ਕੁਰਾਨ ਬੇਅਦਬੀ ਮਾਮਲਾ: ਪਠਾਨਕੋਟ ਦੇ ਮੁਖ ਦੋਸ਼ੀ ਸਣੇ ਤਿੰਨ ਹਿੰਦੂ ਗ੍ਰਿਫਤਾਰ

ਬੀਤੇ ਦਿਨੀਂ ਮਲੇਰਕੋਟਲਾ ਵਿਖੇ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਦੇ ਮਾਮਲੇ ਵਿਚ ਪੁਲਿਸ ਨੇ ਪਿਓ-ਪੁੱਤਰ ਸਣੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਆਈ.ਜੀ. ਪਟਿਆਲਾ ਜ਼ੋਨ ਪਰਮਰਾਜ ਸਿੰਘ ਉਮਰਾਨੰਗਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਪੁਲਿਸ ਪਾਰਟੀਆਂ ‘ਚੋਂ ਸੀ. ਆਈ. ਏ. ਬਹਾਦਰ ਸਿੰਘ ਵਾਲਾ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦ ਉਨ੍ਹਾਂ ਨਾਕਾਬੰਦੀ ਦੌਰਾਨ ਪੁਲ ਨਦੀ ਪਟਿਆਲਾ ਨੇੜੇ ਘਲੌੜੀ ਗੇਟ ਸ਼ਮਸ਼ਾਨਘਾਟ ਵਿਖੇ ਤਿੰਨੇ ਦੋਸ਼ੀਆਂ ਨੂੰ ਥਾਰ ਜੀਪ ਸਮੇਤ ਗ੍ਰਿਫਤਾਰ ਕਰ ਲਿਆ।