ਸਿੱਖ ਜਥੇਬੰਦੀਆਂ ਵਲੋਂ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾਵਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ

ਸਬ ਟੀਵੀ ਦਾ ਲੜੀਵਾਰ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਇਕ ਕਲਾਕਾਰ ਵਲੋਂ ਦਰਬਾਰ ਸਾਹਿਬ ਵਿਖੇ ਗਣੇਸ਼ ਦੀ ਮੂਰਤੀ ਸਥਾਪਿਤ ਕੀਤੇ ਜਾਣ ਦੀ ਗੱਲ ਕਰਨ ‘ਤੇ ਬਾਅਦ ਵਿੱਚ ਵਿਖਾਏ ਜਾਣ ਦੇ ਖਿਲਾਫ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਾਸ ਲਿਖਤੀ ਸ਼ਿਕਾਇਤ ਕੀਤੀ ਹੈ। ਅਖੰਡ ਕੀਰਤਨੀ ਜਥਾ ਦੇ ਭਾਈ ਪ੍ਰਣਾਮ ਸਿੰਘ, ਅਕਾਲ ਖਾਲਸਾ ਦਲ ਦੇ ਸ. ਸੁਰਿੰਦਰ ਪਾਲ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਸੁਖਜੀਤ ਸਿੰਘ ਖੋਸੇ ਨੇ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਸੀਰੀਅਲ ਦੇ ਨਿਰਦੇਸ਼ਕ, ਕਲਾਕਾਰ ਗੁਰਚਰਨ ਸਿੰਘ ਅਤੇ ਪ੍ਰੋਡਿਊਸਰ ਸ੍ਰੀ ਅਧਿਕਾਰੀ ਬ੍ਰਦਰਜ ਖਿਲਾਫ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਭੜਕਾਏ ਜਾਣ ਖਿਲਾਫ ਧਾਰਾ 295-ਏ ਤਹਿ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

ਕੈਨੇਡਾ ਦੀ ਯੂਨੀਵਰਸਿਟੀ ਆੱਫ਼ ਅਲਬਰਟਾ ’ਚ ਨਸਲੀ ਪੋਸਟਰ ਚਿਪਕਾਉਣ ਦੀ ਆਮ ਆਦਮੀ ਪਾਰਟੀ ਵੱਲੋਂ ਨਿਖੇਧੀ

ਕੈਨੇਡਾ ਦੀ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਨਸਲਵਾਦੀ ਪੋਸਟਰ ਚਿਪਕਾਉਣ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਐਨ.ਆਰ.ਆਈ. ਸੈੱਲ ਦੇ ਸੂਬਾ ਕਨਵੀਨਰ ਜਗਤਾਰ ਸਿੰਘ ਸੰਘੇੜਾ ਨੇ ਅੱਜ ਕਿਹਾ ਕਿ ਕੈਨੇਡੀਅਨ ਨਾਗਰਿਕ ਲਈ ਸਿੱਖ ਕੌਮ ਵਿਰੁੱਧ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਕਰਨਾ ਸ਼ਰਮਨਾਕ ਹੈ।

ਦਰਬਾਰ ਸਾਹਿਬ ਪਲਾਜ਼ਾ ਦੇ ਉਦਘਾਟਨ ਬਾਦਲ ਨੂੰ ਕੋਈ ਚੰਗੀ ਸ਼ਖਸੀਅਤ ਨਹੀਂ ਲੱਭਦੀ: ਮਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਹਮਣੇ ਗੋਲਡਨ ਟੈਂਪਲ ਪਲਾਜ਼ਾ ਨਾਲ ਸੰਬੰਧਤ ਦੁਕਾਨਾਂ ਦੇ ਉਦਘਾਟਨ ਲਈ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ 01 ਨਵੰਬਰ 2017 ਨੂੰ ਉਦਘਾਟਨ ਕਰਵਾਉਣ ਦੇ ਬਣਾਏ ਗਏ ਸਿੱਖ ਵਿਰੋਧੀ ਪ੍ਰੋਗਰਾਮ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਦੀ ਡੀ.ਐਮ.ਸੀ. ਲੁਧਿਆਣਾ ਵਿਖੇ ਮੌਤ

ਹਿੰਦੂਵਾਦੀ ਜਥੇਬੰਦੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਸੂਬਾ ਪੱਧਰੀ ਆਗੂ ਸੇਵਾਮੁਕਤ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੀ ਲੁਧਿਆਣਾ ਦੇ ਸੀ.ਐਮ.ਸੀ. ਹਸਪਤਾਲ ਵਿਖੇ ਅੱਜ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਆਰ.ਐਸ.ਐਸ. ਦੇ ਆਗੂ ‘ਤੇ 6 ਅਗਸਤ ਨੂੰ ਜਲੰਧਰ ਵਿਖੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕੀਤਾ ਸੀ।

ਅਕਾਲੀ ਦਲ ਦੇ ਪਰਿਵਾਰਵਾਦ ਤੋਂ ਅਲਾਵਾ ਹੋਰਨਾਂ ਦੇ ਪਰਿਵਾਰਵਾਦ ਦਾ ਵਿਰੋਧ ਕਰੇਗੀ ਭਾਜਪਾ:ਵਿਜੈ ਸਾਂਪਲਾ

