ਮੂਲ ਨਾਨਕਸ਼ਾਹੀ ਕੈਲੰਡਰ: ਪੰਜਵੇ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ‘ਤੇ ‘ਸਿੱਖ ਯੂਥ ਆਫ ਪੰਜਾਬ’ ਵਲੋ ਸੈਮੀਨਾਰ

ਦਲ ਖਾਲਸਾ ਦੇ ਯੂਥ ਵਿੰਗ ‘ਸਿੱਖ ਯੂਥ ਆਫ ਪੰਜਾਬ’ ਵਲੋ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਦਿਆਂ ਜਥੇਬੰਦੀ ਵਲੋ ‘ਸ਼ਹਾਦਤਾਂ ਦਾ ਸਫਰ’ ਵਿਸ਼ੇ ਉਤੇ ਸੈਮੀਨਾਰ ਕੀਤਾ ਗਿਆ।
1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕੇਸ ਦੇ ਡਰੋਂ ਕਮਲ ਨਾਥ ਨੇ ਅਸਤੀਫਾ ਦਿੱਤਾ: ਆਮ ਆਦਮੀ ਪਾਰਟੀ

ਕਮਲ ਨਾਥ ਨੇ ਇਕਦਮ ਆਪਣੇ ਕਦਮ ਪਿੱਛੇ ਖਿੱਚਦੇ ਹੋਏ ਪੰਜਾਬ ਮਾਮਲਿਆਂ ਦੇ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਆਮ ਆਦਮੀ ਪਾਰਟੀ ਦੇ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਦੱਸਿਆ ਕਿ ਕਮਲ ਨਾਥ ਨੇ 1984 ਸਿੱਖ ਕਤਲੇਆਮ ਨਾਲ ਸਬੰਧਤ ਕੇਸ ਦੇ ਡਰੋਂ ਅਸਤੀਫਾ ਦਿੱਤਾ ਹੈ।
ਕਮਲ ਨਾਥ ਦੇ ਅਸਤੀਫੇ ਤੋਂ ਬਾਅਦ, ਸ਼ੀਲਾ ਦੀਕਸ਼ਿਤ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਬਣਨ ਦੇ ਆਸਾਰ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ਼ੀਲਾ ਦੀਕਸ਼ਿਤ ਨੂੰ ਪੰਜਾਬ ਮਾਮਲਿਆਂ ਦੀ ਇੰਚਾਰਜ ਲਾਇਆ ਜਾ ਸਕਦਾ ਹੈ। ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਕਮਲ ਨਾਥ ਦੇ ਰੋਲ ਬਾਰੇ ਉਠੇ ਵਿਵਾਦ ਤੋਂ ਬਾਅਦ ਕਮਲਨਾਥ ਦੇ ਅਸਤੀਫੇ ਤੋਂ ਬਾਅਦ ਇਹ ਨਿਯੁਕਤੀ ਹੋਣ ਲੱਗੀ ਹੈ।
‘ਉੜਤਾ ਪੰਜਾਬ’ ਦੀ ਰੀਲੀਜ ‘ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ

ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਦੇ ਮੁੱਦੇ ‘ਤੇ ਬਣੀ ਫਿਲਮ ‘ਉੜਤਾ ਪੰਜਾਬ’ ਦੀ ਰਿਲੀਜ਼ ‘ਤੇ ਸਟੇਅ ਲਗਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਪਰ ਪਟੀਸ਼ਨਕਰਤਾ ਐਨ.ਜੀ.ਓ. ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਅਪੀਲ ਕਰਨ ਨੂੰ ਕਿਹਾ ਗਿਆ ਹੈ। ਜਿੱਥੇ ਪਹਿਲਾਂ ਤੋਂ ਹੀ ਐਨ.ਜੀ.ਓ. ਦੀ ਪਟੀਸ਼ਨ ਵਿਚਾਰ ਅਧੀਨ ਹੈ।
ਕਮਲ ਨਾਥ ‘ਹਾਅ ਦਾ ਨਾਅਰਾ’ ਮਾਰਨ ਵਾਲਿਆਂ ‘ਚੋਂ ਨਹੀਂ, ਕਾਤਲਾਂ ਨੂੰ ਭੜਕਾਉਣ ਵਾਲਿਆਂ ਵਿਚੋਂ ਸੀ: ਛੋਟੇਪੁਰ

