ਬਾਪੁ ਕਸ਼ਮੀਰ ਸਿੰਘ ਪੰਜਵੜ – ਕੌਮੀ ਸੰਘਰਸ਼ ਲਈ ਕਈ ਮੁਸੀਬਤਾਂ ਝੱਲਣ ਵਾਲਾ ਪਿਤਾ

ਬਾਪੂ ਕਸ਼ਮੀਰ ਸਿੰਘ ਪੰਜਵੜ ਜਿਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਰੰਭੇ ਸਿੱਖ ਸੰਘਰਸ਼ ਦੌਰਾਨ ਸਿੱਖ ਕੌਮ ਦੀ ਸੇਵਾ ਕਰਨ ਲਈ ਆਪਣੇ ਦਿਲ ਦੇ ਟੁੱਕੜੇ ਸ: ਪ੍ਰਮਜੀਤ ਸਿੰਘ ਪੰਜਵੜ ਨੂੰ ਯੋਗਦਾਨ ਪਾਉਣ ਲਈ ਭੇਜਿਆ ਉਦੋਂ ਤੋਂ ਹੀ ਆਪ ਨੇ ਆਪਣੇ ਪਿੰਡੇ ‘ਤੇ ਅਨੇਕਾਂ ਵਾਰੀ ਸਰਕਾਰੀ ਤਸ਼ੱਦਦ ਹੰਡਾਇਆ ਅਤੇ ਆਪ ਦੀ ਧਰਮ ਪਤਨੀ ਮਹਿੰਦਰ ਕੌਰ ਨੂੰ 1992 ਵਿਚ ਪੰਜਾਬ ਪੁਲਿਸ ਨੇ ਜਬਰ ਦਾ ਸ਼ਿਕਾਰ ਬਣਾਇਆ ਅਤੇ ਉਸ ਨੂੰ ਤਰਨ ਤਾਰਨ ਪੁਲਿਸ ਨੇ 6 ਮਹੀਨੇ ਆਪਣੀ ਹਿਰਾਸਤ ਵਿਚ ਰੱਖ ਕੇ ਤਸੀਹ ਦੇ ਕੇ ਸ਼ਹੀਦ ਕਰ ਦਿੱਤਾ
ਆਓ! ਪਹਿਲਾਂ ਆਪਣੇ ਘਰ ਆਨੰਦਪੁਰ ਸਾਹਿਬ ਵੜੀਏ…

– ਐਡਵੋਕੇਟ ਜਸਪਾਲ ਸਿੰਘ ਮੰਝਪੁਰ ਭਾਰਤੀ ਸੁਪਰੀਮ ਕੋਰਟ ਵਲੋਂ ਪਿਛਲੇ ਦਿਨੀਂ ਗੁਜਰਾਤ ਵਿਚ 2003 ਤੋਂ 2006 ਤਕ ਹੋਏ ਕਰੀਬ 21 ਝੂਠੇ ਪੁਲਿਸ ਮੁਕਾਬਲਿਆਂ ਸਬੰਧੀ ਗੁਜਰਾਤ ਸਰਕਾਰ ਤੋਂ ਜੁਆਬਤਲਬੀ ਕੀਤੀ ਹੈ ਕਿ ਇਸ ਸਮੇਂ ਦੌਰਾਨ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਮੁਸਲਮਾਨ ਭਾਈਛਾਰ ਨਾਲ ਸਬੰਧਤ ਲੋਕ ਮਾਰੇ ਗਏ ਹਨ ਅਤੇ ਇਹ ਸਾਰਾ ਘਟਨਾਕ੍ਰਮ ਗੋਧਰਾ ਕਾਂਡ ਤੋਂ […]
ਪੰਜਾਬ ਵਿਚ ਕਿਤੇ 83% ਤੇ ਕਿਤੇ 24% ਲੋਕਾਂ ਨੇ ਵੋਟ ਪਾਈ

