਾ ਖਵਾਇਆ ਅਤੇ ਮਾਣ ਸਤਿਕਾਰ ਵੀ ਦਿੱਤਾ। ਅਜਿਹਾ ਹੀ ਰਾਤ ਦਾ ਭੋਜਨ ਤੇ ਮਾਣ ਸਤਿਕਾਰ ਗਿਆਨੀ ਗੁਰਮੁੱਖ ਸਿੰਘ ਹੁਰਾਂ 22 ਸਤੰਬਰ 2015 ਦੀ ਰਾਤ ਨੂੰ ਗਿਆਨੀ ਗੁਰਬਚਨ ਸਿੰਘ (ਸ਼੍ਰੋਮਣੀ ਕਮੇਟੀ ਵਲੋਂ ਲਾਏ ਗਏ ਜਥੇਦਾਰ), ਗਿਆਨੀ ਇਕਬਾਲ ਸਿੰਘ (ਪਟਨਾ ਸਾਹਿਬ), ਗਿਆਨੀ ਮੱਲ੍ਹ ਸਿੰਘ (ਕੇਸਗੜ੍ਹ ਸਾਹਿਬ) ਨੂੰ ਦਿੱਤਾ ਸੀ। ਉਸਤੋਂ ਬਾਅਦ ਹੀ 24 ਸਤੰਬਰ 2015 ਨੂੰ “ਜਥੇਦਾਰਾਂ” ਵਲੋਂ ਡੇਰਾ ਸਿਰਸਾ ਮੁੱਖੀ ਨੂੰ ਬਿਨ ਮੰਗੀ ਮੁਆਫੀ ਦੇ ਦਿੱਤੀ ਗਈ ਸੀ।