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਕਮਲ ਨਾਥ ਨੂੰ 1984 ਦੇ ਸਿੱਖ ਕਤਲੇਆਮ ਦਾ ਦੋਸ਼ੀ ਦੱਸਦੇ ਹੋਏ ਕਿਹਾ ਕਿ ਕਮਲ ਨਾਥ ਝੂਠ ਬੋਲ ਰਿਹਾ ਹੈ ਕਿ ਉਹ ਸਿੱਖਾਂ ਦੇ ਬਚਾਉਣ ਲਈ ਦੰਗਾ ਕਰਨ ਵਾਲਿਆਂ ਨੂੰ ਸ਼ਾਂਤ ਕਰਨ ਲਈ ਗੁਰਦੁਆਰਾ ਰਕਾਬਗੰਜ ਦੇ ਬਾਹਰ ਗਿਆ ਸੀ।
ਬਾਦਲ ਸਿੱਖ ਕਤਲੇਆਮ ਦੇ ਦੋਸ਼ੀ ਕਮਲਨਾਥ ਨੂੰ ਬਚਾ ਰਹੇ ਹਨ: ਐਚ.ਐਸ. ਫੂਲਕਾ

ਆਮ ਆਦਮੀ ਪਾਰਟੀ (ਆਪ) ਦੇ ਉੱਘੇ ਆਗੂ ਐਚ.ਐਸ ਫੂਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਉੱਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਨੇਤਾ ਕਮਲ ਨਾਥ ਦੇ ਨਾਲ ਡੂੰਘੇ ਸਬੰਧਾਂ ਦੇ ਦੋਸ਼ ਲਗਾਏ ਹਨ। ਫੂਲਕਾ ਨੇ ਚੁਣੌਤੀ ਦਿੱਤੀ ਹੈ ਕਿ ਜੇਕਰ ਬਾਦਲ ਪਰਿਵਾਰ ਅਸਲ ਵਿਚ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣਾ ਚਾਹੁੰਦੇ ਹਨ ਤਾਂ ਗੁਰਦੁਆਰਾ ਰਕਾਬਗੰਜ ਸਾਹਬਿ ਉੱਤੇ ਹੋਏ ਹਮਲੇ ਦਾ ਮਾਮਲਾ ਵੀ 75 ਰੀ-ਓਪਨ ਕੀਤੇ ਜਾ ਰਹੇ ਮਾਮਲਿਆਂ ਦੇ ਨਾਲ ਖੁਲਵਾਉਣ। ਇਸਦੇ ਲਈ ਫੂਲਕਾ ਨੇ ਬਾਦਲ ਨੂੰ ਦੋ ਮਹੀਨੀਆਂ ਦਾ ਸਮਾਂ ਦਿੱਤਾ ਹੈ।
ਕਮਲ ਨਾਥ ਨੇ ਪੰਜਾਬ ਕਾਂਗਰਸ ਦੇ ਇਨਚਾਰਜ ਦੇ ਅਹੁਦੇ ਤੋਂ ਅਸਤੀਫਾ ਦਿੱਤਾ

ਪੰਜਾਬ ਮਾਮਲਿਆਂ ਦੇ ਇੰਚਾਰਜ ਲੱਗਣ ਤੋਂ ਕੁਝ ਹੀ ਦਿਨਾਂ ਬਾਅਦ ਕਾਂਗਰਸੀ ਆਗੂ ਕਮਲ ਨਾਥ ਨੇ 15 ਜੂਨ ਨੂੰ ਅਸਤੀਫਾ ਦੇ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਕਮਲ ਨਾਥ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਸਨੂੰ ਇਸ ਅਹੁਦੇ ਤੋਂ ਛੁੱਟੀ ਦਿੱਤੀ ਜਾਵੇ।