ਤਾਜਾ ਖਬਰਾਂ ਅਨੁਸਾਰ ਪੰਜਾਬ ਵਿਚ ਕੁੱਲ 65% ਲੋਕਾਂ ਨੇ ਵੋਟਾਂ ਪਾਈਆਂ ਹਨ, ਹਾਲਾਂਕਿ ਇਸ ਵਿਚ ਮਾਲਵਾ ਖੇਤਰ ਵਿਚ ਮੁਕਾਬਲਤਨ ਵੱਧ ਅਤੇ ਮਾਝਾ ਖੇਤਰ ਵਿਚ ਘੱਟ ਲੋਕਾਂ ਨੇ ਵੋਟਾਂ ਪਾਈਆਂ ਹਨ। ਪੰਜਾਬ ਚੋਣ ਕਮਿਸ਼ਨ ਵੱਲੋਂ ਜਨਤਕ ਕੀਤੀ ਗਈ ਜਾਣਕਾਰੀ ਅਨੁਸਾਰ ਮਲੇਰਕੋਟਲਾ ਅਤੇ ਫਰੀਦਕੋਟ ਵਿਚ ਸਭ ਤੋਂ 82% ਵੋਟਾਂ ਪਈਆਂ ਹਨ ਜਦਕਿ ਫਤਹਿਗੜ੍ਹ ਚੂੜੀਆਂ ਵਿਚ ਸਭ ਤੋਂ ਘੱਟ 22% ਵੋਟਾਂ ਪਈਆਂ ਹਨ।
ਸਿੱਖੀ ਨੂੰ ਵਿਸਾਰ ਕੇ ਸੁੱਖੀ ਕਿਵੇਂ ਹੋਵਾਂਗੇ…? – ਜਸਪਾਲ ਸਿੰਘ ਹੇਰਾਂ

ਹੁਣ ਜਦੋਂ 24 ਕੁ ਘੰਟਿਆਂ ਬਾਅਦ, ਪੰਜਾਬ ਦੇ ਵੋਟਰਾਂ ਨੇ ਆਪਣੇ ਅਗਲੇ ਹਾਕਮਾਂ ਦਾ ਫੈਸਲਾ ਕਰ ਦੇਣਾ ਹੈ, ਨਵੇਂ ਹਾਕਮ, ਚਿੱਟੇ ਹੋਣਗੇ, ਭਗਵੇਂ ਤੇ ਨੀਲੇ, ਇਸ ਨਾਲ ਪੰਜਾਬ ਦੀ ਉਸ ਤਸਵੀਰ ਨੂੰ, ਜਿਹੜੇ ਆਪਣੇ ਗੁਰੂਆਂ ਤੋਂ ਬੇਮੁੱਖ ਹੋ ਕੇ ਕਰੂਪ ਹੋ ਚੁੱਕੀ ਹੈ, ਕੋਈ ਬਹੁਤਾ ਫ਼ਰਕ ਨਹੀਂ ਪੈਣਾ, ਕਿਉਂਕਿ ਸਿੱਖੀ ਸਰੂਪ, ਸਿੱਖੀ ਸਿਧਾਤਾਂ ਤੇ ਸਿੱਖੀ ਸਵੈਮਾਣ ਨੂੰ ਮਲੀਆਮੇਟ ਕਰਨਾ, ਦੋਵਾਂ ਧਿਰਾਂ ਦੇ ਏਜੰਡੇ ਤੇ ਪ੍ਰਮੁੱਖਤਾ ਨਾਲ ਹੈ …
ਸਿੱਖ ਸਿਆਸਤ ਤੇ ਵੋਟ ਰਾਜਨੀਤੀ

ਕਈ ਵਾਰ ਅਸੀਂ ਸਿੱਖ ਸਿਆਸਤ ਤੇ ਵੋਟ ਰਾਜਨੀਤੀ ਨੂੰ ਇੱਕ ਨਜਰ ਨਾਲ ਹੀ ਦੇਖ-ਸਮਝ ਲੈਂਦੇ ਹਾਂ ਪਰ ਅਸਲ ਵਿਚ ਇਸ ਵਿਚ ਢੇਰ ਸਾਰਾ ਫਰਕ ਹੈ। ਪੰਜਾਬ ਵਿਚ ਅਗਸਤ 2011 ਤੋਂ ਹੁਣ ਤੱਕ ਵੋਟਾਂ ਦਾ ਪੂਰਾ ਮਾਹੌਲ ਗਰਮ ਹੈ; ਪਹਿਲਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ। ਇਹਨਾਂ ਦੋਹਾਂ ਚੋਣਾਂ ਵਿਚ ਵੋਟ ਦੀ ਰਾਜਨੀਤੀ ਹਮੇਸ਼ਾ ਭਾਰੂ ਰਹਿੰਦੀ ਹੈ ਜਦ ਕਿ ਘੱਟੋ-ਘੱਟ ਸ਼੍ਰੋਮਣੀ ਕਮੇਟੀ ਚੋਣਾਂ ਸਿੱਖ ਸਿਆਸਤ ਦੇ ਸਿਧਾਂਤ ਅਧੀਨ ਹੋਣੀਆਂ ਚਾਹੀਦੀਆਂ ਹਨ।
ਪੰਜਾਬ ਚੋਣਾਂ, ਸਿਆਸੀ ਚਰਿੱਤਰਹੀਣਤਾ, ਨਸ਼ਾ-ਪੈਸਾ, ਡੇਰਾ ਅਤੇ ਮੀਡੀਆ