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਦਾ ਕਹਿਣਾ ਹੈ ਕਿ ਕਾਂਗਰਸ ਸਮੇਤ ਹੋਰਨਾਂ ਖੇਤਰੀਆਂ ਪਾਰਟੀਆਂ ਵਿਚਲੇ ਪਰਿਵਾਰਵਾਦ ਦੀ ਭਾਵੇਂ ਭਾਜਪਾ ਕੱਟੜ ਵਿਰੋਧੀ ਹੈ ਪਰ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੇ ਪਰਿਵਾਰਵਾਦ ਨੂੰ ਸਵੀਕਾਰ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ।

ਬਿਹਾਰ ਸਰਕਾਰ ਵਲੋਂ ਪਟਨਾ ਸਾਹਿਬ ’ਚ ਕੌਮਾਂਤਰੀ ਸਿੱਖ ਸੰਮੇਲਨ 22 ਤੋਂ 24 ਸਤਬੰਰ ਤਕ

ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਦਿਹਾੜੇ ਸਬੰਧੀ 22 ਤੋਂ 24 ਸਤੰਬਰ ਤੱਕ ਪਟਨਾ ਸਾਹਿਬ ਵਿੱਚ ਕੌਮਾਂਤਰੀ ਸਿੱਖ ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਧਾਰਮਿਕ, ਸਿਆਸੀ, ਸਮਾਜਿਕ, ਸੱਭਿਆਚਾਰਕ ਅਤੇ ਖੇਡ ਜਗਤ ਦੀਆਂ 200 ਦੇ ਕਰੀਬ ਸਿੱਖ ਸ਼ਖਸੀਅਤਾਂ ਸ਼ਾਮਲ ਹੋ ਰਹੀਆਂ ਹਨ।

ਸਾਬਕਾ ਕਾਂਗਰਸੀ ਵਿਧਾਇਕ ਅਤੇ ਸੰਸਦ ਚਰਨਜੀਤ ਸਿੰਘ ਚੰਨੀ ਹੋਏ ‘ਆਪ’ ਵਿਚ ਸ਼ਾਮਲ

ਬੁਧਵਾਰ (21 ਸਤੰਬਰ) ਨੂੰ ਚੰਡੀਗੜ ਵਿਖੇ ਸਾਬਕਾ ਕਾਂਗਰਸੀ ਸੰਸਦ ਚਰਨਜੀਤ ਸਿੰਘ ਚੰਨੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ‘ਆਪ’ ਦੇ ਲੀਗਲ ਸੈਲ ਦੇ ਮੁਖੀ ਹਿਮਤ ਸਿੰਘ ਸ਼ੇਰਗਿਲ ਨੇ ਚਰਨਜੀਤ ਸਿੰਘ ਚੰਨੀ ਦਾ ਆਮ ਆਦਮੀ ਪਾਰਟੀ ਵਿਚ ਸੁਆਗਤ ਕਰਦਿਆਂ ਕਿਹਾ ਕਿ ਉਹਨਾਂ ਦੇ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਅਜਿਹੇ ਇਮਾਨਦਾਰ ਲੋਕਾਂ ਦੀ ਪਾਰਟੀ ਨੂੰ ਹਮੇਸ਼ਾ ਲੋੜ ਹੁੰਦੀ ਹੈ। ਸ਼ੇਰਗਿਲ ਨੇ ਕਿਹਾ ਕਿ ਪਾਰਟੀ ਵਿਚ ਉਹਨਾਂ ਦੇ ਆਉਣ ਨਾਲ 2017 ਵਿਧਾਨਸਭਾ ਚੋਣਾਂ ਦੀ ਜਿਤ ਲਈ ਆਮ ਆਦਮੀ ਪਾਰਟੀ ਇਕ ਕਦਮ ਹੋਰ ਅੱਗੇ ਵਧੀ ਹੈ।

ਕਰਨੈਲ ਸਿੰਘ ਪੀਰਮੁਹੰਮਦ ਵਲੋਂ “ਅਕਤੂਬਰ 31” ਫਿਲਮ ਦੇ ਵਿਰੋਧ ਦਾ ਐਲਾਨ

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ 7 ਅਕਤੂਬਰ, 2016 ਨੂੰ ਜਾਰੀ ਹੋਣ ਵਾਲੀ ਨਵੀਂ ਫਿਲਮ ਅਕਤੂਬਰ 31 ਦਾ ਵਿਰੋਧ ਕਰਨਗੇ।

ਪਾਰਟੀ ਨਾ ਬਣਾਉਣ ਸਬੰਧੀ ਅਵਾਜ਼-ਏ-ਪੰਜਾਬ ਦੇ ਐਲਾਨ ਦਾ ਬਰਾੜ ਨੇ ਕੀਤਾ ਸਵਾਗਤ

‘ਆਪ’ ਨੂੰ ਪੰਜਾਬ ‘ਚ ਬਗੈਰ ਕਿਸੇ ਸ਼ਰਤ ਸਮਰਥਨ ਦੇਣ ਵਾਲੇ ਪੰਜਾਬ ਲੋਕ ਹਿੱਤ ਅਭਿਆਨ ਦੇ ਕਨਵੀਨਰ ਜਗਮੀਤ ਸਿੰਘ ਬਰਾੜ ਨੇ ਅਵਾਜ਼-ਏ-ਪੰਜਾਬ ਵੱਲੋਂ ਨਵੀਂ ਸਿਆਸੀ ਪਾਰਟੀ ਨਾ ਬਣਾਏ ਜਾਣ ਸਬੰਧੀ ਐਲਾਨ ਦਾ ਸਵਾਗਤ ਕੀਤਾ ਹੈ।