ਮਾਨਸਾ, ਪੰਜਾਬ (28 ਜਨਵਰੀ, 2012 – ਸਿੱਖ ਸਿਆਸਤ): ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੋ ਦਿਨਾਂ ਨੂੰ ਹੋਣ ਜਾ ਰਹੀਆਂ ਹਨ। ਪਿਛਲੇ ਤਕਰੀਬਨ ਦੋ ਮਹੀਨੇ ਤੋਂ ਪੰਜਾਬ ਵਿਚ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ “ਲੋਕਤੰਤਰੀ ਢਕਵੰਜ” ਹੀ ਕਿਹਾ ਜਾ ਸਕਦਾ ਹੈ। ਇਨ੍ਹਾਂ ਚੋਣਾਂ ਨੇ ਪੰਜਾਬ ਵਿਚ ਵੱਡੀ ਪੱਧਰ ਉੱਤੇ ਪੱਸਰ ਚੁੱਕੀ ਸਿਆਸੀ ਚਰਿੱਤਰਹੀਣਤਾ ਨੂੰ ਉਜਾਗਰ ਕੀਤਾ ਹੈ।
ਪੰਜਾਬ ਨੂੰ ਪੰਜਾਬ ਬਣਾਉਣ ਦਾ ਮਸਲਾ
ਭਾਰਤੀ ਕਾਂਗਰਸ ਦਾ ਯੁਵਰਾਜ ਮੰਨੇ ਜਾਂਦੇ ਰਾਹੁਲ ਗਾਂਧੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਪੰਜਾਬ ਨੂੰ ਕੈਲੀਫੋਰਨੀਆ ਨਹੀਂ ਬਲਕਿ ਪੰਜਾਬ ਬਣਾ ਦੇਣਗੇ। ਪਰ ਦਾਸ ਪੰਜਾਬ ਦੀ ਸੂਝਵਾਨ ਜਨਤਾ ਤੋਂ ਪੁੱਛਣਾ ਚਾਹੁੰਦਾ ਹੈ ਕਿ ਬਿਨਾ ਖਾਲਸਾ ਰਾਜ ਦੇ ਕੀ ਪੰਜਾਬ ਨੂੰ ਪੰਜਾਬ ਬਣਾਉਣਾ ਸੰਭਵ ਹੈ?
ਭਾਰਤ ਨੇ ਜੇਅ ਲੇਨੋ ਖਿਲਾਫ ਅਮਰੀਕਾ ਕੋਲ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਕੀਤੀ: ਭਾਈ ਹਰਜੋਤ ਸਿੰਘ ਖਾਲਸਾ ਦੀ ਕੌਮੀ ਆਵਾਜ਼ ਰੇਡੀਓ ਨਾਲ ਗੱਲਬਾਤ

ਮੈਲਬਰਨ, ਆਸਟ੍ਰੇਲੀਆ (28 ਜਨਵਰੀ, 2012 – ਸਿੱਖ ਸਿਆਸਤ): ਅਮਰੀਕਾ ਨਿਵਾਸੀ ਭਾਈ ਹਰਜੋਤ ਸਿੰਘ ਖਾਲਸਾ ਜਿਨ੍ਹਾਂ ਸਮਾਜਕ ਸੰਪਰਕ ਮੰਚ “ਫੇਸਬੁੱਕ” ਰਾਹੀਂ ਦਰਬਾਰ ਸਾਹਿਬ ਬਾਰੇ ਘਟੀਆ ਟਿੱਪਣੀ ਕਰਨ ਵਾਲੇ ਅਮਰੀਕੀ ਮਸ਼ਖਰੇ ਜੇਅ ਲੈਨੋ ਖਿਲਾਫ ਮੋਰਚਾ ਖੋਲਿਆ ਹੈ, ਨੇ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਤੋਂ ਪ੍ਰਸਾਰਤ ਹੁੰਦੇ ਕੌਮਾਂਤਰੀ ਰੇਡੀਓ “ਕੌਮੀ ਆਵਾਜ਼” ਨਾਲ ਖਾਸ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ ਹੈ ਕਿ ਭਾਰਤ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਅੱਜ ਤੱਕ ਅਮਰੀਕਾ ਸਰਕਾਰ ਨੂੰ ਜੇਅ ਲੈਨੋ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ।
ਪੰਜਾਬ ਚੋਣਾਂ 2012: ਸੂਬੇ ਦੇ ਅਹਿਮ ਮਸਲਿਆਂ ਦੀ ਅਨਦੇਖੀ – ਇਕ ਮਾਰੂ ਰੁਝਾਨ

ਪੰਜਾਬ ਵਿਚ ਇਸ ਸਮੇਂ ਚੋਣਾਂ ਦਾ ਮਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਵਾਰ ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਅਹਿਮ ਮਸਲਿਆਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੱਤਾ ਹੈ। ਇਸ ਮਾਰੂ ਰੂਝਾਨ ਬਾਰੇ ਨੌਜਵਾਨ ਪੱਤਰਕਾਰ ਅਤੇ ਰੋਜਾਨਾ ਅਜੀਤ ਦੇ ਸਹਿ-ਸੰਪਾਦਕ ਸੁਰਜੀਤ ਸਿੰਘ ਗੋਪੀਪੁਰ ਦੀ ਇਕ ਸੰਜੀਦਾ ਲਿਖਤ ਰੋਜਾਨਾ ਅਜੀਤ ਦੇ ਜਨਵਰੀ 26, 2012 ਅੰਕ ਵਿਚ ਪੰਨਾ 4 ਉੱਤੇ ਛਪੀ ਹੈ। ਅਸੀਂ ਇਸ ਲਿਖਤ ਨੂੰ ਇਥੇ “ਸਿੱਖ ਸਿਆਸਤ” ਦੇ ਪਾਠਕਾਂ ਨਾਲ ਸਾਂਝਾ ਕਰਨ ਰਹੇ ਹਾਂ…
ਵੋਟਾਂ ਵਿੱਚ ਮੱਦਦ ਬਾਰੇ ਬਿਆਨ ਦੇਣ ਵਾਲੇ ਜਿਲ੍ਹਾ ਆਹੁਦੇਦਾਰਾਂ ਨੂੰ ਪੰਚ ਪ੍ਰਧਾਨੀ ਨੇ ਨੋਟਿਸ ਜਾਰੀ ਕੀਤੇ; ਕਿਹਾ ਸਿੱਖਾਂ ਦੀਆਂ ਮੰਗਾਂ ਵੋਟ ਪਰਚੀ ਰਾਹੀਂ ਹੱਲ ਨਹੀਂ ਹੋ ਸਕਦੀਆਂ

ਫਤਹਿਗੜ੍ਹ ਸਾਹਿਬ, ਪੰਜਾਬ (27 ਜਨਵਰੀ, 2012): ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਕੌਮੀ ਪੰਚ ਭਾਈ ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਹੈ ਕਿ ਸਿੱਖਾਂ ਦੀਆਂ ਮੰਗਾਂ ਵੋਟ ਪਰਚੀ ਰਾਹੀਂ ਹੱਲ ਨਹੀਂ ਹੋ ਸਕਦੀਆਂ। ਇਸ ਤੋਂ ਇਲਾਵਾ ਉਨ੍ਹਾਂ ਵੋਟਾਂ ਵਿੱਚ ਮੱਦਦ ਬਾਰੇ ਬਿਆਨ ਦੇਣ ਵਾਲੇ ਜਿਲ੍ਹਾ ਆਹੁਦੇਦਾਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ।
